ਅੰਮ੍ਰਿਤਸਰ, 29 ਅਪ੍ਰੈਲ ( ਤਾਜੀਮਨੂਰ ਕੌਰ ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਸ. ਈਮਾਨ ਸਿੰਘ ਮਾਨ ਨੇ ਸ਼ਹੀਦ ਊਧਮ ਸਿੰਘ ਨਗਰ ਵਿਖੇ ਖ਼ਾਲਸਾ ਪੰਥ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਸਲਾਨਾ ਮਹਾਨ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਸੰਗਤਾਂ ਦੇ ਨਾਲ ਬੈਠ ਕੇ ਕੀਰਤਨ ਸ੍ਰਵਣ ਕਰਕੇ ਅਨੰਦ ਮਾਣਿਆ। ਇਸ ਸਮੇਂ ਸ. ਈਮਾਨ ਸਿੰਘ ਮਾਨ ਦੇ ਨਾਲ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ. ਰਾਜਵਿੰਦਰ ਸਿੰਘ ਹਲਕਾ ਇੰਚਾਰਜ ਦੱਖਣੀ ਅੰਮ੍ਰਿਤਸਰ, ਸ. ਸ਼ਮਸ਼ੇਰ ਸਿੰਘ ਪੱਧਰੀ ਜਿਲਾ ਪ੍ਰੈਸ ਸਕੱਤਰ, ਸ. ਰਵੀਸ਼ੇਰ ਸਿੰਘ ਯੂਥ ਆਗੂ, ਸ. ਸਿਮਰਨਜੀਤ ਸਿੰਘ, ਸ. ਹਰਸਿਮਰਨਜੀਤ ਸਿੰਘ, ਸ. ਸੁਖਦੇਵ ਸਿੰਘ ਜੀ ਚੱਕੀ ਵਾਲੇ, ਸ. ਅਨਮੋਲਦੀਪ ਸਿੰਘ, ਸ. ਜਸਪ੍ਰੀਤ ਸਿੰਘ ਜੋਨੀ, ਸ. ਇੰਦਰਜੀਤ ਸਿੰਘ ਮਠਾਰੂ ਅਤੇ ਦਿਲਪ੍ਰੀਤ ਸਿੰਘ ਖਾਲਸਾ ਵੀ ਹਾਜਰ ਸਨ ਅਤੇ ਕਮੇਟੀ ਮੈਂਬਰਾਂ ਵੱਲੋਂ ਸ. ਈਮਾਨ ਸਿੰਘ ਮਾਨ ਅਤੇ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਉਪਰੰਤ ਸ੍ਰ ਈਮਾਨ ਸਿੰਘ ਮਾਨ ਪਾਰਟੀ ਦੇ ਵਾਰਡ ਨੰਬਰ 43 ਤੋਂ ਇੰਚਾਰਜ ਸ੍ਰ ਹਰਸਿਮਰਨਜੀਤ ਸਿੰਘ ਅਤੇ ਪੁਰਾਣੇ ਪਾਰਟੀ ਵਰਕਰ ਸ੍ਰ ਬਲਵਿੰਦਰ ਸਿੰਘ ਕਾਲਾ ਦੇ ਗ੍ਰਹਿ ਵਿਖੇ ਵੀ ਗਏ ਅਤੇ ਉਥੇ ਵੀ ਪਾਰਟੀ ਅਹੁਦੇਦਾਰਾਂ ਅਤੇ ਗਲੀ ਨੰਬਰ 3 ਦੇ ਨਿਵਾਸੀਆਂ ਵੱਲੋਂ ਸ੍ਰ ਈਮਾਨ ਸਿੰਘ ਮਾਨ ਦਾ ਨਿੱਘਾ ਸਵਾਗਤ ਕਰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਸਮੂਹ ਇਲਾਕਾ ਨਿਵਾਸੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੱਕ ਵਿੱਚ ਆਪਣਾ ਫਤਵਾ ਦੇਣਗੇ।
Author: Gurbhej Singh Anandpuri
ਮੁੱਖ ਸੰਪਾਦਕ