95 Views
ਆਖਨ 15 ਅਕਤੂਬਰ ( ਜਗਦੀਸ਼ ਸਿੰਘ) ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਮਾਰਲਸਲੋਹ (ਡਊਸਬਰਗ) ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਬਚਿਆਂ ਨੂੰ ਗੁਰਮਤਿ ਦੀ ਸਿੱਖਿਆ ਦੇਣ ਲਈ ਬੱੱਚਿਆਂ ਦਾ ਗੁਰਮਤਿ ਸਿੱਖਲਾਈ ਕੈਂਪ ਲਗਾਇਆ ਗਿਆ ਹੈ।ਪਹਿਲੇ ਦਿਨ 38 ਬੱੱਚਿਆਂ ਨੇ ਕੈਂਪ ਵਿਚ ਭਾਗ ਲਿਆ।ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਰਣਜੀਤ ਸਿੰਘ ਨੇ ਅਰਦਾਸ ਕਰਕੇ ਕੈਂਪ ਦੀ ਅਰੰਭਤਾ ਕੀਤੀ।ਕੈਂਪ ਵਿੱਚ ਗੁਰਮਤਿ ਦੀਆਂ,ਪੰਜਾਬੀ ਦੀਆਂ. ਗੁਰਬਾਣੀ ਸੰਥਿਆਂ, ਕੀਰਤਨ ਦੀ ਸਿੱਖਲਾਈ ਦਿੱਤੀ ਜਾਵੇਗੀ। ਤਬਲੇ ਅਤੇ ਕੀਰਤਨ ਦੀਆਂ ਕਲਾਸਾਂ ਲਈ ਭਾਈ ਬਲਵਿੰਦਰ ਸਿੰਘ ਸੇਵਾ ਕਰ ਰਹੇ ਹਨ। ਕੈਂਪ ਵਿੱਚ ਗੁਣਾਂ ਨਾਲ ਸਾਂਝ ਪਾਉਣ ਲਈ ਆਪ ਆਓ ਤੇ ਆਪਣੇ ਬੱਚਿਆਂ ਨੂੰ ਨਾਲ ਲਿਆਓ। ਗੁਰਮਤਿ ਸਿੱਖਲਾਈ ਦੀਆ ਕਲਾਸਾਂ ਸਵੇਰੇ 11 ਵਜੇ ਤੋ ਸ਼ਾਮ 4 ਵਜੇ ਤਕ ਲਗਣਗੀਆ।ਭਾਈ ਜਗਦੀਸ਼ ਸਿੰਘ ਸਿੱਖ ਸੰਦੇਸਾ ਜਰਮਨੀ ਵਾਲੇ ਗੁਰਮਤਿ ਦੀਆਂ ਤੇ ਗੁਰਬਾਣੀ ਦੀਆਂ ਕਲਾਸਾਂ ਲਗਾਉਣ ਦੀਆਂ ਸੇਵਾਵਾਂ ਨਿਭਾਉਣਗੇ।ਬੱਚਿਆਂ ਨੂੰ ਪੰਜਾਬੀ ਜਰਮਨ ਭਾਸ਼ਾ ਦੇ ਕਾਇਦੇ ਵੰਡੇ ਗਏ।ਇਸ ਕੈਂਪ ਵਿਚ ਪਹਿਲੀ ਵਾਰ ਬੱਚਿਆਂ ਨੂੰ ਪੰਜਾਬੀ ਦੀ ਆਧੁਨਿਕ ਤਰੀਕੇ ਨਾਲ ਸਿੱਖਲਾਈ ਦਿੱਤੀ ਜਾਵੇਗੀ ।ਬੱਚੇ ਬਹੁਤ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਕੈਂਪ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਅਤੇ ਵੱਡਿਆਂ ਦੀ ਗੁਰਮਤਿ ਪ੍ਰੀਖਿਆ ਲਈ ਜਾਵੇਗੀ। ਪਹਿਲਾ ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਅਤੇ ਕੈਂਪ ਵਿਚ ਹਿਸਾ ਲੈਣ ਵਾਲੇ ਸਾਰਿਆਂ ਬਚਿਆਂ ਨੂੰ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਕੈਂਪ ਵਿਚ ਪੰਜਾਬੀ ਪ੍ਰਸ਼ਨ ਮੰਚ ਮੁਕਾਬਲੇ ਵੀ ਕਰਵਾਏ ਜਾਣਗੇ।ਕੈਂਪ ਵਿਚ ਪਹਿਲੇ ਦਿਨ ਭਾਗ ਲੈਣ ਵਾਲਿਆ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸਭਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ।
Author: Gurbhej Singh Anandpuri
ਮੁੱਖ ਸੰਪਾਦਕ