Home » ਸਮਾਜ ਸੇਵਾ » ਪੰਥਕ ਜਥੇਬੰਦੀਆਂ, ਸ਼ਹੀਦਾਂ ਦੇ ਪਰਿਵਾਰਾਂ ਤੇ ਜੁਝਾਰੂ ਸਿੰਘਾਂ ਵੱਲੋਂ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ‘ਪੰਜਆਬ’ ਮੈਗਜ਼ੀਨ ਜਾਰੀ

ਪੰਥਕ ਜਥੇਬੰਦੀਆਂ, ਸ਼ਹੀਦਾਂ ਦੇ ਪਰਿਵਾਰਾਂ ਤੇ ਜੁਝਾਰੂ ਸਿੰਘਾਂ ਵੱਲੋਂ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ‘ਪੰਜਆਬ’ ਮੈਗਜ਼ੀਨ ਜਾਰੀ

87 Views

ਪੁਰਾਤਨ ਤੇ ਨਵੀਨਤਮ ਇਤਿਹਾਸ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਉਪਰਾਲਾ ਸ਼ਲਾਘਾਯੋਗ : ਭਾਈ ਰਣਜੀਤ ਸਿੰਘ ਦਮਦਮੀ ਟਕਸਾ

ਅੰਮ੍ਰਿਤਸਰ, 1 ਸਤੰਬਰ ( ਤਾਜੀਮਨੂਰ ਕੌਰ ): ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਦੇ 29ਵੇਂ ਸ਼ਹੀਦੀ ਸਮਾਗਮ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੰਥਕ ਜਥੇਬੰਦੀਆਂ, ਸ਼ਹੀਦਾਂ ਦੇ ਪਰਿਵਾਰਾਂ ਤੇ ਜੁਝਾਰੂ ਸਿੰਘਾਂ ਵੱਲੋਂ ਪੰਜਆਬ ਮੈਗਜ਼ੀਨ ਦਾ ਪਹਿਲਾ ਅੰਕ ਜਾਰੀ ਕੀਤਾ ਗਿਆ। ਪੰਜਆਬ ਰਸਾਲੇ ਦੀ ਪਹਿਲੀ ਕਾਪੀ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਭਰਾ ਸ. ਚਮਕੌਰ ਸਿੰਘ ਅਤੇ ਭਾਬੀ ਸ਼ਰਨਜੀਤ ਕੌਰ ਨੂੰ ਸੌਂਪੀ ਗਈ। ਇਹ ਰਸਾਲਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ, ਪ੍ਰੋਫੈਸਰ ਬਲਜਿੰਦਰ ਸਿੰਘ, ਸ਼ਹੀਦ ਜਨਰਲ ਸ਼ਾਬੇਗ ਸਿੰਘ ਦੇ ਭਰਾਤਾ ਬੇਅੰਤ ਸਿੰਘ, ਦਲ ਖਾਲਸਾ ਦੇ ਪ੍ਰਧਾਨ ਸ. ਪਰਮਜੀਤ ਸਿੰਘ ਮੰਡ, ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸਪੁੱਤਰ ਸ. ਈਮਾਨ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸ. ਹਰਪਾਲ ਸਿੰਘ ਬਲੇਰ, ਅਖੰਡ ਕੀਰਤਨੀ ਜਥਾ ਦੇ ਭਾਈ ਭੁਪਿੰਦਰ ਸਿੰਘ ਭਲਵਾਨ, ਜੁਝਾਰੂ ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਸ. ਸੁਖਰਾਜ ਸਿੰਘ, ਬੀਬੀ ਰਸ਼ਪਿੰਦਰ ਕੌਰ ਗਿੱਲ, ਭਾਈ ਭੁਪਿੰਦਰ ਸਿੰਘ ਛੇ ਜੂਨ, ਸ਼ਹੀਦ ਮੇਜਰ ਸਿੰਘ ਨਾਗੋਕੇ ਦੇ ਸਪੁੱਤਰ ਸ. ਕੁਲਦੀਪ ਸਿੰਘ, ਭਾਈ ਨਰਾਇਣ ਸਿੰਘ ਚੌੜਾ, ਭਾਈ ਜਸਵੰਤ ਸਿੰਘ ਧਰਮੀ ਫ਼ੌਜੀ, ਸ. ਬਲਵਿੰਦਰ ਸਿੰਘ ਕਾਲਾ, ਸ. ਜਸਵੀਰ ਸਿੰਘ ਬੱਚੜੇ, ਅਮਰੀਕ ਸਿੰਘ ਨੰਗਲ, ਕੁਲਵੰਤ ਸਿੰਘ ਕੋਟਲਾ ਗੁੱਜਰਾਂ, ਗਗਨਦੀਪ ਸਿੰਘ ਸੁਲਤਾਨਵਿੰਡ, ਮਨਪ੍ਰੀਤ ਸਿੰਘ ਮੰਨਾ, ਬੀਬੀ ਕੁਲਬੀਰ ਕੌਰ ਧਾਮੀ, ਜਰਨੈਲ ਸਿੰਘ ਸਖੀਰਾ, ਰਘਬੀਰ ਸਿੰਘ ਭੁੱਚਰ ਆਦਿ ਆਗੂਆਂ ਨੇ ਸਾਂਝੇ ਤੌਰ ‘ਤੇ ਜਾਰੀ ਕੀਤਾ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਪੰਜਆਬ ਮੈਗਜ਼ੀਨ ਦੇ ਸੰਪਾਦਕ ਸ. ਮਨਜੀਤ ਸਿੰਘ ਭੋਗਲ ਜਰਮਨੀ ਅਤੇ ਸਹਾਇਕ ਸੰਪਾਦਕ ਡਾ. ਸੁਰਜੀਤ ਸਿੰਘ ਜਰਮਨੀ ਹਨ। ਪਹਿਲਾ ਮੈਗਜ਼ੀਨ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਸਮਰਪਿਤ ਕੀਤਾ ਗਿਆ ਹੈ। ਰਸਾਲੇ ਵਿੱਚ ਪੰਥ ਤੇ ਪੰਜਾਬ ਦੇ ਮੁੱਦੇ ਉਠਾਏ ਜਾਣਗੇ ਅਤੇ ਸ਼ਹੀਦਾਂ ਦੀਆਂ ਜੀਵਨੀਆਂ ਬਾਰੇ ਲੇਖ ਹੋਣਗੇ। ਮੈਗਜ਼ੀਨ ਸ਼ੁਰੂ ਕਰਨ ਦਾ ਮਕਸਦ ਇਹ ਹੈ ਕਿ ਕਿਤੇ ਅਸੀਂ ਆਪਣਾ ਪੁਰਾਤਨ ਤੇ ਨਵੀਨਤਮ ਇਤਿਹਾਸ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਤੋਂ ਖੁੰਝ ਨਾ ਜਾਈਏ। ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਤਕ ਸੀਮਤ ਹੋ ਗਈ ਹੈ, ਕਿਤਾਬਾਂ-ਰਸਾਲੇ ਪੜ੍ਹਨ ਦਾ ਰੁਝਾਨ ਘਟ ਰਿਹਾ ਹੈ, ਨੌਜਵਾਨ ਪੀੜ੍ਹੀ ਨੂੰ ਅਮੀਰ ਵਿਰਸੇ ਤੋਂ ਜਾਣੂ ਹੋਣ ਲਈ ਕਿਤਾਬਾਂ ਅਤੇ ਰਸਾਲੇ ਪੜ੍ਹਨੇ ਬੇਹੱਦ ਜ਼ਰੂਰੀ ਹਨ, ਲਿਖਤ ਨੇ ਹੀ ਇਤਿਹਾਸ ਬਣਨਾ ਹੈ। ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੁਖੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਮੈਂ ਬੇਹੱਦ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਖ਼ਾਲਸਾ ਫ਼ਤਹਿਨਾਮਾ ਮੈਗਜ਼ੀਨ ਰਾਹੀਂ ਸੰਗਤਾਂ ਨੂੰ ਸ਼ਹੀਦਾਂ ਦੇ ਇਤਿਹਾਸ, ਪੰਥ ਪੰਜਾਬ ਦੇ ਮੁੱਦਿਆਂ ਅਤੇ ਬੰਦੀ ਸਿੰਘਾਂ ਤੋਂ ਜਾਣੂੰ ਕਰਵਾਇਆ ਸੀ ਤੇ ਹੁਣ ਸੰਪਾਦਕ ਮਨਜੀਤ ਸਿੰਘ ਭੋਗਲ ਅਤੇ ਡਾ਼. ਸੁਰਜੀਤ ਸਿੰਘ ਜਰਮਨੀ ਪੰਜਆਬ ਮੈਗਜ਼ੀਨ ਰਾਹੀਂ ਸਾਡੇ ਇਤਿਹਾਸ ਨੂੰ ਸੰਭਾਲਣਗੇ। ਪੰਜਆਬ ਮੈਗਜ਼ੀਨ ਸਾਨੂੰ ਪੁਰਾਣੇ ਦੇਸ ਪੰਜਾਬ ਦੀ ਯਾਦ ਦਿਵਾਉਂਦਾ ਹੈ ਜੋ ਪੰਜ ਦਰਿਆਵਾਂ ਦੀ ਧਰਤੀ ਸੀ। ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ, ਸ਼ਹੀਦਾਂ ਦੇ ਪਰਿਵਾਰਾਂ, ਜੁਝਾਰੂ ਸਿੰਘਾਂ ਤੇ ਸੰਗਤਾਂ ਨੇ ਪੰਜਆਬ ਮੈਗਜ਼ੀਨ ਦੀ ਭਰਪੂਰ ਸ਼ਲਾਘਾ ਕੀਤੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਟੀਮ ਵੱਲੋਂ ਪੰਜਆਬ ਮੈਗਜ਼ੀਨ 500 ਤੋਂ ਵੱਧ ਗਿਣਤੀ ਵਿੱਚ ਸੰਗਤਾਂ ‘ਚ ਪਹਿਲੇ ਦਿਨ ਹੀ ਵੰਡਿਆ ਗਿਆ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?