Home » ਸਮਾਜ ਸੇਵਾ » ਵੋਟਾਂ ਤੋਂ ਪਹਿਲਾਂ ਲੀਡਰ ਵੋਟਰਾਂ ਦੇ ਚਰਨਾਂ ਵਿੱਚ ਤੇ ਵੋਟਾਂ ਤੋਂ ਬਾਅਦ ਵੋਟਰ ਲੀਡਰਾਂ ਦੇ ਚਰਨਾਂ ਵਿੱਚ: ਬੁੱਧੀਜੀਵੀ ਵਰਗ

ਵੋਟਾਂ ਤੋਂ ਪਹਿਲਾਂ ਲੀਡਰ ਵੋਟਰਾਂ ਦੇ ਚਰਨਾਂ ਵਿੱਚ ਤੇ ਵੋਟਾਂ ਤੋਂ ਬਾਅਦ ਵੋਟਰ ਲੀਡਰਾਂ ਦੇ ਚਰਨਾਂ ਵਿੱਚ: ਬੁੱਧੀਜੀਵੀ ਵਰਗ

107 Views

ਉੱਚੇ ਸੁੱਚੇ ਇਖਲਾਕ ਦੇ ਮਾਲਕ ਗਰੀਬ,ਅਮੀਰ ਦੀ ਧੀ ਭੈਣ ਦੀ ਇੱਜਤ ਦੇ ਸਾਂਝੇ ਉਮੀਦਵਾਰ ਦੀ ਚੋਣ ਕਈਏ:ਬੁੱਧੀਜੀਵੀ ਵਰਗ

ਬੱਧਨੀ ਕਲਾਂ, 30 ਅਪਰੈਲ ( ਨਜ਼ਰਾਨਾ ਟੀ ਵੀ ਬਿਊਰੋ ) – ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੁੰਦੇ ਹੀ ਸਾਰੇ ਲੀਡਰਾਂ ਵਿੱਚ ਅਦਬ ਤਾਕਤ ਤੇ ਚੁਸਤੀ ਫੁਰਤੀ ਆ ਜਾਂਦੀ ਹੈ ਹਰੇਕ ਪਾਰਟੀ ਚੋਣਾਵੀ ਜੰਗ ਜਿੱਤਣ ਦੀਆਂ ਤਿਆਰੀਆਂ ਵਿੱਚ ਖਿੱਚ ਲੈਂਦੀ ਹੈ। ਅਣਗੋਲੀ ਤਰੋੜ ਮਰੋੜ ਕੇ ਨੁਕਰ ਵਿੱਚ ਸੁੱਟੇ ਜੰਗਾਲ ਲੱਗੇ ਵਰਕਰਾਂ ਦਾ ਦੁਬਾਰਾ ਮੁੱਲ ਪੈਣਾਂ ਸ਼ੁਰੂ ਹੋ ਜਾਂਦਾ ਹੈ। ਰੁਸਿਆਂ ਨੂੰ 10 ਰੁਪਏ ਦਾ ਪਲਾਸਟਿਕ ਦੇ ਫੁੱਲਾਂ ਵਾਲਾ ਹਾਰ ਪਹਿਨਾ ਕੇ ਤੇ ਪਾਰਟੀ ਦੀ ਇੱਜਤ ਦਾ ਵਾਸਤਾ ਦੇ ਕੇ ਕੁਝ ਦਿਨਾਂ ਲਈ ਦੁਬਾਰਾ ਗੱਲ ਨਾਲ ਲਾਇਆ ਜਾਂਦਾ ਹੈ। ਸਿਆਸੀ ਹੇਰਫੇਰ ਨੂੰ ਦੇਖਦੇ ਹੋਏ ਬੁੱਧੀਜੀਵੀ ਵਰਗ ਸਿਰਦਾਰ ਰਾਜਿੰਦਰ ਸਿੰਘ ਕੋਟਲਾ,ਤਰਲੋਚਣ ਸਿੰਘ ਬਰਾੜ,ਪਵਨ ਗਰਗ ਅਤੇ ਬਲਵੰਤ ਸਿੰਘ ਜੈਮਲ ਵਾਲਾ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਹੋਇਆ ਕਿਹਾ ਕਿ ਫਿਰ ਇਹ ਲੀਡਰ ਲੋਕਾਂ ਵਿੱਚ ਜਾ ਕੇ ਲੋਕਾਂ ਨੂੰ ਸਹੂਲਤਾਂ ਨੌਕਰੀਆਂ ਤੇ ਉਹਨਾਂ ਦੇ ਸਮੱਸਿਆ ਦੇ ਹੱਲ ਦੇ ਗੱਫੇ ਦੇਣ ਲੱਗ ਜਾਂਦੇ ਹਨ ਤੇ ਕੁਝ ਭੋਲੇ ਭਾਲੇ ਲੋਕ ਇਹਨਾਂ ਦੇ ਝਾਸਿਆਂ ਵਿੱਚ ਆ ਜਾਂਦੇ ਹਨ। ਚੋਣਾਂ ਜਿੱਤਣ ਤੋਂ ਬਾਅਦ ਜੇਤੂ ਪਾਰਟੀਆਂ ਦੇ ਵਿਧਾਇਕ ਤੇ ਪੁਰਾਣੇ ਤੌਰ ਤਰੀਕੇ ਫਿਰ ਮੁੜ ਆਉਂਦੇ ਹਨ ਤੇ ਉਹ ਗਾਰਡ ਤੇ ਗੰਨਮੈਨ ਦੇ ਘੇਰਿਆਂ ਵਿੱਚ ਲੁਕ ਜਾਂਦੇ ਹਨ। ਜਿਹੜੇ ਪਸੀਨੇ ਨਾਲ ਭਿੱਜੇ ਗਰੀਬਾਂ ਨੂੰ ਉਹ ਜੱਫੀਆਂ ਪਾਉਂਦੇ ਨਹੀਂ ਸੀ ਥੱਕਦੇ ਫਿਰ ਉਹਨਾਂ ਕੋਲੋਂ ਬਦਬੂ ਆਉਣ ਲੱਗ ਜਾਂਦੀ ਹੈ ਤੇ ਸਾਰੇ ਵਾਅਦੇ ਭੁੱਲ ਭੁਲਾ ਦਿੱਤੇ ਜਾਂਦੇ ਹਨ। ਜਿਹੜੇ ਉਮੀਦਵਾਰ ਮੰਗਤਿਆਂ ਵਾਂਗ ਦਰ ਵੋਟਾਂ ਮੰਗਦੇ ਫਿਰਦੇ ਸਨ ਉਹਨਾਂ ਨੂੰ ਮਿਲਣਾ ਮੁਸ਼ਕਿਲ ਹੋ ਜਾਂਦਾ ਹੈ।ਸਿਆਸਤ ਦਾ ਦੌਰ ਧੁੰਦਲਾ ਨਜ਼ਰ ਆ ਰਿਹਾ ਹੈ ਇਸ ਦੂਸ਼ਣਬਾਜੀ ਚ ਸਚਿਆਈ ਅਤੇ ਜਨਤਾ ਦੇ ਬੁਨਿਆਦੀ ਮੁੱਦੇ ਬੁਰੀ ਤਰਹਾਂ ਰੁਲ ਗਏ ਹਨ ਬੇਰੁਜ਼ਗਾਰੀ,ਅਮਨ ਤੇ ਕਾਨੂੰਨ ਪ੍ਰਬੰਧ ਜਿਹੇ ਮੁੱਦਿਆਂ ਦੀ ਚਰਚਾ ਹੀ ਨਹੀਂ ਰਹਿ ਗਈ ਚੋਣਾਂ ਦਾ ਪੱਧਰ ਹੇਠਾਂ ਚਲਾ ਗਿਆ ਲੋਕਤੰਤਰ ਸਿਰਫ ਬਿਆਨਾਂ ਦੀ ਜੋਰ ਅਜਮਾਈ ਤੇ ਤੋਮਤਬਾਜੀ ਨਹੀਂ ਹੋਣੀ ਚਾਹੀਦੀ। ਹੁਣ ਆਮ ਲੋਕਾਂ ਨੂੰ ਹੀ ਸਿਆਣੇ ਹੋਣਾ ਪੈਣਾ ਹੈ ਅਤੇ ਲੋਕਤੰਤਰ ਦੀ ਬੁਨਿਆਦ ਨੂੰ ਬਰਕਰਾਰ ਰੱਖਣ ਲਈ ਸਹੀ ਨੇਤਾਵਾਂ ਦੀ ਚੋਣ ਕਰਨੀ ਪਵੇਗੀ। ਕਿਸੇ ਵੀ ਲੋਭ ਲਾਲਚ ਨੂੰ ਤਿਆਗ ਕੇ ਆਪੋ ਆਪਣੇ ਲੋਕ ਸਭਾ ਹਲਕਿਆਂ ਵਿੱਚੋਂ ਵਧੀਆਂ ਇਨਸਾਨ ਉੱਚੇ ਸੁੱਚੇ ਇਖਲਾਕ ਦੇ ਮਾਲਕ ਗਰੀਬ ਅਮੀਰ ਦੀ ਦੀ ਭੈਣ ਦੀ ਇੱਜਤ ਦੇ ਸਾਂਝੇ ਉਮੀਦਵਾਰ ਦੀ ਚੋਣ ਕਰਨੀ ਹੋਵੇਗੀ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?