ਕਰਤਾਰਪੁਰ 8 ਅਗਸਤ (ਭੁਪਿੰਦਰ ਸਿੰਘ ਮਾਹੀ): ਸਾਉਣ ਮਹੀਨੇ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਨਿਊ ਅਵਤਾਰ ਨਗਰ ਕਲੋਨੀ ਜੰਡੇ ਸਰਾਏ ਰੋਡ ਵਿਖੇ ਸਮੂਹ ਕਲੋਨੀ ਵਾਸੀਆਂ ਅਤੇ ਮਾਤਾ ਗੁਜਰੀ ਮੁਹੱਲਾ ਵਾਸੀਆਂ ਵੱਲੋਂ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਦਾ ਉਦਘਾਟਨ ਉੱਘੇ ਸਮਾਜਸੇਵੀ ਸੁਖਬੀਰ ਸਿੰਘ ਸੀਟੂ ਵੱਲੋਂ ਕੀਤਾ ਗਿਆ। ਇਸ ਸਾਰੇ ਪ੍ਰੋਗਰਾਮ ਸਬੰਧੀ ਵੱਖ ਵੱਖ ਪਦਾਰਥਾਂ ਦੇ ਖਾਣ ਪੀਣ ਦਾ ਪ੍ਰਬੰਧ ਵੀ ਸਮਾਜਸੇਵੀ ਸੁਖਬੀਰ ਸਿੰਘ ਸੀਟੂ ਵੱਲੋਂ ਕੀਤਾ ਗਿਆ। ਇਸ ਦੋਰਾਨ ਨਵੀਆਂ ਸੱਜ ਵਿਆਹੀਆਂ ਕੁੜੀਆਂ ਵੱਲੋਂ ਇਸ ਤੀਆਂ ਦੇ ਤਿਉਹਾਰ ਮੌਕੇ ਗਿੱਧਾ ਪਾ ਕੇ ਸਭ ਨੂੰ ਨੱਚਣ ਲਾ ਦਿੱਤਾ ਅਤੇ ਡੀ ਜੇ ਤੇ ਲੱਗੇ ਪੰਜਾਬੀ ਲੋਕ ਗੀਤਾਂ ਤੇ ਭੰਗੜਾ ਪਾ ਕੇ ਬੜੇ ਚਾਵਾਂ ਨਾਲ ਇਸ ਤਿਉਹਾਰ ਦਾ ਆਨੰਦ ਮਾਣਿਆਂ। ਇਸ ਮੋਕੇ ਬੱਚਿਆਂ, ਨਵ ਵਿਆਹੀਆਂ ਅਤੇ ਅੌਰਤਾਂ ਵੱਲੋਂ ਝੂੱਲੇ ਵੀ ਝੂੱਟੇ ਗਏ। ਇਸ ਦੌਰਾਨ ਬੀਬੀ ਵਰਿੰਦਰ ਕੌਰ ਵੱਲੋਂ ਇਸ ਤਿਉਹਾਰ ਨੂੰ ਮਨਾਉਣ ਆਏ ਸਭਨਾਂ ਦਾ ਧੰਨਵਾਦ ਕੀਤਾ ਅਤੇ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਬੀਬੀ ਵਰਿੰਦਰ ਕੌਰ, ਬਲਵੀਰ ਕੌਰ, ਜਗਜੀਤ ਕੌਰ, ਰਣਜੀਤ ਕੌਰ, ਗੁਰਲੀਨ ਕੌਰ, ਜਸਲੀਨ ਕੌਰ, ਗੁਰਨੀਤ ਕੌਰ, ਨਰਿੰਦਰ ਕੌਰ, ਅਮਨਦੀਪ ਕੌਰ, ਪਰਦੀਪ ਕੌਰ, ਸਤਵੀਰ ਕੌਰ, ਪ੍ਰਿਆ, ਹਰਜੀਤ ਕੌਰ, ਹਰਦੀਪ ਕੌਰ, ਮਨਪ੍ਰੀਤ ਕੌਰ, ਭੁਪਿੰਦਰ ਕੌਰ, ਮਮਤਾ, ਅਮਰਜੀਤ ਕੌਰ, ਪੂਜਾ, ਰੀਤੂ, ਹਨੀ, ਕੁਲਵੰਤ ਕੌਰ, ਕਾਜਲ, ਰੱਜੀ ਆਦਿ ਵੱਡੀ ਗਿਣਤੀ ਵਿੱਚ ਅੌਰਤਾਂ ਹਾਜਿਰ ਸਨ।
![Gurbhej Singh Anandpuri](https://secure.gravatar.com/avatar/638ef6967b791caf37b5781795d863eb?s=96&r=g&d=https://nazranatv.com/wp-content/plugins/userswp/assets/images/no_profile.png)
Author: Gurbhej Singh Anandpuri
ਮੁੱਖ ਸੰਪਾਦਕ