105 Views
ਆਖਨ ਜਰਮਨੀ 25 ਸਤੰਬਰ ( ਜਗਦੀਸ਼ ਸਿੰਘ) ਗੁਰਦੁਆਰਾ ਪ੍ਰਬੰਧਕ ਕਮੇਂਟੀ ਮਾਰਕਸਲੋਹ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਣਾਂ ਨਾਲ ਸਾਂਝ ਪਾਉਣ ਲਈ ਸਿੱਖ ਸੰਦੇਸਾ ਜਰਮਨੀ ਅਤੇ ਗੁਰੂ ਗ੍ਰੰਥ ਸਾਹਿਬ ਗੁਰਮਤਿ ਅਕੈਡਮੀ ਜਰਮਨੀ ਵਲੋਂ ਗੁਰਦੁਆਰਾ ਗੁਰੂ ਰਾਮਦਾਸ ਮਾਰਕਸਲੋਹ ਡਿਊਸਬਰਗ ਵਿਖੇਂ ਬੱਚਿਆਂ ਅਤੇ ਵੱੱਡਿਆਂ ਦਾ ਗੁਰਮਤਿ ਕੈਂਪ 14 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ।ਗੁਰਮਤਿ ਕੈਂਪ ਵਿੱਚ ਬੱਚਿਆਂ ਨੂੰ ਗੁਰਮਤਿ, ਪੰਜਾਬੀ ਅਤੇ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਵੇਗੀ ਗੁਰਮਤਿ ਪ੍ਰੀਖਿਆਂ ਲਈ ਜਾਵੇਗੀ ਅਤੇ ਪ੍ਰਸ਼ਨ ਮੰਚ ਪ੍ਰੋਗਰਾਮ ਵੀ ਹੋਵੇਗਾ। ਬੱਚਿਆ ਨੂੰ ਪੰਜਾਬੀ ਆਧੁਨਿਕ ਤਰੀਕੇ ਨਾਲ ਪੰਜਾਬੀ ਖੇੱਡਾਂ ਨਾਲ ਸਿੱਖਾਈ ਜਾਵੇਗੀ।ਗੁਰਮਤਿ ਕੈਂਪ ਵਿਚ ਭਾਗ ਲੈਣ ਵਾਲੇ ਸਾਰਿਆ ਬੱਚਿਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਜਮਾਤਾਂ ਹਰ ਰੋਜ ਸਵੇਰੇ 11 ਵਜੇ ਤੋਂ 4 ਵਜੇ ਤੱਕ ਲਗਣ ਗੀਆ। ਕੈਂਪ ਵਿਚ ਆਪ ਆਓ ਅਤੇ ਆਪਣੇ ਬੱਚਿਆ ਨੂੰ ਲਿਆਓ ਤੇ ਗੁਰਮਤਿ ਦੀ ਜਾਣਕਾਰੀ ਹਾਸਲ ਕਰੋ।ਕੈਂਪ ਵਿਚ ਭਾਗ ਲੈਣ ਵਾਲੇ ਆਪਣਾ ਨਾਮ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਰਣਜੀਤ ਨੂੰ ਲਿਖਵਾ ਦੇਣ ਜੀ। ਵਧੇਰੇ ਜਾਣਕਾਰੀ ਲਈ ਭਾਈ ਸਤਿਨਾਮ ਸਿੰਘ 01733839375, ਸਿੱਖ ਸੰਦੇਸਾ ਜਰਮਨੀ ਭਾਈ ਜਗਦੀਸ਼ ਸਿੰਘ 01633648268
Author: Gurbhej Singh Anandpuri
ਮੁੱਖ ਸੰਪਾਦਕ