82 Views
ਚੰਡੀਗੜ 27 ( ਨਜਰਾਨਾ ਨਿਊਜ ਨੈੱਟਵਰਕ ) ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਤੋਂ ਰਾਜ ਸੂਚਨਾ ਕਮਿਸ਼ਨ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਕਰਦਿਆਂ ਇਕ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਰਾਜ ਸੂਚਨਾ ਕਮਿਸ਼ਨ ਕੋਲ ਸਿਰਫ਼ ਸੰਸਦਾ ਦਾ ਮੁਖੀ ਹੈ ਤੇ ਕੋਈ ਮੈਂਬਰ ਨਹੀਂ ਜਦਕਿ ਇਸ ਦੇ 10 ਰਾਜ ਸੂਚਨਾ ਕਮਿਸ਼ਨਰ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਸਥਾ ਵਿਚ 9 ਤੋਂ 10 ਹਜ਼ਾਰ ਤੱਕ ਆਰ.ਟੀ.ਆਈ. ਦਾ ਕੰਮ ਲੰਬਿਤ ਪਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ