ਜੰਗੇ ਅਜ਼ਾਦੀ ਦੇ ਸਮੂਹ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਹੋਇਆਂ ਖਾਲਿਸਤਾਨ ਦੀ ਅਜ਼ਾਦੀ ਤੱਕ ਸੰਘਰਸ਼ ਜਾਰੀ ਰੱਖਣ ਦਾ ਦੁਹਰਾਇਆ ਪ੍ਰਣ !
ਫਰੈਕਫੋਰਟ 17 ਅਗਸਤ ( ਗੁਰਨਿਸ਼ਾਨ ਸਿੰਘ ) ਭਾਰਤ ਦੀ ਅਖੌਤੀ ਅਜ਼ਾਦੀ ਦੀ 77 ਵੀਂ ਵਰੇ੍ਹਗੰਢ ਤੇ ਸਿੱਖ ਕੌਮ ਦੀ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦੀ ਤੇ ਹਿੰਦੂਤਵੀਆਂ ਦੀ ਦੂਜੀ ਗੁਲਾਮੀ ਤੇ ਘੱਟਗਿਣਤੀ ਕੌਮਾਂ ਸਿੱਖ , ਮੁਲਮਾਨ ,ਦਲਿਤ ,ਈਸਾਈਆਂ ਤੇ ਹੋ ਰਹੇ ਜ਼ੁਲਮਾਂ ਮਨੀਪੁਰ ਵਿੱਚ ਔਰਤਾਂ ਨਾਲ ਹਿੰਦੂਤਵੀ ਮਾਨਸਿਕਤਾ ਵੱਲੋ ਸਮੂਹਿਕ ਬਲਾਤਕਾਰਾਂ ਦੇ ਖਿਲਾਫ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਅਜ਼ਾਦੀ ਵਾਸਤੇ ਸੰਘਰਸ਼ਸ਼ੀਲ ਵਰਲਡ ਸਿੱਖ ਪਾਰਲੀਮੈਂਟ ਦੀ ਸਵੈ ਨਿਰਣੈ ਦੀ ਕੌਂਸਲ ਤੇ ਦਲ ਖਾਲਸਾ ਜਰਮਨੀ ਨੇ ਰੋਹ ਮੁਜ਼ਾਹਰਾ ਕਰਕੇ ਕਾਲੇ ਦਿਵਸ ਦੇ ਤੌਰਤੇ ਮਨਾਇਆ ਤੇ ਜੰਗੇ ਅਜ਼ਾਦੀ ਦੇ ਸਮੂਹ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਹੋਇਆਂ ਉਹਨਾਂ ਦੇ ਪਵਿੱਤਰ ਸੁਪਨੇ ਨੂੰ ਸਾਕਾਰ ਤੇ ਉਸ ਉੱਪਰ ਪਹਿਰਾ ਦੇਣ ਦਾ ਪ੍ਰਣ ਦੁਹਰਾਇਆ ਪੰਥਕ ਆਗੂਆਂ ਨੇ ਭਾਰਤ ਦੇ ਹਾਕਮਾਂ ਨੂੰ ਇਹ ਵੀ ਸਨੇਹਾ ਦਿੱਤਾ ਕਿ ਤੁਸੀ ਆਪਣੀ ਚਾਣਕੀਆਂ ਨੀਤੀ ਰਾਹੀਂ ਕੁਝ ਕਮਜ਼ੋਰ ਜਮੀਰਾਂ, ਥੱਕ ਚੁੱਕੇ , ਜਾਂ ਲਾਲਸਾਵਾਂ ਵੱਸ ਕੁਝ ਖਾਲਿਸਤਾਨੀਆਂ ਨੂੰ ਆਪਣੀ ਬੋਲੀ ਬਲਾਉਣ ਦਾ ਭਰਮ ਪਾਲ ਕੇ ਜਾਂ ਅਜਾਦੀ ਦੀ ਲਹਿਰ ਦੇ ਆਗੂਆਂ ਨੂੰ ਆਪਣੇ ਭਾੜੇ ਦੇ ਕਾਤਲਾਂ ਤੋ ਸ਼ਹੀਦ ਕਰਾਕੇ ਸੰਘਰਸ਼ਕਾਰੀਆਂ ਦੇ ਮਨਾ ਅੰਦਰ ਡਰ ਸਹਿਮ ਪੈਦਾ ਕਰਕੇ ਅਜ਼ਾਦੀ ਦੀ ਅਵਾਜ ਜਾਂ ਰੋਹ ਮੁਜ਼ਾਹਰਿਆਂ ਨੂੰ ਬੰਦ ਕਰਾਉਣ ਦੇ ਭਰਮ ਤੋੜਨ ਲਈ ਇਹ ਜਰਮਨ ਵਿੱਚੋ ਅਜ਼ਾਦੀ ਤੇ ਹੱਕ ਸੱਚ ਨਿਆਂ ਦੇ ਰਾਜ ਲਈ ਹਮੇਸ਼ਾ ਅਵਾਜਾ ਉੱਠਦੀਆਂ ਰਹਿਣਗੀਆਂ । ਜੋ ਤੁਸੀ ਸਿੱਖ ਕੌਮ ਨਾਲ ਵਿਸ਼ਵਾਸ਼ਘਾਤ ਕਰਕੇ ਸਿੱਖਾਂ ਤੇ ਘੱਟ ਗਿਣਤੀਆਂ ਨਾਲ ਵਿਤਕਰੇ ਤੇ ਦੂਸਰੇ ਸ਼ਹਿਰੀਆਂ ਵਾਲ਼ਾ ਸਲੂਕ ਕਰਕੇ ਆਏ ਦਿਨ ਗੁਲਾਮੀ ਦਾ ਅਹਿਸਾਸ ਕਰਾ ਕੇ 82% ਕੁਰਬਾਨੀਆਂ ਕਰਨ ਵਾਲੀ ਕੌਮ ਨਾਲ ਕੀਤੇ ਵਾਇਦੇ ਭੁਲਾ ਕੇ ਅਕਿ੍ਰਤਘਣਤਾ ਦਾ ਸਬੂਤ ਦਿੱਤਾ ਹੈ ਇਸੇ ਕਰਕੇ ਸਿੱਖ ਕੌਮ ਦੇ ਅਜ਼ਾਦ ਘਰ ਦੇ ਚਾਹਵਾਨ ਤੁਹਾਡੇ ਅਜ਼ਾਦੀ ਦੇ ਦਿਹਾੜੇ ਨੂੰ ਕਾਲੇ ਦਿਵਸ ਦੇ ਤੌਰਤੇ ਮਨਾ ਰਹੇ ਹਨ ਤੇ ਤੂਹਾਨੂੰ ਲਾਹਣਤਾ ਪਾ ਰਹੇ ਹਨ ।ਉੱਥੇ ਤੁਹਾਡੇ ਡਰ ਸਹਿਮ ਪਾਉਣ ਦੇ ਭਰਮ ਨੂੰ ਵੀ ਤੁਹਾਡੇ ਸਾਹਮਣੇ ਖੜਕੇ ਤੋੜ ਰਹੇ ਹਾਂ ਇਹ ਸੰਘਰਸ਼ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ।ਰੋਹ ਮੁਜ਼ਾਹਰੇ ਵਿੱਚ ਭਾਈ ਗੁਰਚਰਨ ਸਿੰਘ ਗੁਰਾਇਆ ਕੋ- ਕੋਅਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ , ਭਾਈ ਗੁਰਪਾਲ ਸਿੰਘ ਪਾਲਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕਲੋਨ, ਭਾਈ ਹਰਮੀਤ ਸਿੰਘ , ਭਾਈ ਅੰਗਰੇਜ ਸਿੰਘ ਦਲ ਖਾਲਸਾ ਜਰਮਨੀ , ਭਾਈ ਜਤਿੰਦਰ ਸਿੰਘ , ਰਾਮਪਾਲ ਸਿੰਘ ,ਅਨਸਰ ਭੱਟ ਯੂਰਪੀਆਨ ਕੌਂਸਲ ਜਰਮਨੀ , ਨੇ ਆਪਣੇ ਵੀਚਾਰਾ ਦੀ ਸਾਂਝ ਪਾਈ ਭਾਰਤ ਦੀ ਅਖੌਤੀ ਅਜ਼ਾਦੀ ਤੇ ਸਿੱਖ ਕੌਮ , ਘੱਟ ਗਿਣਤੀ ਕੌਮਾਂ ਤੇ ਔਰਤਾਂ ਉਪੱਰ ਹਿੰਦੂਤਵੀ ਹਕੂਮਤ ਦੀ ਸ਼ਹਿ ਤ ਕੀਤੇ ਜਾ ਰਹੇ ਜ਼ੁਲਮਾਂ ਦੀਆਂ ਤਸਵੀਰਾਂ ਵਾਲੇ ਬੈਨਰ ਇਹਨਾਂ ਦੇ ਕਰੂਰ ਚੇਹਰੇ ਨੰਗਾ ਕਰ ਰਿਹੀਆਂ ਸੀ ਉੱਥੇ ਖਾਲਿਸਤਾਨੀ ਨਿਸ਼ਾਨ ਸਾਹਿਬ ਤੇ ਖਾਲਿਸਤਾਨ ਜ਼ਿੰਦਾਬਾਦ , ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦਿਅਗੇ ਠੋਕ ਦੇ ਨਾਹਰ ਗੂੰਜਦੇ ਰਹੇ ।
Author: Gurbhej Singh Anandpuri
ਮੁੱਖ ਸੰਪਾਦਕ