ਪਿੰਡ ਕਮਾਲਪੁਰ ਦੇ 16 ਵਿਅਕਤੀਆਂ ਨੂੰ ਗੰਭੀਰ ਜਖਮੀ ਕਰਕੇ ਲੁੱਟਣ ਵਾਲੇ ਖੂੰਖਾਰ ਕਾਲਾ ਕੱਛਾ ਗੈਗ ਦਾ ਬੇਲ ਜੰਪਰ ਦੋਸ਼ੀ “ਇੱਲਾ” ਗ੍ਰਿਫਤਾਰ
ਸੁਲਤਾਨਪੁਰ ਲੋਧੀ , 6 ਅਗਸਤ (ਕਰਮਜੀਤ ਸਿੰਘ ) ਤਕਰੀਬਨ 8 ਸਾਲ ਪਹਿਲਾਂ ਵੱਖ ਵੱਖ ਜਿਲ੍ਹਿਆਂ ਦੇ ਪਿੰਡਾਂ ਵਿੱਚ ਤੇਜਧਾਰ ਹਥਿਆਰਾਂ , ਲੋਹੇ ਦੀਆਂ ਰਾਡਾਂ ਆਦਿ ਨਾਲ ਘਰਾਂ ‘ਚ ਸੁੱਤੇ ਪਰਿਵਾਰਾਂ ਨੂੰ ਗੰਭੀਰ ਜਖਮੀ ਕਰਕੇ ਲੁੱਟਮਾਰ ਕਰਨ ਵਾਲੇ ਖੂੰਖਾਰ ਕਾਲਾ ਕੱਛਾ ਦਾ ਗਿਰੋਹ ਦਾ ਇੱਕ ਬੇਲ ਜੰਪਰ ਇੱਲਾ ਨਾਮਕ ਮੁਲਜਮ ਨੂੰ ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਗ੍ਰਿਫਤਾਰ ਕਰਨ ਦੀ ਸਫਲਤਾ ਪ੍ਰਾਪਤ ਕੀਤੀ ਹੈ ।
ਸ਼੍ਰੀ ਹਰਕੰਵਲਪ੍ਰੀਤ ਸਿੰਘ ਖੱਖ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋ ਭੇੜੈ ਪੁਰਸ਼ਾ ਅਤੇ ਲੁੱਟ ਖੋਹ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹਾਂ ਦੇ ਖਿਲਾਫ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸ਼੍ਰੀ ਸਰਵਣ ਸਿੰਘ ਬੱਲ, ਉਪ ਪੁਲਿਸ ਕਪਤਾਨ, ਸਬ ਡਵੀਜਨ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਐਸ.ਆਈ ਹਰਜੀਤ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ, ਜਦੋ ਲੁਟੇਰਾ ਕਾਲਾ ਕੱਛਾ ਗਿਰੋਹ ਦੇ ਖੂੰਖਾਰ ਲੁਟੇਰੇ ਇੱਲਾ ਪੁੱਤਰ ਮੀਰ ਹਸਨ ਵਾਸੀ ਹਾਊਸ ਨੰਬਰ 32/11 ਨਿਰੰਕਾਰੀ ਕਲੋਨੀ ਪੁਰਾਨੀ ਦਿੱਲੀ ਹਾਲ ਵਾਸੀ ਪਿਲਾਨੀ ਨਜ਼ਦੀਕ ਜਿਲ੍ਹਾ ਜੁਨਜਨੂ ਰਾਜਸਥਾਨ ਨੂੰ ਗ੍ਰਿਫਤਾਰ ਕਰਕੇ ਸੁਲਤਾਨਪੁਰ ਲੋਧੀ ਲਿਆਂਦਾ ਗਿਆ ਹੈ ।
ਡੀ.ਐਸ.ਪੀ. ਸੁਲਤਾਨਪੁਰ ਲੋਧੀ ਸ੍ਰੀ ਸਰਵਨ ਸਿੰਘ ਬੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਸਾਲ 2013 ਵਿੱਚ ਪਿੰਡ ਮੋਠਾਂਵਾਲ ਵਿਖੇ ਇਸਦੇ ਕਾਲਾ ਕੱਛਾ ਗਿਰੋਹ ਵੱਲੋ ਦਰਮਿਆਨੀ ਰਾਤ ਨੂੰ ਘਰਾਂ ਵਿੱਚ ਹਥਿਆਰਾਂ ਸਮੇਤ ਦਾਖਲ ਹੋ ਕਿ 2 ਪਰਿਵਾਰਾ ਦੇ 16 ਵਿਅਕਤੀਆ ਨੂੰ ਗੰਭੀਰ ਜ਼ਖਮੀ ਕਰਕੇ ਪੈਸੇ ਅਤੇ ਗਹਿਣੇ ਲੁੱਟ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਦੌਰਾਨ ਪਵਨ ਕੁਮਾਰ ਦੇ ਬਿਆਨਾ ਪਰ ਮੁਕੱਦਮਾ ਨੰਬਰ 104 ਮਿਤੀ 13.5.2013 ਅ/ਧ 458,459 ਭ:ਦ: ਥਾਣਾ ਸੁਲਤਾਨਪੁਰ ਲੋਧੀ , ਜਿਲ੍ਹਾ ਕਪੂਰਥਲਾ ਦਰਜ ਕੀਤਾ ਗਿਆ ਸੀ ਅਤੇ ਪੁਲਸ ਵੱਲੋਂ ਬੜੀ ਮਿਹਨਤ ਨਾਲ ਕੀਤੀ ਤਫਤੀਸ਼ ਗ੍ਰਿਫਤਾਰ ਦੋਸ਼ੀ ਇੱਲਾ ਸਮੇਤ ਇਸਦੇ ਹੋਰ 9 ਗੈਗ ਮੈਬਰ ਗ੍ਰਿਫਤਾਰ ਕੀਤੇ ਗਏ ਸਨ, ਜੋ ਕਪੂਰਥਲਾ ਜੇਲ ਵਿੱਚ ਬੰਦ ਸੀ। ਉਨ੍ਹਾਂ ਦੱਸਿਆ ਕਿ ਮਿਤੀ 08.02.2019 ਨੂੰ ਜਮਾਨਤ ਹੋਣ ਤੇ ਇੱਲਾ ਬੇਲ ਜੰਪ ਕਰਕੇ ਭਗੌੜਾ ਹੋ ਗਿਆ ਸੀ ਤੇ ਉਸ ਸਮੇਂ ਤੋਂ ਪੁਲਸ ਇਸਨੂੰ ਗ੍ਰਿਫਤਾਰ ਕਰਨ ਲਈ ਕਈ ਵਾਰ ਯਤਨ ਕਰ ਚੁੱਕੀ ਸੀ ।ਜਿਸਨੂੰ ਸਪੈਸ਼ਲ ਅਪ੍ਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮੁਲਜਮ ਕੋਲੋਂ ਦੁਬਾਰਾ ਢੁੰਗਾਈ ਨਾਲ ਪੁੱਛਗਿੱਛ ਜਾਰੀ ਹੈ ਤਾਂ ਜੋ ਇਸਨੇ ਬੇਲ ਜੰਪ ਕਰਨ ਉਪਰੰਤ ਹੋਰ ਕਿਸੇ ਘਟਨਾ ਨੂੰ ਅੰਜਾਮ ਦਿੱਤਾ ਹੈ ਕਿ ਨਹੀ। ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਪੁੱਛਗਿੱਛ ਜਾਰੀ ਹੈ ।
ਉਨ੍ਹਾਂ ਇਹ ਵੀ ਦੱਸਿਆ ਕਿ ਦੋਸ਼ੀ ਇੱਲਾ ਵੱਲੋਂ ਜਮਾਨਤ ਉਪਰੰਤ ਭਗੌੜਾ ਹੋ ਕੇ ਮੁੜ ਰਾਜਸਥਾਨ ਵਿੱਚ ਆਪਣੇ ਕਾਲਾ ਕੱਛਾ ਗਿਰੋਹ ਤਿਆਰ ਕਰਨ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ ਤਾਂ ਕਿ ਦੁਬਾਰਾ ਫਿਰ ਪੰਜਾਬ ਦੇ ਪਿੰਡਾਂ ਵਿੱਚ ਆ ਕੇ ਲੁੱਟਾਂ ਕਰ ਸਕੇ , ਪਰ ਸੁਲਤਾਨਪੁਰ ਲੋਧੀ ਦੇ ਐਸ.ਐਚ.ਓ. ਹਰਜੀਤ ਸਿੰਘ ਦੀ ਅਗਵਾਈ ਚ ਇਸਨੂੰ ਦਬੋਚ ਲਿਆ ਗਿਆ ।ਉਨ੍ਹਾਂ ਦੱਸਿਆ ਕਿ ਮੁਲਜਮ ਖਿਲਾਫ ਪਹਿਲਾਂ ਹੀ 7 ਹੋਰ ਮੁਕੱਦਮੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ ।
photo ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਸਰਵਣ ਸਿੰਘ ਬੱਲ ਤੇ ਨਾਲ ਗ੍ਰਿਫਤਾਰ ਦੋਸ਼ੀ ਇੱਲਾ ਨਾਲ ਪੁਲਸ ਪਾਰਟੀ ਸਮੇਤ ਐਸ.ਐਚ.ਓ. ਹਰਜੀਤ ਸਿੰਘ ਆਦਿ
Author: Gurbhej Singh Anandpuri
ਮੁੱਖ ਸੰਪਾਦਕ