95 Views
ਵਤਨਾਂ ਦੀ ਗੱਲ
ਮੈਂ ਪਰਦੇਸੀ ਰੁਲਦਾ ਨੀ ਮਾਏ, ਬੈਠਾ ਵਿੱਚ ਕਨੇਡੇ।
ਨਾਂ ਮੇਰਾ ਕੋਈ ਸੰਗੀ ਸਾਥੀ, ਨਾਂ ਮੇਰੇ ਸੰਗ ਖੇਡੇ।
ਜਿਹੜੇ ਲੋਕ ਸੀ ਅਸੀਂ ਕੱਢੇ , ਆਪਣੇ ਵਤਨੋਂ ਲੜ ਕੇ।
ਉਨ੍ਹਾਂ ਦੀ ਮੈਂ ਕਰਾਂ ਗੁਲਾਮੀ, ਦਿਨੇ ਰਾਤ ਮਰ ਕੇ।
ਜਿਨ ਹੱਥਾਂ ਨੇ ਕਦੇ, ਪਾ ਪਾਣੀ ਨਾਂ ਪੀਤਾ।
ਭਾਂਡੇ ਮਾਂਜ ਪਕਾਈ ਰੋਟੀ, ਗੋਹਾ ਕੂੜਾ ਕੀਤਾ।
ਛੱਡ ਰੋਡਵੇਜ਼ ਦੀ ਸਰਦਾਰੀ, ਧਾਰੀ ਆਣ ਫ਼ਕੀਰੀ।
ਵਿੱਚ ਬਰਫ਼ਾਂ ਦੇ ਠੇਡੇ ਖਾਵਾਂ, ਕੌਣ ਦੁੱਖਾਂ ਦਾ ਸੀਰੀ।
ਪਿੰਡ ਬਡਬਰ ਵਾਲਾ ਕਦੇ ਕਿਸੇ ਤੋਂ,ਕੋਈ ਨਾਂ ਗੱਲ ਲੁਕੋਵੇ।
ਅੱਧੀ ਖਾਲਿਓ ਵਤਨ ਨਾਂ ਛੱਡਿਓ, ਜੇ ਕੋਈ ਸੁਣਦਾ ਹੋਵੇ।
ਮਨਪ੍ਰੀਤ ਸਿੰਘ (ਜ਼ਿਲ੍ਹਾ ਸੰਗਰੂਰ),
ਸਾਬਕਾ ਰੋਡਵੇਜ਼ ਅਧਿਕਾਰੀ ।
Author: Gurbhej Singh Anandpuri
ਮੁੱਖ ਸੰਪਾਦਕ