ਅੰਮ੍ਰਿਤਸਰ 6 ਜੂਨ ( ਤਾਜੀਮਨੂਰ ਕੌਰ ) ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਜੋ ਗੁਰੂ ਨਾਨਕ ਸਤਸੰਗ ਸਭਾ ਬਲੈਕਬਰਨ ਦੇ ਸੱਦੇ ਤੇ ਆਸਟ੍ਰੇਲੀਆ ਵਿਖੇ ਧਰਮ ਪ੍ਰਚਾਰ ਦੌਰੇ ਤੇ ਗਏ ਸਨ। ਅੱਜ ਤਕਰੀਬਨ 10 ਹਫਤਿਆਂ ਬਾਅਦ ਪੰਜਾਬ ਵਾਪਿਸ ਪਰਤੇ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਭਾਈ ਸਾਹਿਬ ਨੇ ਦੱਸਿਆ ਕੇ ਇਸ ਸਮੇ ਦੌਰਾਨ ਮੈਲਬੌਰਨ ਸਿਡਨੀ ਤੇ ਐੱਡੀਲੇਡ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇਜਿੱਥੇ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਦੀ ਕਥਾ ਤੋਂ ਜਾਣੂ ਕਰਵਾਇਆ ਉਥੇ ਧਰਮ ਪ੍ਰਚਾਰ ਕਮੇਟੀ ਵੱਲੋਂ ਸਮੇ ਸਮੇ ਧਰਮ ਪ੍ਰਚਾਰ ਹਿੱਤ ਕੀਤੇ ਜਾਂਦੇ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ। ਭਾਈ ਸਾਹਿਬ ਨੇ ਦੱਸਿਆ ਕੇ ਇਸ ਸਮੇ ਦੌਰਾਨ ਲਗਪਗ ਅਠਾਰਾਂ ਗੁਰਦੁਆਰਾ ਸਾਹਿਬਾਨ ਵਿੱਚ ਦੀਵਾਨ ਸਜਾਏ ਜਿਸ ਤੋਂ ਸੰਗਤਾਂ ਨੇ ਭਰਪੂਰ ਲਾਹਾ ਪ੍ਰਾਪਤ ਕੀਤਾ। ਇਸ ਮੌਕੇ ਆਸਟ੍ਰੇਲੀਆ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਨੇ ਜੋ ਮਾਣ ਸਨਮਾਨ ਬਖਸ਼ਿਆ ਹੈ ਉਸ ਲਈ ਭਾਈ ਸਾਹਿਬ ਨੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਹੈ। ਭਾਈ ਸਾਹਿਬ ਨੇ ਦੱਸਿਆ ਕੇ ਆਉਣ ਵਾਲੇ ਸਮੇ ਵਿੱਚ ਪੰਜਾਬ ਤੇ ਪੂਰੇ ਭਾਰਤ ਵਿੱਚ ਪਹਿਲਾਂ ਵਾਂਗ ਵਿਚਰ ਕੇ ਧਰਮ ਪ੍ਰਚਾਰ ਦੀ ਸੇਵਾ ਨਿਰੰਤਰ ਜਾਰੀ ਰਹੇਗੀ
Author: Gurbhej Singh Anandpuri
ਮੁੱਖ ਸੰਪਾਦਕ