ਮਾਇਆਧਾਰੀ ਸਿਖ ਲੀਡਰਸ਼ਿਪ ਨਹੀਂ ਚਾਹੁੰਦੀ ਭਾਈ ਜੀਵਨ ਸਿੰਘ ਹੁਸ਼ਿਆਰਪੁਰ ਤੋਂ ਚੋਣ ਲੜੇ
ਸੰਗਤ ਦਸਵੰਧ ਤੇ ਵੋਟ ਨਾਲ ਭਾਈ ਜੀਵਨ ਸਿੰਘ ਦੀ ਹਮਾਇਤ ਕਰੇ
ਗੁਰੂ ਗਰੰਥ ਸਾਹਿਬ ਦੀ ਸ਼ਰਨ ਵਿਚ ਆਉ ਲੋਕ ਪਖੀ ਸਿਆਸਤ ਖੜੀ ਕਰੋ ,ਕਿਰਤੀਆਂ ਤੇ ਦਲਿਤਾਂ ਦੇ ਮੁਕਤੀ ਵਲ ਵਧੋ
ਸਿਖ ਪੰਥ ਨੂੰ ਇਕ ਗਲ ਯਾਦ ਰਖਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਕੋਈ ਜਮਹੂਰੀ ਲੀਡਰਸ਼ਿਪ ਨਹੀਂ ਹੈ।ਜੋ ਲੀਡਰਸ਼ਿਪ ਦਿਖ ਰਹੀ ਹੈ ਉਹ ਜਾਗੀਰੂ ,ਜਾਤੀਵਾਦੀ ਤੇ ਮਾਇਆ ਧਾਰੀ ਹੈ।ਮਾਇਆਧਾਰੀ ਦਾ ਸਚ ਤੇ ਸਿਧਾਂਤ ਨਾਲ ਕੋਈ ਵਾਸਤਾ ਨਹੀਂ ਹੁੰਦਾ ।ਉਸਦੀ ਸੋਚ ਸਤਾ ਤੇ ਮਾਇਆ ਹਾਸਲ ਕਰਨ ਤਕ ਹੁੰਦੀ ਹੈ।ਸਿਆਸਤ ਉਸਦਾ ਬਿਜਨਸ ਹੈ।ਅੱਜ ਅਸੀਂ ਸਿਖ ਆਪਣੇ ਆਪ ਨੂੰ ਲੀਡਰਲੈਸ ਇਸ ਲਈ ਕਬੂਲ ਕਰਦੇ ਹਾਂ ਕਿ ਸਾਡਾ ਰਾਜਨੀਤਕ ਤੇ ਸ਼ੋਸ਼ਲ ਵਿਕਾਸ ਨਹੀਂ ਹੋਇਆ।ਧਾਰਮਿਕ ਤੌਰ ਉਪਰ ਵੀ ਪਛੜੇ ਹਾਂ।ਵਿਦਿਅਕ ਤੌਰ ਉਪਰ ਵੀ।ਪੰਜਾਬ ਦੇ ਅਧਿਕਾਰ ਤੇ ਸਾਡੇ ਮਨੁੱਖੀ ਅਧਿਕਾਰ ਖੂੰਝੇ ਲਗੇ ਹਨ।ਗੁਰਬਾਣੀ ਤਾਂ ਆਦੇਸ਼ ਦਿੰਦੀ ਹੈ-
ਮਾਇਆਧਾਰੀ ਅਤਿ ਅੰਨਾ ਬੋਲਾ ॥
ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥
ਜਿਸ ਮਨੁੱਖ ਨੇ ਹਿਰਦੇ ਵਿਚ ਮਾਇਆ ਦਾ ਵਾਸਾ ਹੈ ਉਹ ਸਤਿਗੁਰੂ ਵਲੋਂ ਅੰਨ੍ਹਾ ਤੇ ਬੋਲਾ ਹੈ ।ਭਾਵ, ਉਹ ਰਬੀ ਸਚ ਤੇ ਨੈਤਿਕਤਾ ਆਦਰਸ਼ਵਾਦ ਤੋਂ ਵਿਰਵਾ ਹੈ।ਬੇਈਮਾਨ ਹੈ।ਉਹ ਮਨੁੱਖ ਸਤਿਗੁਰੂ ਦੇ ਸ਼ਬਦ ਤੇ ਹੁਕਮ ਵਲ ਧਿਆਨ ਨਹੀਂ ਦੇਂਦਾ, ਪਰ ਉਹ ਮਾਇਆ ਦੇ ਅਡੰਬਰ ਤੇ ਰੌਲੇ ਵਿਚ ਸਮਾਇਆ ਹੋਇਆ ਹੈ। ਉਸਦੀ ਚਿੰਤਾ ਲੋਕ ਨਹੀਂ ਸਤਾ ਲੋਭ ਲਾਲਚ ਹੈ।
ਇਹ ਗੁਰੂ ਦਾ ਹੁਕਮ ਹੁਸ਼ਿਆਰਪੁਰ ਵਿਚ ਸਚਾ ਸਿਧ ਹੋਇਆ ਹੈ।ਤਾਮਿਲ ਦਲਿਤ ਤੋਂ ਬਣਿਆ ਸਿੰਘ ਜੀਵਨ ਸਿੰਘ ਹੁਸ਼ਿਆਰਪੁਰ ਲੋਕ ਸਭਾ ਸੀਟ ਲੜ ਰਿਹਾ ਹੈ।ਉਹ ਆਪਣਾ ਨਿਸ਼ਾਨਾ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਸਮਾਜ ਤੇ ਰਾਜਨੀਤੀ ਤੇ ਸਤਾ ਸਿਰਜਣਾ ਤੇ ਨਿਭਾਉਣਾ ਦਸਦਾ ਹੈ।ਠੀਕ ਹੈ ਉਸਦੀ ਬੋਲੀ ਅੰਗਰੇਜ਼ੀ ਹੈ ਪੰਜਾਬੀ ਸਿਖ ਰਿਹਾ ਹੈ।ਜੇਕਰ ਉਹ ਪੰਜਾਬ ਦੇ ਸਿਖਾਂ ਕੋਲ ਆਸ ਲੈਕੇ ਆਇਆ ਹੈ ਤਾਂ ਕੀ ਸਿਖਾਂ ਨੂੰ ਉਸਦੇ ਮਗਰ ਖਲੌਕੇ ਉਸਦਾ ਆਦਰ ਨਹੀਂ ਕਰਨਾ ਚਾਹੀਦਾ ਕਿ ਅਸੀਂ ਗੁਰੂ ਨਾਨਕ ਦੇ ਸਿਖ ਦਬੇ ਕੁਚਲਿਆਂ ਦੇ ਹਕ ਵਿਚ ਹਾਂ।ਸਾਡਾ ਜਾਤੀਵਾਦ ਤੇ ਮਨੂਵਾਦ ਨਾਲ ਦੂਰ ਦਾ ਵਾਸਤਾ ਨਹੀਂ।
ਅਸੀਂ ਗੁਰੂ ਨਾਨਕ ਦੇ ਸਿਖ ਇਸ ਲੋਕ ਸਭਾ ਸੀਟ ਹੁਸ਼ਿਆਰਪੁਰ ਤੋਂ ਪੂਰੇ ਹਿੰਦੁਸਤਾਨ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਗੁਰੂ ਨਾਨਕ ਦਾ ਪੰਥ ਖਾਲਸਾ ਪੰਥ ਦਬੇ ਕੁਚਲਿਆਂ ਦਾ ਵਾਰਸ ਹੈ।ਸਿਖ ਧਰਮ ਅਪਨਾਉ ਜਾਤੀ ਸਿਸਟਮ ਤੇ ਮਨੂਵਾਦ ਤੋਂ ਮੁਕਤ ਹੋਵੋ।ਪਰ ਹੈਰਾਨੀ ਦੀ ਗਲ ਹੈ ਕਿ ਮਾਇਆਧਾਰੀ ਸਿਖ ਲੀਡਰਸ਼ਿਪ ਭਾਈ ਜੀਵਨ ਸਿੰਘ ਦੀ ਹਮਾਇਤ ਕਰਨ ਨੂੰ ਤਿਆਰ ਨਹੀਂ।ਇਕ ਵਡੇ ਸਿਖ ਲੀਡਰ ਨਾਲ ਉਸ ਦੀ ਬੈਠਕ ਹੋਈ ਪਰ ਉਸ ਲੀਡਰ ਨੇ ਪੁਛਿਆ ਤੇਰੇ ਕੋਲ ਕਿੰਨਾ ਪੈਸਾ ਹੈ ਜੋ ਇਹ ਲੋਕ ਸਭਾ ਸੀਟ ਲੜਨ ਆਇਆ ਹੈਂ।ਇਹ ਲੀਡਰ ਦਾਅਵਾ ਕਰਦਾ ਹੈ ਕਿ ਉਸਨੇ ਸਿਖ ਪੰਥ ਲਈ ਵਡੀ ਕੁਰਬਾਨੀ ਕੀਤੀ ਹੈ।ਪਰ ਸੁਆਲ ਪੁਛਣਾ ਬਣਦਾ ਹੈ ਕਿ ਤੁਸੀਂ ਆਪਣੀਆਂ ਕੁਰਬਾਨੀਆਂ ਦਾ ਮੁਲ ਕਿਉਂ ਵਟ ਰਹੇ ਹੋ।ਕੀ ਤੁਹਾਡੇ ਵਿਚ ਸਿਖੀ ਸਿਦਕ ਹੈ।
ਬਾਦਲਕਿਆਂ ਦਾ ਉਮੀਦਵਾਰ ਕਿੰਨਾ ਕੁ ਇਥੇ ਲੋਕ ਪਖੀ ਤੇ ਪੰਥ ਪ੍ਰਸਤ ਹੈ।ਸਾਨੂੰ ਆਮ ਸਿਖਾਂ ਨੂੰ ਇਹ ਵਾਗਡੋਰ ਸੰਭਾਲਣ ਦੀ ਲੋੜ ਹੈ ਕਿ ਅਸੀਂ ਦਬੇ ਕੁਚਲਿਆਂ ਨਾਲ ਹਾਂ।ਸਿਆਸਤ ਤੇ ਸਤਾ ਉਪਰ ਜਗੀਰਦਾਰ ਸੋਚ ਵਾਲਿਆਂ ਮਾਇਆ ਧਾਰੀਆਂ ਦਾ ਹਕ ਨਹੀਂ।ਸਾਨੂੰ ਗੁਰੂ ਨੇ ਦਸਵੰਥ਼ਧ ਸਿਸਟਮ ਦਿਤਾ ਹੈ।ਅਸੀਂ ਵੋਟ ਤੇ ਨੋਟ ਸੰਗਤ ਕੋਲੋ ਮੰਗਾਂਗੇ।ਗਲ ਇਹ ਕਿ ਹੁਸ਼ਿਆਰਪੁਰ ਸੀਟ ਤੋਂ ਗੁਰੂ ਨਾਨਕ ਦਾ ਜਜਬਾ ਤੇ ਸਬਦ ਗੁਰੂ ਦੀ ਵਿਚਾਰ ਧਾਰਕ ਜੋਤਿ ਸੰਗਤ ਵਿਚ ਜਗਾਈ ਜਾਵੇ। ਮਾਇਆਧਾਰੀ ਨਾਗਾਂ ਦਾ ਕਬਜਾ ਸਿਖ ਰਾਜਨੀਤੀ ਤੋਂ ਖਤਮ ਕੀਤਾ ਜਾਵੇ।
Balvinder pal Singh prof.
ਨੋਟ -ਹਰ ਸਿਖ ਤੇ ਦਲਿਤ ਇਹ ਪੋਸਟ ਪੜੇ ਤੇ ਆਪਣੇ ਵਿਚਾਰ ਦੇਵੇ।ਸ਼ੇਅਰ ਕਰੇ।
Author: Gurbhej Singh Anandpuri
ਮੁੱਖ ਸੰਪਾਦਕ