Home » ਸੰਪਾਦਕੀ » ਜੇ ਸਰਕਾਰ ਫਿਰਕੂ ਹਿੰਦੂਤਵੀ ਸ਼ਿਵ ਸੈਨਿਕਾਂ ਨੂੰ ਨੱਥ ਪਾ ਕੇ ਰੱਖੇ ਤਾਂ ਕਦੇ ਵੀ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ

ਜੇ ਸਰਕਾਰ ਫਿਰਕੂ ਹਿੰਦੂਤਵੀ ਸ਼ਿਵ ਸੈਨਿਕਾਂ ਨੂੰ ਨੱਥ ਪਾ ਕੇ ਰੱਖੇ ਤਾਂ ਕਦੇ ਵੀ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ

74 Views
ਪਿਛਲੇ ਬਹੁਤ ਸਾਲਾਂ ਤੋਂ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਵੀ ਸਿੱਖ ਆਪਣੇ ਹੱਕਾਂ ਦੀ ਗੱਲ ਕਰਦੇ ਹਨ । ਤਾਂ ਆਪਣੇ ਆਪ ਨੂੰ ਹਿੰਦੂ ਕਹਿਣ ਵਾਲੇ ਇੱਕ ਖਾਸ ਧੜੇ ਦੇ ਲੋਕ ਸਿੱਖਾਂ ਦੇ ਵਿਰੋਧ ਵਿੱਚ ਆ ਖੜੇ ਹੁੰਦੇ ਹਨ। ਮਸਲਾ ਭਾਵੇਂ ਕੋਈ ਵੀ ਹੋਵੇ। 1984 ਤੋ ਪਹਿਲਾਂ ਜਦ ਸਿੱਖਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ਼ ਕੀਤੀ ਤਾਂ ਇਸ ਸਿੱਖ ਵਿਰੋਧੀ ਧੜੇ ਨੇ ਇਸ ਦਾ ਵਿਰੋਧ ਕੀਤਾ ਅਤੇ ਤ੍ਰਿਸ਼ੂਲ ਉੱਤੇ ਬੀੜੀਆਂ ਸਿਗਰਟਾਂ ਬੰਨ ਕੇ ਮਾਰਚ ਕੱਢੇ ਅਤੇ ਸਿੱਖ ਵਿਰੋਧੀ ਨਾਅਰੇ ਲਾਏ।
ਜੂਨ 1984 ਵਿੱਚ ਹਿੰਦੋਸਤਾਨ ਦੀ ਫੋਜ ਵੱਲੋਂ ਜਦੋਂ ਸਾਡੇ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ ਗਿਆ ਤਾਂ ਇਹਨਾਂ ਕੱਟੜ ਪੰਥੀਆਂ ਵੱਲੋਂ ਢੋਲ ਵਜਾਏ, ਭੰਗੜੇ ਪਾਏ ਅਤੇ ਲੱਡੂ ਵੰਡੇ ਗਏ। ਅਤੇ ਅੱਜ ਵੀ ਸਾਨੂੰ 1984 ਯਾਦ ਕਰਵਾਓਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਜੇਕਰ ਸਿੱਖ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਨ ਤਾਂ ਇਹ ਲੋਕ  ਪੰਜਾਬੀ ਭਾਸ਼ਾ ਨੂੰ ਛੱਡ ਹਿੰਦੀ ਭਾਸ਼ਾ ਨੂੰ ਆਪਣੀ ਭਾਸ਼ਾ ਦੱਸਦੇ ਹਨ।
ਭਾਰਤ ਵਿੱਚ ਵੱਖਰੇ ਵੱਖਰੇ ਰਾਜਾਂ ਦੇ ਲੋਕ ਆਪਣੀ ਸਟੇਟ ਅਤੇ ਸੂਬੇ ਦੀ ਭਾਸ਼ਾ ਨੂੰ ਤਰਜੀਹ ਦੇਂਦੇ ਹਨ ਜਿਵੇਂ ਗੁਜਰਾਤੀ ਲੋਕ ਆਪਣੇ ਆਪ ਨੂੰ ਗੁਜਰਾਤੀ ਦੱਸ ਕੇ, ਮਹਾਰਾਸ਼ਟਰ ਦੇ ਲੋਕ ਆਪਣੇ ਆਪ ਨੂੰ ਮਰਾਠੀ ਦੱਸ ਕੇ, ਪੱਛਮ ਬੰਗਾਲ ਦੇ ਲੋਕ ਆਪਣੇ ਆਪ ਨੂੰ ਬੰਗਾਲੀ ਦੱਸ ਕੇ, ਤਾਮਿਲਨਾਡੂ ਦੇ ਲੋਕ ਆਪਣੇ ਆਪ ਨੂੰ ਤਮਿਲ ਦੱਸ ਕੇ, ਮਾਣ ਮਹਿਸੂਸ ਕਰਦੇ ਹਨ।ਪਰ ਪੰਜਾਬ ਦੇ ਹਿੰਦੂ ਆਪਣੇ ਆਪ ਨੂੰ ਪੰਜਾਬੀ ਅਖਵਾਉਣ ਦੀ ਬਜਾਏ ਹਿੰਦੋਸਤਾਨੀ ਅਖਵਾਉਂਦੇ ਹਨ।
ਜੇਕਰ ਸਿੱਖ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਗੱਲ ਕਰਦੇ ਹਨ ਤਾਂ ਆਪਣੇ ਆਪ ਨੂੰ ਹਿੰਦੂ ਕਹਿਣ ਵਾਲੇ ਇਹ ਸਿੱਖ ਵਿਰੋਧੀ ਲੋਕ ਸਿੱਖਾਂ ਅਤੇ ਪੰਜਾਬੀਆਂ ਦੇ ਵਿਰੋਧ ਵਿੱਚ ਭੁਗਤਦੇ ਦਿਸਦੇ ਹਨ । ਅਤੇ ਜਦੋ ਪੰਜਾਬ ਵਿਚ ਹੜ ਆਉਂਦੇ  ਤਾਂ ਇਹ ਲੋਕ ਕਹਿੰਦੇ ਹਨ ਹੁਣ ਸਾਂਭ ਲਓ ਪਾਣੀ ਹੁਣ ਬਾਲਟੀਆਂ ਭਰ ਲਓ। ਇੱਕ ਪਾਸੇ ਪੰਜਾਬ ਦੇ ਲੋਕ ਹੜਾਂ ਕਾਰਨ ਬਰਬਾਦੀ ਝੱਲ ਰਹੇ ਹੁੰਦੇ ਹਨ ਤੇ ਇਹਨਾਂ ਸਿੱਖ ਵਿਰੋਧੀ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਸਿੱਖਾ ਦੇ ਜ਼ਖਮਾਂ ਤੇ ਲੂਣ ਛਿੜਕਿਆ ਜਾਂਦਾ ਹੈ।
2020 ਵਿੱਚ ਜਦੋਂ ਕਿਸਾਨਾ ਨੇ ਆਪਣੇ ਹੱਕਾਂ ਲਈ ਭਾਰਤ ਸਰਕਾਰ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਤਾਂ ਇਹਨਾਂ ਲੋਕਾਂ ਨੇ ਕਿਸਾਨਾਂ ਨੂੰ ਅੱਤਵਾਦੀ ਵੱਖਵਾਦੀ ਸਿਰਫਿਰੇ ਅਤੇ ਹੋਰ ਬਹੁਤ ਕੁਝ ਕਹਿ ਕੇ ਭੰਡਿਆ । ਜਦੋਂ ਕਿਸਾਨੀ ਅੰਦੋਲਨ ਵਿੱਚ ਬੈਠੇ ਇੱਕ ਕਿਸਾਨ ਦਾ ਪੁੱਤ ਫੌਜ ਦੀ ਨੌਕਰੀ ਦੋਰਾਨ ਸ਼ਹੀਦ ਹੋ ਗਿਆ ਤਾਂ ਇਹਨਾਂ ਸਿੱਖ ਵਿਰੋਧੀ ਲੋਕਾਂ ਨੇ ਬਹੁਤ ਖੁਸ਼ੀਆਂ ਮਨਾਈਆਂ ।
ਇਥੋਂ ਤੱਕ ਕਿ ਇਹ ਲੋਕ ਸਿੱਖਾ ਦੇ ਧਾਰਮਿਕ ਮਾਮਲਿਆਂ ਤੇ ਕਿੰਤੂ ਪ੍ਰੰਤੂ ਕਰਦੇ ਹਨ। ਅੱਜ ਤੋਂ ਛੇ ਸਾਲ ਪਹਿਲਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੇ ਇੱਕ ਫਿਲਮ ਬਣੀ ਜਿਸ ਦਾ ਨਾਮ ਸੀ ਨਾਨਕ ਸ਼ਾਹ ਫਕੀਰ ਪੰਜਾਬ ਦੇ ਸਾਰੇ ਸਿੱਖ ਇਸ ਫਿਲਮ ਦਾ ਵਿਰੋਧ ਕਰ ਰਹੇ ਸਨ ਤੇ ਦੂਜੇ ਪਾਸੇ ਇਹ ਫਿਰਕੂ ਹਿੰਦੂ ਲੋਕ ਇਸ ਫਿਲਮ  ਦੇ ਹੱਕ ਵਿੱਚ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਸਨ। ਇਹਨਾਂ ਫਿਰਕੂ ਹਿੰਦੂਆਂ ਦੇ ਨਾਲ ਕੁਝ ਪੱਗਾਂ ਵਿੱਚ ਸਿਰ ਫਸਾਈ ਲੋਕ ਵੀ ਇਹਨਾਂ ਦਾ ਸਾਥ ਦਿੰਦੇ ਹਨ।
ਇਹ ਅਪਰਾਧੀ ਬਿਰਤੀ ਵਾਲੇ ਹਿੰਦੂ ਪੂਰੇ ਭਾਰਤ ਵਿੱਚ ਫੈਲੇ ਹੋਏ ਹਨ। ਇਹ ਲੋਕ ਕਿਸੇ ਵੀ ਮੁਸਲਮਾਨ ਨੂੰ ਸੜਕਾਂ ਉੱਤੇ ਘੇਰ ਲੈਂਦੇ ਹਨ ਅਤੇ ਮਾਰ ਕੁਟਾਈ ਕਰਦੇ ਹਨ, ਮੋਬਾਈਲ ਨਗਦੀ ਅਤੇ ਕੀਮਤੀ ਸਮਾਨ ਖੋਹ ਲੈਂਦੇ ਹਨ ਅਤੇ ਜਬਰੀ ਜੈ ਸ੍ਰੀ ਰਾਮ ਆਖ਼ਣ ਲਈ ਕਹਿੰਦੇ ਹਨ, ਜੇਕਰ ਕੋਈ ਮੁਸਲਮਾਨ ਦੁੱਧ ਲਈ ਗਾਂ ਖਰੀਦ ਕੇ ਛੋਟੇ ਟਰੱਕ ਜਾਂ ਕਿਸੇ ਹੋਰ ਸਾਧਨਾਂ ਰਾਹੀਂ ਆਪਣੇ ਘਰ  ਲਿਜਾ ਰਿਹਾ ਹੁੰਦਾ ਹੈ ਤਾਂ ਉਸ ਮੁਸਲਮਾਨ ਨੂੰ ਘੇਰ ਕੇ ਉਸ ਦੀ ਮਾਰ ਕੁਟਾਈ ਕਰਨੀ ਪੈਸੇ ਖੋਹਣੇ ਅਤੇ ਝੂਠੇ ਪਰਚੇ ਦਰਜ ਕਰਾਏ ਜਾਂਦੇ ਹਨ ਕਈ ਘਟਨਾਵਾਂ ਵਿੱਚ ਤਾਂ ਜਾਨੋਂ ਵੀ ਮਾਰ ਦਿੱਤਾ ਜਾਂਦਾ ਹੈ। ਪਿਛਲੇ ਦਿਨੀਂ ਹਰਿਆਣੇ ਵਿੱਚ ਗਾਂ ਤਸਕਰੀ ਦੇ ਝੂਠੇ ਇਲਜ਼ਾਮਾਂ ਹੇਠ ਫਿਰਕੂ ਹਿੰਦੂ ਭੀੜ ਨੇ ਦੋ ਮੁਸਲਮਾਨ ਨੌਜਵਾਨਾਂ ਨੂੰ ਜਿਉਦਾ ਸਾੜ ਦਿੱਤਾ ਗਿਆ ਜਿਵੇਂ ਨਵੰਬਰ 1984 ਵਿੱਚ ਸਿੱਖਾਂ ਨੂੰ ਸਾੜਿਆ ਗਿਆ ਸੀ।
ਇਹ ਲੋਕ ਸਿੱਖਾ ਦੇ ਸ਼ਹੀਦ ਅਤੇ ਗੁਰਦਵਾਰਿਆਂ ਤੇ ਭੱਦੀ ਸ਼ਬਦਾਵਲੀ ਵਰਤਦੇ ਹਨ ਅਤੇ ਆਪਣੇ ਮੋਬਾਈਲ ਨੰਬਰ ਜਨਤਕ ਕਰ ਦਿੰਦੇ ਹਨ ਅਤੇ ਫੇਰ ਆਪਣੇ ਆਪ ਝੂਠੀਆਂ ਧਮਕੀਆਂ ਦਵਾਉਂਦੇ ਹਨ ਅਤੇ ਪੰਜਾਬ ਸਰਕਾਰ ਕੋਲੋਂ ਸੁਰੱਖਿਆ ਹਾਸਲ ਕਰ ਲੈਂਦੇ ਹਨ ਅਤੇ ਉਹ ਸੁਰੱਖਿਆ ਮੁਲਾਜ਼ਮਾਂ ਦੀ ਆੜ ਹੇਠ ਨਸ਼ੇ ਦੇ ਕਾਰੋਬਾਰ,ਨਜਾਇਜ਼ ਕਬਜ਼ੇ, ਫਿਰੋਤੀਆ ਲੈਣੀਆਂ ਅਤੇ ਅਨੇਕਾਂ ਗੈਰ ਕਾਨੂੰਨੀ ਕੰਮਾਂ ਨੂੰ ਅੰਜਾਮ ਦਿੰਦੇ ਹਨ।
ਕੁਝ ਉਦਾਹਰਣਾਂ 
1. ਚੇਤਨ ਕੱਕੜ ਨਾਮ ਇਹ ਸ਼ਿਵ ਸੈਨਾ ਆਗੂ 5 ਕਿਲੋ ਹੈਰੋਇਨ ਨਾਲ ਫੜਿਆ ਗਿਆ ਜੇਲ ਵਿੱਚ ਹੈ।
2. ਮਹੰਤ ਕਸ਼ਮੀਰ ਗਿਰੀ ਸ਼ਿਵ ਸੈਨਾ ਆਗੂ ਆਪਣੀ ਸਰਕਾਰ ਸੁਰੱਖਿਆ ਵਧਾਉਣ ਲਈ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੇ ਆਪ ਤੇ ਗੋਲੀਆਂ ਚਲਵਾਈਆਂ ਅਤੇ ਸੁਨਿਆਰੇ ਦੀ ਦੁਕਾਨ ਤੋਂ ਸੋਨਾ ਚੋਰੀ ਅਤੇ ਹੋਰ ਠੱਗੀਆਂ ਦੇ ਪਰਚੇ ਦਰਜ ਹਨ ਅਤੇ ਜਮਾਨਤ ਤੇ ਬਾਹਰ ਹੈ।
3.ਰਕੇਸ਼ ਭਸੀਨ ਅੰਮ੍ਰਿਤਸਰ ਤੋਂ ਸ਼ਿਵ ਸੈਨਾ ਦਾ ਹਿੰਦੂ ਆਗੂ ਕੇਜ਼ਰੀਵਾਲ ਦੀ ਅਵਾਜ਼ ਵਿੱਚ ਫੋਨ ਤੇ ਗੱਲ ਕਰਨੀਂ ਅਤੇ ਚੋਣਾਂ ਵਿੱਚ ਐਮ ਐਲ ਏ ਦੀਆਂ ਟਿਕਟਾਂ ਦੇਣ ਦੇ ਨਾਂ ਤੇ ਵੱਖ ਵੱਖ ਲੋਕਾਂ ਕੋਲੋਂ 2 ਕਰੋੜ ਦੀ ਠੱਗੀ ਅਤੇ ਹੋਰ ਕਈ ਅਪਰਾਧਿਕ ਮਾਮਲੇ ਦਰਜ ਅਤੇ ਜੇਲ ਵਿੱਚੋਂ ਜ਼ਮਾਨਤ ਤੇ ਬਾਹਰ ਹੈ
4. ਸੰਦੀਪ ਪਾਠਕ ਬਠਿੰਡੇ ਤੋਂ ਸ਼ਿਵ ਸੈਨਿਕ ਆਗੂ ( ਹਿੰਦੂ) ਸਰਕਾਰੀ ਸੁਰੱਖਿਆ ਲੈਣ ਲਈ ਆਪਣੇ ਨੇੜਲੇ ਸਾਥੀ ਨਾਲ ਰਲਕੇ ਸਕੀਮ ਲਾਈ ,ਆਪਣੇ ਸਾਥੀ ਨੂੰ ਘਰ ਦੇ ਬਾਹਰ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਲਾਉਣ ਅਤੇ ਫੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀ ਦੇਣ ਲਈ ਕਿਹਾ ਅਤੇ ਧਮਕੀ ਲਾਉਣ ਵਾਲੇ ਸਾਥੀ ਨੂੰ ਦੋ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ। ਪੁਲਿਸ ਨੇ ਜਾਂਚ ਕੀਤੀ ਅਤੇ ਸ਼ਿਵ ਸੈਨਿਕ ਦੋਸ਼ੀ ਸਾਬਤ ਹੋਇਆ ਪਰਚਾ ਹੋਇਆ ਜੇਲ ਗਿਆ ਅਤੇ ਹੁਣ ਜ਼ਮਾਨਤ ਤੇ ਬਾਹਰ ਹੈ।
5. ਰੋਹਿਤ ਸਾਹਨੀ ਲੁਧਿਆਣੇ ਤੋਂ ਸ਼ਿਵ ਸੈਨਾ ਆਗੂ (ਹਿੰਦੂ) ਸਰਕਾਰੀ ਸੁਰੱਖਿਆ ਲੈਣ ਲਈ ਆਪਣੇ ਦੋ  ਕਰੀਬੀ ਦੋਸਤਾਂ ਨਾਲ ਰਲ ਕੇ ਫੋਨ ਤੇ ਆਪਣੇ ਆਪ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਵਾਈਆਂ ਆਪਣੇ ਕਰੀਬੀਆਂ ਕੋਲੋਂ ਆਪਣੇ ਘਰ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਸੁੱਟਵਾਏ  ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਤਿੰਨਾਂ ਦੋਸ਼ੀ ਪਾਏ ਗਏ ਜੇਲ ਗਏ ਹੁਣ ਜ਼ਮਾਨਤ ਤੇ ਬਾਹਰ ਹਨ।
6. ਬ੍ਰਿਜ ਮੋਹਨ ਸੂਰੀ ਸੁਧੀਰ ਸੂਰੀ ਦਾ ਭਰਾ ਸ਼ਿਵ ਸੈਨਾ ਆਗੂ ਸਰਕਾਰੀ ਸੁਰੱਖਿਆ ਵਿੱਚ ਵਾਧਾ ਕਰਨ ਲਈ ਪੁਲਿਸ ਨੂੰ ਕਿਹਾ ਕਿ ਮੇਰੇ ਉੱਤੇ ਖਾਲਿਸਤਾਨੀਆ ਨੇ ਗੋਲੀਆਂ ਚਲਾਈਆਂ ਹਨ ਅਤੇ ਮੈਂ ਵੀ ਜਵਾਬੀ ਗੋਲੀਆਂ ਚਲਾਈਆਂ ਹਨ ਤੇ ਖਾਲਿਸਤਾਨੀ ਦੌੜ ਗਏ ਜਦੋਂ ਪੁਲਿਸ ਨੇ ਜਾਂਚ ਕੀਤੀ ਸਾਰੀ ਕਹਾਣੀ ਝੂਠੀ ਨਿਕਲੀ ਪਰਚਾ ਦਰਜ ਹੋਇਆ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਹੋ ਸਕਦਾ ਕੋਈ ਸਰਕਾਰੀ ਦਬਾਅ ਕਰਕੇ ਸੈਟਿੰਗ ਹੋ ਗਈ ਹੋਵੇ।
7. ਮਾਨਿਕ ਸੂਰੀ ਅਤੇ ਪਾਰਸ ਸੂਰੀ ਸ਼ਿਵ ਸੈਨਿਕ ਆਗੂ (ਹਿੰਦੂ) ਸੁਧੀਰ ਸੂਰੀ ਦੇ ਦੋਵੇਂ ਮੁੰਡੇ ਛੇ ਲੱਖ ਰੁਪਏ ਦੀ ਜ਼ਬਰੀ ਵਸੂਲੀ (ਫਰੋਤੀ) ਅਤੇ ਹੋਰ ਅਪਰਾਧੀ ਮਾਮਲਿਆਂ ਦੇ ਦੋਸ਼ਾਂ ਹੇਠ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।
8. ਨਿਸ਼ਾਂਤ ਸ਼ਰਮਾ ਸ਼ਿਵ ਸੈਨਾ ਆਗੂ (ਹਿੰਦੂ) ਜਥੇਦਾਰ ਜਗਤਾਰ ਸਿੰਘ ਹਵਾਰਾ ਕੋਲੋਂ ਚਪੇੜ ਖਾ ਕੇ ਸੁਰਖੀਆਂ ਵਿੱਚ ਆਇਆ। ਇਸ ਉਤੇ ਵੀ ਅਨੇਕਾਂ ਹੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ ਜੇਲ ਵਿੱਚ ਜ਼ਮਾਨਤ ਤੇ ਬਾਹਰ ਹੈ।ਇਹਨਾਂ ਵਰਗੇ ਹੋਰ ਬਹੁਤ ਸਾਰੇ ਹਿੰਦੂ ਸੰਗਠਨਾ ਦੇ ਲੋਕਾਂ ਹਨ।
9. ਹਨੀ ਮਹਾਜਨ ਸ਼ਿਵ ਸੈਨਾ ਆਗੂ (ਹਿੰਦੂ) ਧਾਰੀਵਾਲ ਗੁਰਦਾਸਪੁਰ ਕਬਾੜ ਦੀ ਦੁਕਾਨ ਕਰਦਾ ਹੈ। ਇਸ ਦੀ ਦੁਕਾਨ ਤੇ ਰੇਲਵੇ ਦਾ ਚੋਰੀ ਹੋਇਆ ਬਰਾਮਦ ਹੋਇਆ ਅਤੇ ਇਸ ਉਤੇ ਹੋਰ ਵੀ ਕਈ ਮਾਮਲੇ ਹਨ।
10. ਦੀਪਕ ਕੰਬੋਜ ਸ਼ਿਵ ਸੈਨਾ ਆਗੂ (ਹਿੰਦੂ) ਜਲੰਧਰ ਤੋਂ ਕੁੱਝ ਸਾਲ ਪਹਿਲਾਂ ਪੁਲਿਸ ਸੁਰੱਖਿਆ ਵਧਾਉਣ ਲਈ ਆਪਣੇ ਪੈਰ ਉੱਤੇ ਆਪ ਹੀ ਗੋਲੀ ਮਾਰ ਲਈ ਅਤੇ ਖਾਲਿਸਤਾਨੀ ਹਮਲੇ ਦੀ ਕਹਾਣੀ ਬਣਾ ਲਈ ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤੇ ਮੰਨ ਗਿਆ ਕਿ ਇਹ ਗੋਲੀ ਮੈਂ ਆਪ ਹੀ ਮਾਰੀ ਹੈ।
ਇਹ ਬਸ 10 ਹਿੰਦੂ ਸ਼ਿਵ ਸੈਨਿਕਾਂ ਦੀ ਕਰਮ ਪੱਤਰੀ ਹੈ।
ਇਹਨਾਂ ਤੋਂ ਇਲਾਵਾ ਹੋਰ ਅਨੇਕਾਂ ਸ਼ਿਵ ਸੈਨਿਕ ਹਨ। ਜਿਨ੍ਹਾਂ ਉੱਤੇ ਅਪਰਾਧਿਕ ਮਾਮਲੇ ਦਰਜ ਹਨ। ਪੰਜਾਬ ਪੁਲਿਸ ਨੂੰ ਵੀ ਇਹਨਾਂ ਦੀਆਂ ਕਰਤੂਤਾਂ ਦਾ ਪਤਾ ਕੀ ਸ਼ਿਵ ਸੈਨਿਕ ਜਦ ਆਪਸ ਵਿੱਚ ਇੱਕ ਦੂਜੇ ਨਾਲ ਲੜਦੇ ਹਨ ਤੇ ਸਾਰੇ ਭੇਦ ਖੋਲਦੇ ਹਨ । ਪਰ ਇਹਨਾਂ ਨੂੰ ਸਰਕਾਰੀ ਸ਼ਹਿ ਮਿਲੀ ਹੋਈ ਹੈ। ਕੇਂਦਰ ਏਜੰਸੀਆਂ ਇਹਦੀ ਦੀ ਪਿੱਠ ਤੇ ਖੜੀਆਂ ਹਨ। ਜਿਸ ਕਰਕੇ ਇਹ ਲੋਕ ਜ਼ਿਆਦਾਤਰ ਮਾਮਲਿਆਂ ਵਿੱਚੋਂ ਬਚ ਨਿਕਲਦੇ ਹਨ। ਸਿੱਖਾਂ ਦੀ ਨਰਾਜ਼ਗੀ ਸਰਕਾਰਾਂ ਨਾਲ ਹੈ। ਸਿੱਖਾਂ ਕਦੀ ਵੀ ਇਹਨਾਂ ਨਾਲ ਉਲਝਣਾਂ ਨਹੀਂ ਚਾਹੁੰਦੇ ਅਤੇ ਨਾਲ ਹੀ ਕੋਈ ਪਹਿਲ ਕਰਦੇ ਹਨ। ਜੇਕਰ ਪ੍ਰਸ਼ਾਸਨ ਅਤੇ ਸਰਕਾਰ ਇਹਨਾਂ ਨੂੰ ਨੱਥ ਪਾ ਕੇ ਰੱਖਣ ਤਾਂ ਪੰਜਾਬ ਵਿੱਚ ਕਦੀ ਵੀ ਮਾਹੌਲ ਖਰਾਬ ਨਾ ਹੋਵੇ। ਅਸੀ ਹਰੇਕ ਧਰਮ ਦਾ ਸਤਿਕਾਰ ਕਰਦੇ ਹਾਂ ਅਤੇ ਕਰਦੇ ਰਹਾਂਗੇ। ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ।। ਜਬੈ ਬਾਣ ਲਾਗਯੋ।। ਤਬੈ ਰੋਸ ਜਾਗਯੋ।।
ਸ. ਭੁਪਿੰਦਰ ਸਿੰਘ ਛੇ ਜੂਨ
(ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 98884-29938.
Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?