98 Views
ਅੰਮ੍ਰਿਤਸਰ, 26 ਮਈ ( ਹਰਭਾਗ ਸਿੰਘ ਅਨੰਦਪੁਰੀ ) ਹੈਮਬਰਗ ਜਰਮਨੀ ਦੇ ਹਲਕਾ ਬੇਗੇਡੋਰਫ ਤੋ ਚੋਣਾਂ ਵਿੱਚ ਭਾਗ ਲੈਣ ਵਾਲੇ ਪਹਿਲੇ ਪੰਜਾਬੀ ਸ੍ਰੀ ਪ੍ਰਮੋਦ ਕੁਮਾਰ ਜੀ ਨੇ ਅੱਜ ਆਪਣੇ ਹਲਕੇ ਦੇ ਲੋਕਾਂ ਨਾਲ ਮਿਲਣੀ ਪ੍ਰੋਗਰਾਮ ਰੱਖਿਆ, ਜਿਸ ਵਿੱਚ ਉਹਨਾਂ ਨੇ ਆਪਣੇ ਘਰ ਦੇ ਨੇੜੇ ਵਧੀਆ ਚਾਹ ਪਾਣੀ ਦਾ ਪ੍ਰੋਗਰਾਮ ਕਰਕੇ ਲੋਕ ਮਿਲਣੀ ਕੀਤੀ। ਜਿਸ ਵਿੱਚ ਡਾ. ਸੁਰਜੀਤ ਸਿੰਘ, ਮੁਖਤਾਰ ਸਿੰਘ ਰੰਧਾਵਾ, ਉੱਘੇ ਬਿਜਨੈਸ ਮੈਨ ਅਤੇ ਸਮਾਜ ਸੇਵੀ ਰਾਜ ਸ਼ਰਮਾ ਤੇ ਰਾਜੀਵ ਬੇਰੀ ਦੇ ਨਾਲ ਹਲਕੇ ਦੀਆਂ ਹੋਰ ਬਹੁਤ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ। ਹਲਕੇ ਦੇ ਲੋਕਾਂ ਵੱਲੋਂ ਉਹਨਾਂ ਨੂੰ ਬਹੁਤ ਪਿਆਰ ਤੇ ਸਮਰਥਨ ਦਿੱਤਾ ਜਾ ਰਿਹਾ ਹੈ। ਸ੍ਰੀ ਪ੍ਰਮੋਦ ਕੁਮਾਰ ਨੇ ਕਿਹਾ ਕਿ ਉਹਨਾਂ ਦਾ ਜੀਵਨ ਲੋਕ ਸੇਵਾ ਨੂੰ ਸਮਰਪਿਤ ਹੈ।
Author: Gurbhej Singh Anandpuri
ਮੁੱਖ ਸੰਪਾਦਕ