ਪੰਥਕ ਉਮੀਦਵਾਰਾਂ ਦੀ ਜਿੱਤ ਨਾਲ ਖੁਸ਼ਹਾਲ ਹੋਵੇਗਾ ਪੰਜਾਬ : ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 1 ਜੂਨ ( ਤਾਜੀਮਨੂਰ ਕੌਰ ) ਅੱਜ ਪੰਜਾਬ ਵਿੱਚ ਲੋਕ ਸਭਾ ਚੋਣਾਂ ਹੋਈਆਂ। ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਥਾਂ-ਥਾਂ ਤੇ ਪੋਲਿੰਗ ਬੂਥ ਲਾਏ ਗਏ। ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਸਰਦਾਰ ਇਮਾਨ ਸਿੰਘ ਮਾਨ ਪੰਥਕ ਉਮੀਦਵਾਰ ਹਨ। ਸ੍ਰੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ, ਮੀਰੀ ਪੀਰੀ ਬਾਜ਼ਾਰ ਅਤੇ ਅੰਤਰਯਾਮੀ ਕਲੋਨੀ, ਸ਼ਹੀਦ ਊਧਮ ਸਿੰਘ ਨਗਰ ਵਿਖੇ ਹਲਕਾ ਦੱਖਣੀ ਵਿੱਚ ਸਿੱਖ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੰਥਕ ਉਮੀਦਵਾਰ ਸਰਦਾਰ ਇਮਾਨ ਸਿੰਘ ਮਾਨ ਦੇ ਹੱਕ ਚ ਪੋਲਿੰਗ ਬੂਥ ਲਗਾਏ ਗਏ। ਸ੍ਰੀ ਅੰਮ੍ਰਿਤਸਰ ਦੇ ਪੋਲਿੰਗ ਬੂਥਾਂ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਸ. ਰਵੀਸ਼ੇਰ ਸਿੰਘ, ਹਰਸਿਮਰਨ ਸਿੰਘ, ਗਗਨਦੀਪ ਸਿੰਘ ਸੁਲਤਾਨਵਿੰਡ, ਹਰਪ੍ਰੀਤ ਸਿੰਘ ਬੰਟੀ, ਮਨਪ੍ਰੀਤ ਸਿੰਘ, ਸਾਜਨ ਸਿੰਘ, ਇੰਦਰ ਸਿੰਘ ਖਲੀਫਾ, ਦਲਜੀਤ ਸਿੰਘ, ਬੰਟੀ ਸਿੰਘ, ਹਰਦੀਪ ਸਿੰਘ, ਸ਼ੁਭਦੀਪ ਸਿੰਘ ਆਦਿ ਨੇ ਹਾਜ਼ਰੀ ਭਰੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੰਥਕ ਉਮੀਦਵਾਰ ਸਰਦਾਰ ਇਮਾਨ ਸਿੰਘ ਮਾਨ ਨੇ ਸ੍ਰੀ ਅੰਮ੍ਰਿਤਸਰ ਦੇ ਵੱਖ ਵੱਖ ਪਿੰਡਾਂ ਦੇ ਪੋਲਿੰਗ ਬੂਥਾਂ ਤੇ ਜਾ ਕੇ ਜ਼ਿੰਮੇਵਾਰੀ ਨਿਭਾਉਣ ਵਾਲ਼ੇ ਨੌਜਵਾਨਾਂ ਨੂੰ ਉਤਸ਼ਾਹਿਤ, ਉਹਨਾਂ ਦੀ ਹੌਸਲਾ ਅਫਜਾਈ ਅਤੇ ਧੰਨਵਾਦ ਕੀਤਾ। ਉਹਨਾਂ ਦੇ ਨਾਲ ਜਨਰਲ ਸਕੱਤਰ ਸਰਦਾਰ ਉਪਕਾਰ ਸਿੰਘ ਸੰਧੂ, ਸ. ਬਲਵਿੰਦਰ ਸਿੰਘ ਕਾਲਾ, ਸ. ਅਮਰੀਕ ਸਿੰਘ ਨੰਗਲ, ਸ. ਹਰਮਨਦੀਪ ਸਿੰਘ, ਸ. ਦਵਿੰਦਰ ਸਿੰਘ ਫਤਾਹਪੁਰ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਿੰਘਾਂ ਨੇ ਸ. ਈਮਾਨ ਸਿੰਘ ਮਾਨ ਤੇ ਹੋਰ ਪੰਥਕ ਉਮੀਦਵਾਰਾਂ ਦੀ ਜਿੱਤ ਲਈ ਅਰਦਾਸ ਕੀਤੀ। ਉਹਨਾਂ ਕਿਹਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਥ ਅਤੇ ਪੰਜਾਬ ਦੇ ਹੱਕਾਂ, ਹਿੱਤਾਂ ਤੇ ਆਜ਼ਾਦੀ ਲਈ ਸੰਘਰਸ਼ ਕਰਨ ਵਾਲੀ ਜਥੇਬੰਦੀ ਹੈ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਤੇ ਪਹਿਰਾ ਦੇ ਰਹੀ ਹੈ। ਇਸ ਜਥੇਬੰਦੀ ਦੇ ਉਮੀਦਵਾਰਾਂ ਦੀ ਜਿੱਤ ਨਾਲ ਪੰਥ ਅਤੇ ਪੰਜਾਬ ਦਾ ਭਵਿੱਖ ਸੁਨਹਿਰੀ ਹੋਵੇਗਾ, ਪੰਥਕ ਆਗੂਆਂ ਨੂੰ ਰਾਜਸੀ ਤਾਕਤ ਦੀ ਬੇਹੱਦ ਲੋੜ ਹੈ। ਉਹਨਾਂ ਕਿਹਾ ਕਿ ਮਾਨ ਦਲ ਦੀ ਹਮਾਇਤ ਕਰਨ ਵਾਲੇ ਸਭ ਲੋਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ।
Author: Gurbhej Singh Anandpuri
ਮੁੱਖ ਸੰਪਾਦਕ