ਚੰਡੀਗੜ 17 ਜੂਨ ( ਤਾਜੀਮਨੂਰ ਕੌਰ ) ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਪੰਜਾਬ ਪੁਲਿਸ ਮੁਸਤੈਦ ਹੋ ਗਈ ਹੈ। ਜਨਤਕ ਥਾਵਾਂ ਦੀ ਸੁਰੱਖਿਆ ਨੂੰ ਵਧਾਉਂਦਿਆ ਬਾਰਡਰ ਨੂੰ ਸੀਲ ਕਰ ਦਿਤਾ ਗਿਆ। ਖੋਜੀ ਕੁੱਤਿਆਂ ਅਤੇ ਬੰਬ ਨਿਰੋਧਕ ਦਸਤਿਆਂ ਨਾਲ ਜਨਤਕ ਥਾਵਾਂ ਤੇ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਫ਼ਾਜ਼ਿਲਕਾ ਪੁਲਿਸ ਦੇ ਸੀਨੀਅਰ ਅਧਿਕਾਰੀ ਦੀ ਹਾਜ਼ਰੀ ਵਿਚ ਇਕ ਵਿਸ਼ੇਸ਼ ਮੁਹਿੰਮ ਨੂੰ ਵਿੱਢਿਆ ਗਿਆ ਹੈ। ਜ਼ਿਲ੍ਹੇ ਦੇ ਹਰ ਹਿੱਸੇ ਵਿਚ ਚੌਕਸੀ ਨੂੰ ਵਧਾਈਆਂ ਗਿਆ ਹੈ। ਫ਼ਾਜ਼ਿਲਕਾ ਜ਼ਿਲ੍ਹੇ ਦੇ ਐਸ.ਐਸ.ਪੀ. ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੰਜਾਬ ਵਿਚ ਜਾਰੀ ਕੀਤੇ ਗਏ ਹਾਈ ਅਲਰਟ ਨੂੰ ਲੈ ਕੇ ਅੱਜ ਫ਼ਾਜ਼ਿਲਕਾ ਦੇ ਰੇਲਵੇ ਸਟੇਸ਼ਨ ਅਤੇ ਬਸ ਸਟੈਂਡ ਦੀ ਸੁਰੱਖਿਆ ਨੂੰ ਦੇਖਿਆ ਗਿਆ ਹੈ ਅਤੇ ਤਲਾਸੀ ਮੁਹਿੰਮ ਨੂੰ ਚਲਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਹਦੀ ਇਲਾਕੇ ਦੇ ਰੇਲਵੇ ਸਟੇਸ਼ਨ ਅਤੇ ਬਸ ਸਟੈਂਡ ਤੇ ਕੋਈ ਕ੍ਰਿਮਨਲ ਐਕਟੀਵਿਟੀ ਨਾ ਕਰੇ ਇਸ ਲਈ ਚੌਕਸੀ ਵਧਾਈ ਗਈ ਹੈ।
ਬਠਿੰਡਾ ਵਿਖੇ ਵੀ ਜੀਆਰਪੀ,ਆਰਪੀਐਫ ਅਤੇ ਪੰਜਾਬ ਪੁਲਿਸ ਵਂਲੋ ਵੀ ਸਾਝੇ ਤੌਰ ਤੇ ਰੇਲਵੇ ਸ਼ਟੇਸ਼ਨ ਦੀ ਚੈਕਿੰਗ ਕੀਤੀ ਗਈ । ਜਿਸ ਦੋਰਾਨ ਪਲੇਟਫਾਰਮ, ਮੁਸਾਫ਼ਰ ਖਾਨਾ, ਰੇਲ ਗੱਡੀਆਂ ਆਦਿ ਦੀ ਚੈਕਿੰਗ ਕੀਤੀ ਗਈ।ਸੱਕੀ ਵਿਆਕਤੀਆਂ ਦੇ ਬੈਗ ਆਦਿ ਵੀ ਚੈਕ ਕੀਤੇ ਗਏ।
ਪ੍ਰਸ਼ਾਸ਼ਨ ਵੱਲੋਂ ਰੈਡ ਅਲਰਟ ਤਾਂ ਜਾਰੀ ਜਰੂਰ ਕਰ ਦਿੱਤਾ ਹੈ। ਪਰ ਬਠਿੰਡਾ ਰੇਲਵੇ ਸ਼ਟੇਸ਼ਨ ਤੇ ਲੱਗੀ ਸਕੈਨਿੰਗ ਮਸ਼ੀਨ ਲੱਮੇ ਸਮੇ ਤੋ ਖਰਾਬ ਪਈ ਹੈ । ਜਿਸ ਕਾਰਨ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਜਾਣ।ਵਾਲੇ ਕਿਸੇ ਵਿਆਕਤੀ ਦਾ ਬੈਗ ਆਦਿ ਚੈਕ ਨਹੀਂ ਹੋ ਰਿਹਾ । ਜਿਸ ਨੂੰ ਠੀਕ ਨਹੀਂ ਕਰਵਾਇਆ ਜਾ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਅਸੀਂ ਕਈ ਵਾਰ ਲਿਖ ਕੇ ਭੇਜ ਚੁੱਕੇ ਹਾ । ਇਸ ਦੀ ਫਾਈਲ ਦਿੱਲੀ ਵਿਖੇ ਹੀ ਪਈ ਹੈ ।
ਰੇਲਵੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਈ ਅਲਰਟ ਆਇਆ ਹੈ ਜਿਸ ਨੂੰ ਲੈਕੇ ਜੀਆਰਪੀ, ਆਰਪੀਐਫ ਅਤੇ ਪੰਜਾਬ ਪੁਲਿਸ ਵੱਲੋ ਵੜੀ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ । ਬਠਿੰਡਾ ਰੇਲਵੇ ਸਟੇਸ਼ਨ ਤੇ 147 ਸੀਸੀਟੀਵੀ ਕੈਮਰੇ ਲੱਗੇ ਹਨ । ਜਿਨ੍ਹਾਂ ਦੁਆਰਾ ਹਰ ਇੱਕ ਵਿਆਕਤੀ ਤੇ ਨਜਰ ਰੱਖੀ ਜਾ ਰਹੀ ਹੈ । ਮੁਸਾਫ਼ਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਜਾਦੀਆਂ ਹਨ ਕਿ ਕੋਈ ਵੀ ਸ਼ੱਕੀ ਜਾ ਲਾਵਾਰਿਸ ਚੀਜ਼ ਦਿਖਾਈ ਦੇਵੇ ਤਾ ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ ਜਾਵੇ।
Author: Gurbhej Singh Anandpuri
ਮੁੱਖ ਸੰਪਾਦਕ