ਰੋਮ ਇਟਲੀ 29 ਅਪ੍ਰੈਲ ( ਦਲਵੀਰ ਸਿੰਘ ਕੈਂਥ ) ਰਾਜਧਾਨੀ ਰੋਮ ਦੇ ਭਾਰਤੀ ਭਾਈਚਾਰੇ ਦੀ ਵਧ ਵਸੋ ਵਾਲੇ ਪ੍ਰਸਿੱਧ ਸ਼ਹਿਰ ਲਵੀਨੀਓ ਵਿੱਚ ਸਥਿਤ ਪੁਰਾਤਨ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੀ ਸਮੂਹ ਪ੍ਰਬੰਧਕ ਕਮੇਟੀ ਵਲੋ ਇਲਾਕੇ ਦੀਆਂ ਸਮੂਹ ਸੰਗਤਾ, ਸੇਵਾਦਾਰਾਂ ਤੇ ਇਲਾਕੇ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ 5 ਮਈ ਦਿਨ ਐਤਵਾਰ ਨੂੰ ਲਵੀਨੀਓ ਸ਼ਹਿਰ ਵਿਖੇ ਖਾਲਸਾ ਸਾਦਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਪ੍ਰੈੱਸ ਨਾਲ ਜਾਣਕਾਰੀ ਸਾਝੀ ਕਰਦਿਆੰ ਦੱਸਿਆ ਕਿ 3 ਮਈ 2024 ਦਿਨ ਸੁਕਰਵਾਰ ਨੂੰ ਇਲਾਹੀ ਬਾਣੀ ਦੇ ਸ਼੍ਰੀ ਆਖੰਡ ਪਾਠ ਆਰੰਭ ਕਰਵਾਏ ਜਾਣਗੇ , 4 ਮਈ ਦਿਨ ਸਨੀਵਾਰ ਸ਼ਾਮ ਨੂੰ ਕੀਰਤਨ ਦਰਬਾਰ ਸਜੇਗਾ। ਤੇ 5 ਮਈ ਦਿਨ ਐਤਵਾਰ ਸਵੇਰੇ 10 ਵਜੇ ਸੰਪੂਰਨਤਾਂ ਦੇ ਨਾਲ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਭੋਗ ਉਪਰੰਤ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਜਾਵੇਗਾ। ਅਤੇ ਉਸ ਦਿਨ ਹੀ 5 ਮਈ ਦਿਨ ਐਤਵਾਰ ਦੁਪਿਹਰ ਠੀਕ 12 ਵਜੇ ਗੁਰਦੁਆਰਾ ਸਾਹਿਬ ਤੋ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆਂ ਹੇਠ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾਂ ਕੀਤੀ ਜਾਵੇਗੀ। ਜੋ ਕਿ ਲਵੀਨੀਓ ਸ਼ਹਿਰ ਦੀਆਂ ਵੱਖ ਵੱਖ ਗਲੀਆਂ ਵਿਚੋ ਹੁੰਦਾ ਹੋਇਆ ਸ਼ਹਿਰ ਦੇ ਸ਼ਟੇਸ਼ਨ ਵਾਲੀ ਪਾਰਕਿੰਗ ਵਿੱਚ ਪਹੁੰਚੇਗਾਂ । ਉਪਰੰਤ ਇਸ ਜਗ੍ਹਾ ਤੇ ਖੁੱਲੇ ਪੰਡਾਲ ਸਜਾਏ ਜਾਣਗੇ। ਇਸ ਮੌਕੇ ਪੰਥ ਦੇ ਪ੍ਰਸਿੱਧ ਢਾਡੀ , ਰਾਗੀ, ਤੇ ਕਵੀਸ਼ਰੀ ਜਥਿਆਂ ਵਲੋ ਸੰਗਤਾਂ ਨੂੰ ਗੁਰਬਾਣੀ ਸਰਵਣ ਕਰਵਾਉਣਗੇ। ਇਸ ਮੌਕੇ ਗੱਤਕੇ ਦੇ ਜੌਹਰ ਵੀ ਦਿਖਾਏ ਜਾਣਗੇ। ਤੇ ਸ਼ਾਮ ਨੂੰ ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸਾਹਿਬ ਵਿਖੇ ਹੀ ਹੋਵੇਗੀ। ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਨਗਰ ਕੀਰਤਨ ਵਿੱਚ ਹਾਜਰੀਆਂ ਭਰ ਕੇ ਆਪਣਾ ਜੀਵਨ ਸਫ਼ਲ ਕਰੋ। ਸੰਗਤਾਂ ਲਈ ਵੱਖ ਵੱਖ ਪ੍ਰਕਾਰ ਦੇ ਅਤੁੱਟ ਲੰਗਰ ਵਰਤਾਏ ਜਾਣਗੇ।
Author: Gurbhej Singh Anandpuri
ਮੁੱਖ ਸੰਪਾਦਕ