105 Views
ਜਰਮਨੀ / ਐਸਨ 8 ਅਕਤੂਬਰ ( ਨਜਰਾਨਾ ਨਿਊਜ ਨੈੱਟਵਰਕ ) ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ਦੀ ਪ੍ਰਬੰਧਕ ਕਮੇਂਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਦਾ ਗੁਰਮਤਿ ਕੇਂਪ 21 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ। ਬੱਚਿਆਂ ਨੂੰ ਸਿੱੱਖੀ ਨਾਲ ਜੋੜਨ ਲਈ ਅਤੇ ਗੁਣਾਂ ਨਾਲ ਸਾਂਝ ਪਾਉਣ ਲਈ ਬੱਚਿਆਂ ਅਤੇ ਵੱੱਡਿਆਂ ਦਾ ਗੁਰਮਤਿ ਕੈਂਪ ਲਗ ਰਿਹਾ ਹੈ।ਗੁਰਮਤਿ ਕੈਂਪ ਵਿੱਚ ਬੱਚਿਆਂ ਨੂੰ ਗੁਰਮਤਿ, ਪੰਜਾਬੀ ਅਤੇ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਵੇਗੀ ਗੁਰਮਤਿ ਪ੍ਰੀਖਿਆਂ ਲਈ ਜਾਵੇਗੀ ਅਤੇ ਪ੍ਰਸ਼ਨ ਮੰਚ ਪ੍ਰੋਗਰਾਮ ਵੀ ਹੋਵੇਗਾ। ਬੱਚਿਆ ਨੂੰ ਪੰਜਾਬੀ ਆਧੁਨਿਕ ਤਰੀਕੇ ਨਾਲ ਪੰਜਾਬੀ ਖੇੱਡਾਂ ਨਾਲ ਸਿੱਖਾਈ ਜਾਵੇਗੀ।ਗੁਰਮਤਿ ਕੈਂਪ ਵਿਚ ਭਾਗ ਲੈਣ ਵਾਲੇ ਸਾਰਿਆ ਬੱਚਿਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਜਮਾਤਾਂ ਹਰ ਰੋਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਲਗਣ ਗੀਆ। ਭਾਈ ਜਗਦੀਸ਼ ਸਿੰਘ ਸਿੱਖ ਸੰਦੇਸਾ ਜਰਮਨੀ ਵਾਲੇ ਗੁਰਮਤਿ ਦੀਆਂ ਕਲਾਸਾ ਲਗਾਣ ਦੀ ਸੇਵਾ ਨਿਭਉਣਗੇ। ਕੈਂਪ ਵਿਚ ਆਪ ਆਓ ਅਤੇ ਆਪਣੇ ਬਚਿਆ ਨੂੰ ਨਾਲ ਲਿਆਓ ਤੇ ਗੁਰਮਤਿ ਦੀ ਜਾਣਕਾਰੀ ਹਾਸਲ ਕਰੋ।ਕੈਂਪ ਵਿਚ ਭਾਗ ਲੈਣ ਵਾਲੇ ਆਪਣਾ ਨਾਮ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਜਾ ਪ੍ਰਬੰਧਕਾਂ ਨੂੰ ਲਿਖਵਾਉਣ ਦੀ ਕ੍ਰਿਪਾਲਤਾ ਕਰਨੀ ਜੀ ਵਧੇਰੇ ਜਾਣਕਾਰੀ ਲਈ ਪ੍ਰਧਾਨ ਅਮਰੀਕ ਸਿੰਘ +4915774583411 , ਜਰਨਲ ਸਕੱਤਰ ਮਹਿੰਦਰ ਸਿੰਘ + 49 15152535605, ਖਜਾਨਚੀ ਸਰਬਜੀਤ ਸਿੰਘ +49 15206864372

Author: Gurbhej Singh Anandpuri
ਮੁੱਖ ਸੰਪਾਦਕ