46 Views
ਚੰਡੀਗੜ 12 ਅਗਸਤ ( ਤਾਜੀਮਨੂਰ ਕੌਰ ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਆਪਣੇ ਐੈਫੀਲੀਏਟਿਡ ਅਤੇ ਕਾਂਸਟੀਚਿਊਟ ਕਾਲਜਾਂ ’ਚ ਸੈਸ਼ਨ 2024-25 ਦੇ ਦਾਖਲੇ ਲਈ ਬਿਨ੍ਹਾਂ ਲੇਟ ਫੀਸ ਦਾਖਲੇ ਦੀ ਮਿਤੀ ’ਚ 14 ਅਗਸਤ ਤੱਕ ਦਾ ਵਾਧਾ ਕੀਤਾ ਹੈ। ਡਿਪਟੀ ਰਜਿਸਟਰਾਰ (ਕਾਲਜਾਂ) ਵਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਹੁਣ ਗ੍ਰੈਜੂਏਟ ਤੇ ਅੰਡਰ ਗ੍ਰੈਜੂਏਟ ਕੋਰਸਾਂ ਦੇ ਪਹਿਲੇ ਸਮੈਸਟਰ ਅਤੇ ਆਨਗੋਇੰਗ ਕਲਾਸਾਂ ਦੇ ਵਿਦਿਆਰਥੀ 14 ਅਗਸਤ ਤੱਕ ਬਿਨ੍ਹਾਂ ਲੇਟ ਫੀਸ ਦਾਖਲਾ ਕਰਵਾ ਸਕਣਗੇ। 15 ਅਗਸਤ ਤੋਂ 22 ਅਗਸਤ ਤੱਕ ਪ੍ਰਿੰਸੀਪਲ ਦੀ ਆਗਿਆ ਨਾਲ 2000 ਰੁਪਏ ਲੇਟ ਫੀਸ ਨਾਲ ਦਾਖ਼ਲਾ ਹੋਵੇਗਾ ਤੇ 23 ਅਗਸਤ ਤੋਂ 31 ਅਗਸਤ ਤੱਕ ਵਾਈਸ ਚਾਂਸਲਰ ਦੀ ਮਨਜ਼ੂਰੀ ਨਾਲ 5000 ਰੁਪਏ ਲੇਟ ਫੀਸ ਨਾਲ ਦਾਖ਼ਲਾ ਹੋਵੇਗਾ।
Author: Gurbhej Singh Anandpuri
ਮੁੱਖ ਸੰਪਾਦਕ