104 Views
ਆਕਲੈਂਡ, 10 ਜੂਨ ( ਤਰਨਜੋਤ ਸਿੰਘ ) ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਬੀਤੀ 15 ਮਾਰਚ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਉਤੇ ਭਾਈ ਜਗਦੇਵ ਸਿੰਘ ਮੁੱਖ ਪ੍ਰਚਾਰਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪਹੁੰਚੇ ਹੋਏ ਸਨ। ਉਹ 2002 ਤੋਂ ਇਸ ਪੰਥਕ ਕਾਰਜ ‘ਚ ਕਾਰਜਸ਼ੀਲ ਹਨ। ਉਹ ਇੰਗਲੈਂਡ, ਜ਼ਰਮਨ, ਮਲੇਸ਼ੀਆ, ਸਿੰਗਾਪੋਰ ਅਤੇ ਹਾਂਗਕਾਂਗ ਵਿਖੇ ਵੀ ਧਰਮ ਪ੍ਰਚਾਰ ਫੇਰੀਆਂ ਪਾ ਚੁੱਕੇ ਹਨ। ਉਨ੍ਹਾਂ ਧਰਮ ਪ੍ਰਚਾਰ ਸੇਵਾ ਦੀ ਅਪਣੀ ਇਸ ਢਾਈ ਮਹੀਨੇ ਫੇਰੀ ਦੌਰਾਨ ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਅੰਦਰ ਕਥਾ ਕੀਤੀ, ਜਿਨ੍ਹਾਂ ਵਿਚ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ, ਗੁਰਦੁਆਰਾ ਸਾਹਿਬ ਨਾਰਥ ਸ਼ੋਰ, ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨਿਊਲਿਨ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ,ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ, ਗੁਰਦੁਆਰਾ ਸਿੱਖ ਸੰਗਤ ਟੋਰੰਗਾ, ਗੁਰਦੁਆਰਾ ਸਿੰਘ ਸਭਾ ਕ੍ਰਾਈਸਟਚਰਚ, ਗੁਰਦੁਆਰਾ ਸਾਹਿਬ ਵਲਿੰਗਟਨ ਸਮੇਤ ਹੋਰ ਕਈ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ।
ਬੀਤੇ ਐਤਵਾਰ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਕਥਾ ਸਮਾਗਮ ਉਪਰੰਤ ਗੁਰਦੁਆਰਾ ਕਮੇਟੀ ਵਲੋਂ ਉਨ੍ਹਾਂ ਨੂੰ ਫੋਟੋ ਫਰੇਮ ਦੇ ਵਿੱਚ ਜੜ੍ਹੇ ਸੋਨੇ ਦੇ ਖੰਡੇ ਨਾਲ ਸਨਮਾਨਤ ਕੀਤਾ ਗਿਆ। ਸਨਮਾਨਤ ਕਰਨ ਵੇਲੇ ਪਿਰਥੀਪਾਲ ਸਿੰਘ ਬਸਰਾ ਚੇਅਰਮੈਨ, ਪ੍ਰਧਾਨ ਮਨਜੀਤ ਸਿੰਘ ਬਾਠ, ਬਲਬੀਰ ਸਿੰਘ ਬਸਰਾ, ਰੇਸ਼ਮ ਸਿੰਘ, ਹਰਦੀਪ ਸਿੰਘ ਬਸਰਾ, ਕੁਲਵਿੰਦਰ ਸਿੰਘ ਬਾਠ, ਸੁਰਜੀਤ ਸਿੰਘ ਸੱਚਦੇਵਾ ਸਹਾਇਕ ਸਕੱਤਰ, ਭਾਈ ਕੰਵਲਜੀਤ ਸਿੰਘ ਕੀਰਤਨਕਾਰ, ਸ. ਹਰਗੋਬਿੰਦ ਸਿੰਘ ਸ਼ੇਖੂਪੁਰੀਆ ਸਮੇਤ ਹੋਰ ਸੰਗਤਾਂਬੀਤੇ ਐਤਵਾਰ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਕਥਾ ਸਮਾਗਮ ਉਪਰੰਤ ਗੁਰਦੁਆਰਾ ਕਮੇਟੀ ਵਲੋਂ ਉਨ੍ਹਾਂ ਨੂੰ ਫੋਟੋ ਫਰੇਮ ਦੇ ਜੜ੍ਹੇ ਸੋਨੇ ਦੇ ਖੰਡੇ ਨਾਲ ਸਨਮਾਨਤ ਕੀਤਾ ਗਿਆ। ਸਨਮਾਨਤ ਕਰਨ ਵੇਲੇ ਪਿਰਥੀਪਾਲ ਸਿੰਘ ਬਸਰਾ ਚੇਅਰਮੈਨ, ਪ੍ਰਧਾਨ ਮਨਜੀਤ ਸਿੰਘ ਬਾਠ, ਬਲਬੀਰ ਸਿੰਘ ਬਸਰਾ, ਰੇਸ਼ਮ ਸਿੰਘ, ਹਰਦੀਪ ਸਿੰਘ ਬਸਰਾ, ਕੁਲਵਿੰਦਰ ਸਿੰਘ ਬਾਠ, ਸੁਰਜੀਤ ਸਿੰਘ ਸੱਚਦੇਵਾ ਸਹਾਇਕ ਸਕੱਤਰ, ਭਾਈ ਕੰਵਲਜੀਤ ਸਿੰਘ ਕੀਰਤਨਕਾਰ, ਸ. ਹਰਗੋਬਿੰਦ ਸਿੰਘ ਸ਼ੇਖੂਪੁਰੀਆ ਸਮੇਤ ਹੋਰ ਸੰਗਤਾਂ ਹਾਜ਼ਰ ਸਨ |
Author: Gurbhej Singh Anandpuri
ਮੁੱਖ ਸੰਪਾਦਕ