109 Views
ਹਮਬਰਗ 24 ਮਈ ( ਹਰਭਾਗ ਸਿੰਘ ਅਨੰਦਪੁਰੀ ) ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਜਿਸ ਤਰਾਂ ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਹਰ ਫੀਲਡ ਵਿੱਚ ਬਹੁਤ ਤਰੱਕੀਆਂ ਕੀਤੀਆਂ ਹਨ। ਉਸੇ ਤਰਾਂ ਜਰਮਨੀ ਵਿੱਚ ਵੀ ਸ੍ਰੀ ਪ੍ਰਮੋਦ ਕੁਮਾਰ ਜੀ ਨੇ ਆ ਕੇ ਪਹਿਲਾਂ ਬਿਜਨੈਸ ਵਿੱਚ ਬਹੁਤ ਮੱਲਾਂ ਮਾਰੀਆਂ ਤੇ ਜਰਮਨੀ ਦੇ ਉਘੇ ਕਾਰੋਬਾਰੀਆਂ ਵਿੱਚ ਜਗਾ ਬਣਾਈ। ਪੰਜਾਬੀਆਂ ਦੀ ਜਰਮਨੀ ਵਿੱਚ ਪਾਲੀਟੀਕਸ ਵਿੱਚ ਨਾਮੌਜੂਦਗੀ ਸੀ। ਉਸ ਘਾਟੇ ਨੂੰ ਵੀ ਪੂਰਾ ਕਰਨ ਲਈ ਉਹਨਾਂ ਨੇ ਹੁਣ ਚੋਣਾਂ ਵਿੱਚ ਕਦਮ ਰੱਖਿਆ। ਪੰਜਾਬੀ ਭਾਈਚਾਰੇ ਲਈ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਉਹਨਾਂ ਨੂੰ ਜਰਮਨੀ ਦੀ ਰੀੜ ਦੀ ਹੱਡੀ ਕਹੀ ਜਾਣ ਵਾਲੀ ਰਾਜਨੀਤਿਕ ਪਾਰਟੀ ਜਿਸ ਪਾਰਟੀ ਦੀ ਉਮੀਦਵਾਰ ਅਜੇਲਾ ਮੈਰਕਲ ਜੋ ਕਿ ਕਾਫੀ ਸਮਾਂ ਜਰਮਨੀ ਦੇ ਚਾਂਸਲਰ ਵੱਜੋ ਰਹੇ ਸਨ ਨੇ ਪੂਰੀ ਦੁਨੀਆਂ ਵਿੱਚ ਆਪਣੀ ਸਾਫ ਸੁਥਰੀ ਸਿਆਸਤ ਦੇ ਬਲਬੂਤੇ ਨਾਮਣਾ ਖੱਟਿਆ। ਸੀ.ਡੀ.ਯੂ (ਕ੍ਰਿਸਟਲਿਸ਼ੇ ਡੈਮੋਕਰਾਟਿਸ਼ੇ ਪਾਰਤਾਈ) ਨੇ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਤੋਂ ਹਮਰਬਰਗ ਰਾਜ ਦੇ (ਬੈਰਗੇਡੋਰਫ) ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਹਨਾਂ ਦਾ ਨੰਬਰ 27 ਹੈ। ਪੂਰੇ ਜਰਮਨੀ ਖਾਸ ਕਰਕੇ ਹਮਬਰਗ ਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਬੇਨਤੀ ਹੈ ਕਿ ਸ੍ਰੀ ਪ੍ਰਮੋਦ ਕੁਮਾਰ ਜੀ ਦਾ ਸਾਥ ਦੇਈਏ ਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤ ਦਿਵਾਈਏ ਤਾਂ ਜੋ ਪੰਜਾਬੀਆਂ ਦੀ ਹਿਸੇਦਾਰੀ ਜਰਮਨੀ ਦੀ ਸਿਆਸਤ ਵਿੱਚ ਵੀ ਹੋਵੇ। ਜਿਸ ਤਰਾਂ ਅਮਰੀਕਾ,ਕਨੇਡਾ, ਇੰਗਲੈਂਡ ਵਰਗੇ ਪੱਛਮੀ ਮੁਲਕਾਂ ਵਿੱਚ ਪੰਜਾਬੀਆਂ ਨੇ ਸਿਆਸਤ ਵਿੱਚ ਨਾਮ ਚਮਕਾਇਆ ਹੈ। ਉਸੇ ਤਰਾਂ ਜਰਮਨੀ ਵਿੱਚ ਵੀ ਪੰਜਾਬੀ ਸਿਆਸਤ ਵਿੱਚ ਆਪਣੇ ਝੰਡੇ ਗੱਡਣ ਤੇ ਇਸਦੀ ਹਮਬਰਗ ਜਰਮਨੀ ਵਿੱਚ ਪਹਿਲੀ ਸ਼ੁਰੂਆਤ ਸ੍ਰੀ ਪ੍ਰਮੋਦ ਕੁਮਾਰ ਜੀ ਨੇ ਕੀਤੀ ਹੈ। ਇੰਟੈਲੈਕਚੁਅਲ ਪੰਜਾਬੀ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਸੁਰਜੀਤ ਸਿੰਘ ਜਰਮਨੀ ਨੇ ਪ੍ਰਮੋਦ ਕੁਮਾਰ ਜੀ ਨੂੰ ਮੁਬਾਰਕਬਾਦ ਦਿੱਤੀ ਤੇ ਆਪਣਾ ਸਮਰਥਨ ਦਿੱਤਾ ਤੇ ਬਾਕੀ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਇਹਨਾਂ ਦਾ ਸਮਰਥਨ ਕਰੀਏ।
Author: Gurbhej Singh Anandpuri
ਮੁੱਖ ਸੰਪਾਦਕ