Home » Uncategorized » ਕੌਮੀਂ ਜੰਗ ਇੰਜ ਵੀ…

ਕੌਮੀਂ ਜੰਗ ਇੰਜ ਵੀ…

37 Views


ਉਲੰਪਿਕ ਦਾ ਮਾਹੌਲ ਹੈ ਤਾਂ ਇਕ ਕੌਮੀਂ ਯੋਧੇ ਦੀ ਬਾਤ ਯਾਦ ਆ ਗਈ , ਆਸਟ੍ਰੇਲੀਆ ਦੀ ਮੂਲ ਨਿਵਾਸੀ ਕੌਮ ਹੈ ਅਬਰੂਜਨੀ , ਬਰਤਾਨਵੀ ਸਰਕਾਰ ਵਲੋਂ ਉਹਨਾਂ ਦੀ ਬਹੁਤ ਹੀ ਕਤਲੋਗਾਰਤ ਕੀਤੀ ਗਈ ,ਅਬਰੂਜਨੀ ਕੌਮ ਦੇ ਖਾਤਮੇ ਲਈ ਉਹਨਾਂ ਦੀ ਇਕ ਪੂਰੀ ਨੌਜਵਾਨ ਪੀੜ੍ਹੀ (ਜਨਰੇਸ਼ਨ ) ਨੂੰ ਸਮੁੰਦਰੀ ਜਹਾਜਾਂ ਵਿਚ ਲਿਜਾ ਕੇ ਮੁਕਾ ਦਿੱਤਾ , ਗਿਆ ਇਤਿਹਾਸ ਵਿਚ ਇਸ ਨੂੰ ਸਟੋਲਨ ਜਨਰੇਸ਼ਨ ਕਿਹਾ ਜਾਂਦਾ ਹੈ . ਅਬਰੂਜਨੀ ਕੌਮ ਵਿਚ 1973 ਵਿਚ ਕੈਥੀ ਫ੍ਰੀਮੈਨ ਨਾਮ ਦੀ ਇਕ ਕੁੜੀ ਪੈਦਾ ਹੋਈ ਜਿਸ ਦੇ ਮਤਰੇਏ ਪਿਤਾ ਨੇ ਉਸ ਨੂੰ ਸੱਤ ਸਾਲ ਦੀ ਉਮਰ ਵਿਚ ਦੌੜ ਲਾਉਣ ਦੀ ਸਿਖਲਾਈ ਦਿੱਤੀ ,ਉਸ ਨੇ 16 ਸਾਲ ਦੀ ਉਮਰ ਵਿਚ ਕਾਮਨਵੈਲਥ ਖੇਡਾਂ ਵਿਚ ਸੋਨ ਤਮਗਾ ਜਿੱਤਿਆ, ਸੰਨ 1996 ਓਲੰਪਿਕ ਵਿਚ ਸਿਲਵਰ ਦਾ ਤਮਗਾ ਜਿੱਤਿਆ ਤੇ ਸੰਨ 2000 ਦੀ ਓਲੰਪਿਕ ਵਿਚ ਸੋਨ ਤਮਗਾ ਜਿੱਤਿਆ , ਪ੍ਰਚਲਤ ਰਿਵਾਜ ਅਤੇ ਨਿਯਮਾਂ ਮੁਤਾਬਕ ਜਿੱਤ ਦਰਜ ਕਰਨ ਵੇਲੇ ਖਿਡਾਰੀ ਆਪਣੇ ਦੇਸ਼ ਦਾ ਝੰਡਾ ਹੱਥ ਵਿਚ ਲੈਕੇ ਜਿੱਤ ਦਾ ਜਸ਼ਨ ਮਨਾਉਂਦਾ ਹੈ . ਅਬਰੂਜਨੀ ਕੌਮ ਦੀ ਧੀ ਕੈਥੀ ਫ੍ਰੀਮੈਨ ਆਪਣੀ ਕੌਮ ਤੇ ਹੋਏ ਜ਼ੁਲਮਾਂ ਤੇ ਕਤਲੋਗਾਰਤ ਦੀ ਪੀੜ ਨੂੰ ਪਿੰਡੇ ਤੇ ਮਹਿਸੂਸ ਕਰਦੀ ਹੋਈ ਟਰੈਕ ਤੇ ਉੱਤਰਦੀ ਸੀ ਤੇ ਜਿੱਤ ਦੇ ਜਸ਼ਨਾਂ ਵਿਚ ਆਪਣੇ ਕੌਮੀਂ ਝੰਡੇ ਨੂੰ ਵੀ ਆਪਣੇ ਦੇਸ਼ ਦੇ ਝੰਡੇ ਦੇ ਨਾਲਨਾਲ ਹਵਾ ਵਿਚ ਲਹਿਰਾਂਦੀ ਸੀ , ਗੌਰ ਨਾਲ ਸੋਚਣਾ ਜਦ ਇਹ ਘਟਨਾ ਪਹਿਲੀਵਾਰ ਹੋਈ ਹੋਵੇਗੀ ਤਾਂ ਸਮੁੱਚੀ ਦੁਨੀਆਂ ਨੇ ਇਸ ਝੰਡੇ ਬਾਰੇ ਜਾਨਣ ਲਈ ਕਿਵੇਂ ਅਬਰੁਜਨੀ ਕੌਮ ਤੇ ਹੋਏ ਜ਼ੁਲਮਾਂ ਦੀ ਕਹਾਣੀ ਜਾਣ ਲਈ ਹੋਵੇਗੀ , ਇਸ ਝੰਡੇ ਕਾਰਨ ਕੈਥੀ ਦਾ ਵਿਰੋਧ ਵੀ ਹੋਇਆ ਪਰ ਅਬਰੁਜਨੀਆਂ ਦੀ ਕੌਮੀਂ ਧੀ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ ,ਆਪਣੀ ਕੌਮ ਦੀ ਵਿਰਾਸਤ ਤੇ ਜੁਲਮੀਂ ਦਾਸਤਾਨ ਨੂੰ ਸੰਸਾਰ ਮੰਚ ਤੇ ਉਭਾਰਨ ਲਈ ਇਹ ਝੰਡਾ ਵਾਰ ਵਾਰ ਆਪਣੀ ਜਿੱਤ ਵੇਲੇ ਲਹਿਰਾਇਆ , 1 ਮਈ 2008 ਨੂੰ ਆਸਟ੍ਰੇਲੀਆ ਸਰਕਾਰ ਨੇ ਪਾਰਲੀਮੈਂਟ ਵਿਚ ਅਬਰੂਜਨੀ ਕੌਮ ਤੇ ਹੋਏ ਜ਼ੁਲਮਾਂ ਦੀ ਮਾਫੀ ਮੰਗ ਲਈ , ਉਸ ਦਿਨ ਮੈਂ ਸਿਡਨੀ ਵਿਚ ਹੀ ਕੈਥੀ ਦੀ ਕਹਾਣੀ ਪੜ੍ਹਦਾ ਹੋਇਆ ਸੋਚ ਰਿਹਾ ਸੀ ਕਿ ਇਹ ਮਾਫੀ ਕੈਥੀ ਦੇ ਯਤਨਾਂ ਦੀ ਇਤਿਹਾਸਕ ਜਿੱਤ ਹੈ , ਜੋ ਕੌਮ ਬਣਕੇ ਜਿਉਂਦੇ ਨੇ ਉਹ ਯੁਗ ਪਲਟਾ ਕੇ ਇਤਿਹਾਸ ਸਿਰਜਦੇ ਹੋਏ ਇਤਿਹਾਸ ਬਣਕੇ ਆਪਣੀ ਕੌਮ ਦੀਆਂ ਭਵਿੱਖ ਦੀਆਂ ਨਸਲਾਂ ਦੇ ਚਾਨਣ ਮੁਨਾਰੇ ਬਣਦੇ ਨੇ , ਓਲੰਪਿਕ ਦੇ ਮੈਡਲ ਤਾਂ ਹਰ ਚੋਹੀਂ ਸਾਲੀਂ ਸੈਂਕੜੇ ਲੋਕਾਂ ਨੂੰ ਮਿਲਦੇ ਨੇ ਤੇ ਅਗਲੀ ਵਾਰ ਭੁਲਾ ਦਿੱਤੇ ਜਾਂਦੇ ਹਨ
ਆਸਟ੍ਰੇਲੀਆ ਦੇ ਇਤਿਹਾਸ ਦਾ ਇਹ ਵਰਕਾ ਹਰ ਕੌਮ ਦਰਦੀ ਲਈ ਪ੍ਰੇਰਨਾ ਸਰੋਤ ਹੈ ,
ਦੁੱਖ ਨਹੀਂ ਹੈ ਕਿ ਸਾਡੇ ਸਿੱਖ ਖਿਡਾਰੀ ਤੇ ਸਿੱਖ ਕੌਮ ਇੰਜ ਕਿਓਂ ਨਹੀਂ ਸੋਚਦੀ , ਦੁੱਖ ਹੈ ਕਿ ਅਸੀਂ ਆਪਣੀ ਕੌਮੀਂ ਪੀੜ ਆਪਣੀ ਭਵਿੱਖ ਦੀ ਪੀੜ੍ਹੀ ਨੂੰ ਇਹਸਾਸ ਨਹੀਂ ਕਰਵਾ ਸਕੇ , ਸਾਡੀਆਂ ਸ਼੍ਰੋਮਣੀ ਸੰਸਥਾਵਾਂ ,ਸਾਡੇ ਤਖ਼ਤ ਸਾਹਿਬਾਨ ਨੌਜਵਾਨੀ ਨੂੰ ਗਲਵਕੜੀ ਵਿਚ ਲੈਕੇ ਉਹਨਾਂ ਨੂੰ ਕੌਮੀਂ ਪਰਿਵਾਰ ਦਾ ਅੰਗ ਹੋਣ ਦਾ ਆਨੰਦ ਨਹੀਂ ਦੇ ਸਕੇ , ਉਲਟਾ ਸਾਡੇ ਕੌਮੀਂ ਆਗੂਆਂ ਦੀਆਂ ਕੌਮ ਪ੍ਰਤੀ ਗੱਦਾਰੀਆਂ ਤੇ ਧੋਖਿਆਂ ਨੇ ਕੌਮ ਦੀ ਜਵਾਨੀ ਦੇ ਮਨ ਵਿਚ ਸਾਡੇ ਤਖ਼ਤ ਅਤੇ ਸ਼੍ਰੋਮਣੀ ਸੰਸਥਾਵਾਂ ਪ੍ਰਤੀ ਨਫਰਤ ਭਰ ਦਿੱਤੀ, ਕਾਸ਼ ਅੱਜ ਟੋਕੀਓ ਤੋਂ ਆਏ ਸਿੱਖ ਜਵਾਨ ਮੈਡਲਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਸਰਦਲ ਤੇ ਰੱਖ ਕੇ ਆਪਣੇ ਕੌਮੀਂ ਜਜਬਾਤਾਂ ਨੂੰ ਮਾਣ ਸਕਦੇ ਤੇ ਸਾਡੇ ਜਵਾਨਾਂ ਨੂੰ ਕੌਮ ਹੋਣ ਦਾ ਮਾਣ ਮਿਲਦਾ …
ਯਾਦ ਰੱਖਿਓ ! ਇਕ ਦਿਨ ਓਲੰਪਿਕ ਵਿਚ ਸਾਡਾ ਕੇਸਰੀ ਨਿਸ਼ਾਨ ਸਾਹਿਬ ਵੀ ਝੁਲਾਇਆ ਜਾਵੇਗਾ , ਗੁਰੂ ਦੇ ਲਾਡਲੇ ਪੁੱਤ ਧੀਆਂ ਖਾਲਸਈ ਬਾਣੇ ਵਿਚ ਤਮਗੇ ਜਿੱਤਕੇ ਆਉਣਗੇ ਤੇ ਜਿੱਤ ਦਾ ਜਸ਼ਨ ਅਕਾਲ ਤਖ਼ਤ ਸਾਹਿਬ ਤੇ ਹੋਵੇਗਾ
ਪਰਮਪਾਲ ਸਿੰਘ ਸਭਰਾਅ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?