Home » ਧਾਰਮਿਕ » ਪਿੰਡ ਢੋਟੀਆਂ ਵਿਖੇ ਗੁਰਮਤਿ ਕੈੰਪ ਦੀ ਸ਼ਾਨਦਾਰ ਸਮਾਪਤੀ

ਪਿੰਡ ਢੋਟੀਆਂ ਵਿਖੇ ਗੁਰਮਤਿ ਕੈੰਪ ਦੀ ਸ਼ਾਨਦਾਰ ਸਮਾਪਤੀ

181 Views

ਤਰਨ ਤਾਰਨ 17 ਅਗਸਤ ( ਡਾਕਟਰ ਜਗਜੀਤ ਸਿੰਘ ਬੱਬੂ ) ਸ੍ਰੀ ਗੁਰੂ ਅਮਰ ਦਾਸ ਜੀ ਦੇ 450 ਸਾਲਾ ਜੋਤੀ ਜੋਤ ਸਮਾਉਣ ਦੇ ਪੁਰਬ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਢੋਟੀਆਂ ਜਿਲ੍ਹਾ ਤਰਨ ਤਾਰਨ ਵਿਖੇ ਗੁਰਦੁਆਰਾ ਬਾਬਾ ਰਾਜਾ ਰਾਮ ਜੀ ਬਾਬਾ ਬੀਰ ਸਿੰਘ ਜੀ ਸ਼ਹੀਦ ਦੇ ਅਸਥਾਨ ਤੇ ਤਿੰਨ ਮਹੀਨੇ ਦਾ ਗੁਰਮਤਿ ਕੈੰਪ ਲਗਾਇਆ ਗਿਆ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਦੱਸਿਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਰਦਾਰ ਬਲਵਿੰਦਰ ਸਿੰਘ ਕਾਹਲਵਾ ਦੇ ਦਿਸ਼ਾ ਨਿਰਦੇਸ਼ ਅਧੀਨ ਅਜਿਹੇ ਕੈੰਪ ਜ਼ਿਲ੍ਹੇ ਦੇ ਅਨੇਕਾਂ ਪਿੰਡਾਂ ਵਿੱਚ ਲਗਾਏ ਜਾ ਰਹੇ ਹਨ। ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਗੁਰ ਇਤਿਹਾਸ ਤੇ ਕੀਰਤਨ ਦੀਆਂ ਕਲਾਸਾਂ ਲਗਾ ਕੇ ਸਿੱਖ ਧਰਮ ਨਾਲ ਜੋੜ੍ਹਿਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਧਰਮ ਪ੍ਰਚਾਰ ਕਮੇਟੀ ਅਧੀਨ ਜੋ ਗੁਰਮਤਿ ਵਿਦਿਆਲੇ ਤੇ ਮਿਸਨਰੀ ਕਾਲਜ ਚੱਲ ਰਹੇ ਹਨ ਇਹਨਾਂ ਕਾਲਜਾਂ ਵਿੱਚ ਤਿੰਨ ਸਾਲ ਦਾ ਕੋਰਸ ਕਰਵਾਇਆ ਜਾਂਦਾ ਹੈ। ਅਤੇ ਜੋ ਇਹਨਾਂ ਵਿਦਿਆਰਥੀਆ ਦਾ ਤਿੰਨ ਮਹੀਨੇ ਫੀਲਡ ਵਰਕ ਲੱਗਦਾ ਹੈ ਉਸ ਲੜੀ ਤਹਿਤ ਇਹਨਾਂ ਵਿਦਿਆਰਥੀਆ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਅਜਿਹੇ ਕੈੰਪ ਲਗਾਏ ਜਾ ਰਹੇ ਹਨ ਜਿਸ ਵਿੱਚ ਪੰਜਾਬ ਪ੍ਰਚਾਰ ਦੇ ਇੰਚਾਰਜ ਭਾਈ ਕਰਤਾਰ ਸਿੰਘ ਚੋਹਲਾ ਸਾਹਿਬ ਤੇ ਸ਼ਹੀਦ ਸਿੱਖ ਮਿਸਨਰੀ ਕਾਲਜ ਦੀ ਪ੍ਰਿੰਸੀਪਲ ਮਨਜੀਤ ਕੌਰ ਤੇ ਜਿਲ੍ਹਾ ਤਰਨ ਤਾਰਨ ਦੇ ਨਿਗਰਾਨ ਭਾਈ ਲਖਮੀਰ ਸਿੰਘ ਕੱਕਾ ਕੰਡਿਆਲਾ ਦਾ ਵਿਸ਼ੇਸ ਯੋਗਦਾਨ ਰਿਹਾ ਹੈ। ਅੱਜ ਪਿੰਡ ਢੋਟੀਆਂ ਵਿਖੇ ਗੁਰਮਤਿ ਕੈੰਪ ਦੀ ਸਮਾਪਤੀ ਮੌਕੇ ਪਿੰਡ ਦੇ ਸਾਬਕਾ ਸਰਪੰਚ ਚੇਅਰਮੈਨ ਪਰਮਜੀਤ ਸਿੰਘ ਢੋਟੀਆਂ ਕਾਰ ਸੇਵਾ ਤਰਨ ਤਾਰਨ ਵੱਲੋਂ ਬਾਬਾ ਤੇਜਿੰਦਰਪਾਲ ਸਿੰਘ ਭਾਈ ਕੁਲਵਿੰਦਰ ਸਿੰਘ ਬਲਵਿੰਦਰ ਸਿੰਘ ਵੱਲੋਂ ਇਸ ਕੈੰਪ ਵਿੱਚ ਧਰਮ ਪ੍ਰਚਾਰ ਕਮੇਟੀ ਵੱਲੋਂ ਆਏ ਵਲੰਟੀਅਰਾ ਤੇ ਪ੍ਰਚਾਰਕਾਂ ਦਾ ਸਨਮਾਨ ਤੇ ਪਿੰਡ ਢੋਟੀਆਂ ਵਿੱਚ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲਗਾ ਰਹੇ ਗ੍ਰੰਥੀ ਸਿੰਘਾਂ ਭਾਈ ਦਿਲਬਾਗ ਸਿੰਘ ਪਤੀ ਕੁਤਬਾ ਭਾਈ ਹਰਜਿੰਦਰ ਸਿੰਘ ਤੇ ਪ੍ਰੋ : ਹਰਜਿੰਦਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਅਤੇ ਇਸ ਉਪਰਾਲੇ ਦੀ ਸਾਲਾਂਘਾ ਕੀਤੀ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਦੇ ਯਾਰ, ਸਿੱਖ ਕੌਮ ਦੇ ਗ਼ਦਾਰ, ਪੰਥ ਦੋਖੀ ਤੇ ਕਾਤਲ ਸੁਖਬੀਰ ਬਾਦਲ ਉੱਤੇ ਜੁਝਾਰੂ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਕੀਤਾ ਹਮਲਾ ਖ਼ਾਲਸਾ ਪੰਥ ਦੇ ਰੋਹ ਦਾ ਪ੍ਰਗਟਾਵਾ ਤੇ ਸ਼ਲਾਘਾਯੋਗ ਕਾਰਨਾਮਾ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

× How can I help you?