54 Views
ਆਖਨ ਜਰਮਨੀ 30 ਸਤੰਬਰ ( ਜਗਦੀਸ਼ ਸਿੰਘ) ਸਿੱਖ ਸੰਦੇਸਾ ਜਰਮਨੀ ਵਲੋਂ ਗੁਰਦੁਆਰਾ ਗੁਰੂ ਰਾਮਦਾਸ ਜੀ ਮਾਰਕਸਲੋਹ ਡਿਊਸਬਰਗ ਵਿਖੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੋਰਸ ਦੀਆਂ ਗੁਰਮਤਿ ਜਮਾਤਾ 29 ਸਤੰਬਰ ਤੋਂ ਸ਼ੁਰੂ ਕੀਤੀਆ ਗਈਆ ਹਨ।
ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਮਾਰਕਸਲੋਹ ਡਿਊਸਬਰਗ ਵਿਖੇ ਸਿੱਖ ਸੰਦੇਸਾ ਜਰਮਨੀ ਵਲੋ 29 ਸਤੰਬਰ ਤੋਂ ਗੁਰਮਤਿ ਜਮਤਾਂ ਦੁਬਾਰਾ ਸ਼ੁਰੂ ਕਰ ਦਿਤੀਆ ਗਈਆ ਹਨ ।ਜੁਲਾਈ ਤੇ ਅਗਸਤ ਵਿਚ ਗੁਰਮਤਿ ਕੈਂਪਾਂ ਕਰਕੇ ਕਲਾਸਾਂ ਬੰਦ ਕਰ ਦਿਤੀਆ ਸਨ। ਸਤੰਬਰ 29 ਤੋਂ ਹਰ ਐਤਵਾਰ ਨੂੰ ਜਮਾਤਾ ਲਗਣ ਦਾ ਸਮਾ 12 ਵਜੇ ਤੋ ਸ਼ਾਮ 4 ਵਜੇ ਤਕ ਹੋਵੇਗਾ।ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੋਰਸ ਕਰਵਾਇਆ ਜਾਵੇਗਾ। ਬੱੱੱਚਿਆ ਨੂੰ ਪੰਜਾਬੀ ਆਧੁਨਿਕ ਤਰੀਕੇ ਨਾਲ ਪੰਜਾਬੀ ਖੇੱਡਾਂ ਨਾਲ ਸਿੱਖਾਈ ਜਾਵੇਗੀ। ਕਲਾਸਾ ਵਿਚ ਆਪ ਆਓ ਅਤੇ ਆਪਣੇ ਬੱਚਿਆ ਨੂੰ ਵੀ ਨਾਲ ਲਿਆਓ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਣਕਾਰੀ ਹਾਸਲ ਕਰੋ।ਭਾਈ ਜਗਦੀਸ਼ ਸਿੰਘ ਸਿੱਖ ਸੰਦੇਸਾ ਜਰਮਨੀ ਵਾਲੇ ਸੇਵਾ ਨਿਭਾਉਣਗੇ।
Author: Gurbhej Singh Anandpuri
ਮੁੱਖ ਸੰਪਾਦਕ