Home » ਧਾਰਮਿਕ » ਇਤਿਹਾਸ » “ਮੂਰਖ ਗਣਤ ਗਣਾਇ ਝਗੜਾ ਪਾਇਆ “ਬਾਦਲਕਿਆਂ ਦੀ ਰਾਜਨੀਤੀ ਦਾ ਫਲਾਪ ਸ਼ੋਅ ਵਿਰਸਾ ਸਿੰਘ ਵਲਟੋਹਾ :-ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

“ਮੂਰਖ ਗਣਤ ਗਣਾਇ ਝਗੜਾ ਪਾਇਆ “ਬਾਦਲਕਿਆਂ ਦੀ ਰਾਜਨੀਤੀ ਦਾ ਫਲਾਪ ਸ਼ੋਅ ਵਿਰਸਾ ਸਿੰਘ ਵਲਟੋਹਾ :-ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

26 Views

ਮੂਰਖ ਗਣਤ ਗਣਾਇ ਝਗੜਾ ਪਾਇਆ
ਬਾਦਲਕਿਆਂ ਦੀ ਰਾਜਨੀਤੀ ਦਾ ਫਲਾਪ ਸ਼ੋਅ ਵਿਰਸਾ ਸਿੰਘ ਵਲਟੋਹਾ:-
ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਗੁਰਬਾਣੀ ਦਾ ਫੁਰਮਾਨ ਹੈ ਕਿ ਮੂਰਖ ਵਿਅਕਤੀ ਚੌਧਰ ਦੇ ਹੰਕਾਰ ਵਿਚ ਕਿਸੇ ਨੂੰ ਯੋਗ ਨਹੀਂ ਸਮਝਦਾ।ਝਗੜਾ ਪਾਉਣਾ ਉਸਦਾ ਮਨੋਰਥ ਹੈ।ਪਰ ਆਖਿਰ ਉਸਨੂੰ ਪ੍ਰਾਪਤੀ ਨਹੀਂ ਹੁੰਦੀ।ਝੋਲੀ ਵਿਚ ਹਾਰ ਪੈਂਦੀ ਹੈ।ਗੁਰੂ ਸਾਹਿਬ ਦਾ ਇਹ ਕਥਨ ਵਿਰਸਾ ਸਿੰਘ ਵਲਟੋਹਾ ਉਪਰ ਪੂਰਾ ਢੁਕਦਾ ਹੈ।ਅਸਲ ਵਿਚ ਕਿਸੇ ਨੂੰ ਸ਼ਕ ਹੋਵੇ ਕਿ ਸਿੰਘ ਸਾਹਿਬਾਨ ਉਪਰ ਸੰਘ ਪਰਿਵਾਰ ਤੇ ਭਾਜਪਾ ਨਾਲ ਮਿਲੇ ਹੋਣ ਦਾ ਦੋਸ਼ ਲਗਾਉਣ ਵਾਲਾ ਇਕਲਾ ਵਿਰਸਾ ਸਿੰਘ ਵਲਟੋਹਾ ਹੈ ਤਾਂ ਤੁਸੀਂ ਗਲਤ ਸੋਚਦੇ ਹੋ।ਬਾਦਲ ਪਰਿਵਾਰ ਤੇ ਉਸ ਦੀ ਟੀਮ ਵਲਟੋਹਾ ਦੀ ਇਸ ਨੀਤੀ ਪਿਛੇ ਹੈ ਕਿ ਸਿੰਘ ਸਾਹਿਬਾਨ ਉਪਰ ਘਟੀਆ ਦੋਸ਼ ਲਗਾਕੇ ਸਿੰਘ ਸਾਹਿਬਾਨ ਨੂੰ ਬਦਲ ਦਿਤਾ ਜਾਵੇ,ਉਨ੍ਹਾਂ ਦੀ ਥਾਂ ਆਪਣੇ ਗੁਲਾਮ ਸਥਾਪਤ ਕੀਤੇ ਜਾਣ।

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ ਬਾਦਲਕਿਆਂ ਦੀਆਂ ਅੱਖਾਂ ਵਿਚ ਰੜਕ ਰਹੇ ਹਨ। ਪਹਿਲਾਂ ਬਾਦਲਕਿਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਦੀ ਜਥੇਦਾਰੀ ਤੋਂ ਬਦਲਕੇ ਦਮਦਮਾ ਸਾਹਿਬ ਤਬਦੀਲ ਕਰ ਦਿਤਾ ਸੀ।ਹੁਣ ਸਿੰਘ ਸਾਹਿਬ ਨੂੰ ਲਾਹੁਣ ਦੀਆਂ ਤਿਆਰੀਆਂ ਚਲ ਰਹੀਆਂ ਸਨ।ਇਸੇ ਤਹਿਤ ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਸਿੰਘ ਸਾਹਿਬਾਨ ਉਪਰ ਦੋਸ਼ ਲਗਾਏ ਕਿ ਉਹ ਸੁਖਬੀਰ ਬਾਦਲ ਦਾ ਕੈਰੀਅਰ ਭਾਜਪਾ ਦੀਆਂ ਹਦਾਇਤਾਂ ਉਪਰ ਤਬਾਹ ਕਰਨਾ ਚਾਹੁੰਦੇ ਹਨ।ਜਲਦੀ ਫੈਸਲਾ ਨਹੀਂ ਕਰ ਰਹੇ।ਸੁਖਬੀਰ ਬਾਦਲ ਨੂੰ ਸਿਰਫ ਧਾਰਮਿਕ ਤਨਖਾਹ ਲਗਣੀ ਚਾਹੀਦੀ ਹੈ।

ਜਦੋਂ ਸਿੰਘ ਸਾਹਿਬਾਨ ਨੇ ਵਲਟੋਹੇ ਨੂੰ ਤਲਬ ਕੀਤਾ ਤਾਂ ਉਹ ਸਿੰਘ ਸਾਹਿਬਾਨ ਉਪਰ ਦੋਸ਼ ਸਿਧ ਨਾ ਕਰ ਸਕਿਆ। ਸਿੰਘ ਸਾਹਿਬਾਨ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਹੁਕਮ ਦਿੱਤਾ ਕਿ ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਵਿਚੋਂ 10 ਸਾਲ ਲਈ ਬਾਹਰ ਕੱਢਿਆ ਜਾਵੇ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਆਰਐਸਐਸ ਅਤੇ ਬੀਜੇਪੀ ਦੇ ਦਬਾਅ ਹੇਠ ਕੰਮ ਕਰਨ ਦੇ ਇਲਜ਼ਾਮ ਲਗਾਏ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਮਾਮਲਿਆਂ ਸਬੰਧੀ ਫੈਸਲਾ ਕਰਨ ਲਈ ਅਤੇ ਵਿਰਸਾ ਸਿੰਘ ਵਲਟੋਹਾ ਆਰਐਸਐਸ ਅਤੇ ਬੀਜੇਪੀ ਦੇ ਦਬਾਅ ਹੇਠ ਕੰਮ ਕਰਨ ਦੇ ਇਲਜ਼ਾਮ ਦਾ ਕੋਈ ਸਬੂਤ ਪੇਸ਼ ਨਹੀਂ ਕਰ ਸਕੇ। ਉਨ੍ਹਾਂ ਨੇ ਅਕਾਲੀ ਦਲ ਨੂੰ 24 ਘੰਟਿਆਂ ਅੰਦਰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਤੋਂ ਬਾਹਰ ਕੱਢਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਲਟੋਹਾ ਨੇ ਕਿਹਾ ਜਥੇਦਾਰ ਸਾਹਿਬਾਨਾਂ ਦੀ ਕਿਰਦਾਰਕੁਸ਼ੀ ਕੀਤੀ ਹੈ।

ਜਥੇਦਾਰ ਨੇ ਕਿਹਾ ਕਿ 10 ਕੁ ਦਿਨ ਪਹਿਲਾਂ ਵਲਟੋਹਾ ਨੇ ਮੇਰੀ ਖ਼ਬਰ ਲੈਣ ਦੇ ਬਹਾਨੇ ਗੱਲਾਂ ਬਾਤਾਂ ਦੌਰਾਨ ਧਮਕੀ ਦਿੱਤੀ ਕਿ ਕਿ ਸੁਖਬੀਰ ਸਿੰਘ ਬਾਦਲ ਖਿਲਾਫ ਕੋਈ ਰਾਜਨੀਤਿਕ ਸਖਤ ਫੈਸਲਾ ਨਾ ਲਿਆ ਜਾਵੇ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਵਲਟੋਹਾ ਨੇ ਬਿਨਾਂ ਦੱਸੇ ਮੇਰੀ ਰਿਕਾਰਡਿੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨਾਲ ਸਵਾਲ ਜਵਾਬ ਦੀ ਵੀਡੀਓ ਗਰਾਫੀ ਕੀਤੀ ਗਈ

ਯਾਦ ਰਹੇ ਕਿ ਵਿਰਸਾ ਸਿੰਘ ਵਲਟੋਹਾ ਨੇ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਜਥੇਦਾਰ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਖਿਲਾਫ ਕਾਰਵਾਈ ਕਰਨ ਨੂੰ ਲੈਕੇ ਸਵਾਲ ਚੁੱਕੇ ਸਨ। ਉਨ੍ਹਾਂ ਲਿਖਿਆ ਸੀ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ, ਜੋ ਹਮੇਸ਼ਾ ਸਿੱਖ ਵਿਰੋਧੀ ਤਾਕਤਾਂ ਵੱਲੋਂ ਰਚੀਆਂ ਜਾਂਦੀਆਂ ਹਨ, ਸਾਡੀਆਂ ਮਾਣਮੱਤੀਆਂ ਅਤੇ ਪ੍ਰਮੁੱਖ ਸੰਸਥਾਵਾਂ ਅਕਾਲ ਤਖਤ ਤੱਕ ਪਹੁੰਚ ਜਾਣਗੀਆਂ। ਵਾਹਿਗੁਰੂ ਕਰੇ ਕਿ ਮੇਰਾ ਇਹ ਸ਼ੰਕਾ ਬੇਬੁਨਿਆਦ ਹੋਵੇ ਕਿਉਂਕਿ ਇਹ ਸੰਸਥਾਵਾਂ ਸਿੱਖਾਂ ਦੇ ਮਾਣ-ਸਨਮਾਨ ਦੀਆਂ ਪ੍ਰਤੀਕ ਹਨ।

ਵਿਰਸਾ ਸਿੰਘ ਨੇ ਕਿਹਾ ਸੀ ਕਿ ਹਾਲ ਹੀ ਵਿੱਚ ਮੈਂ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਇੱਕ ਫੇਸਬੁੱਕ ਪੋਸਟ ਕੀਤੀ ਸੀ, “ਜਥੇਦਾਰ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਉਨ੍ਹਾਂ ਨੂੰ ਸਜ਼ਾ ਦੇਣ ਵਿੱਚ ਇੰਨੀ ਦੇਰੀ ਕਿਉਂ ਹੋ ਰਹੀ ਹੈ?” ਫੇਸਬੁੱਕ ਪੋਸਟ ਮਿਲਣ ਤੋਂ ਬਾਅਦ ਜੋ ਹੈਰਾਨ ਕਰਨ ਵਾਲੀ ਜਾਣਕਾਰੀ ਮੇਰੇ ਤੱਕ ਪਹੁੰਚੀ, ਉਹ ਪਰੇਸ਼ਾਨ ਕਰਨ ਵਾਲੀ ਹੈ।

ਹੁਣ ਸਿੰਘ ਸਾਹਿਬਾਨ ਨੇ ਸਾਫ ਲਫਜਾਂ ਵਿਚ ਕਿਹਾ ਕਿ ਜੇਕਰ ਉਨ੍ਹਾਂ ਉਪਰ ਦਬਾਅ ਪਾਇਆ ਗਿਆ ਉਹ ਅਸਤੀਫਾ ਦੇ ਦੇਣਗੇ।ਇਸ ਦਾ ਸਾਫ ਅਰਥ ਹੈ ਕਿ ਸੁਖਬੀਰ ਬਾਦਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਅਕਾਲ ਤਖਤ ਦੇ ਜਥੇਦਾਰਾਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ ਤੇ ਆਪਣੀ ਮਨ ਮਰਜੀ ਨਾਲ ਫੈਸਲੇ ਅਕਾਲ ਤਖਤ ਤੋਂ ਕਰਾਉਣਾ ਚਾਹੁੰਦੇ ਹਨ।
ਪਰ ਇਹ ਵਕਤ ਉਨ੍ਹਾਂ ਦਾ ਨਹੀਂ ਰਿਹਾ।ਸਮੁਚਾ ਸਿਖ ਪੰਥ ਉਨ੍ਹਾਂ ਦੇ ਖਿਲਾਫ ਹੈ।ਸੁਖਬੀਰ ਬਾਦਲ ਕੋਲ ਇਕੋ ਰਾਹ ਹੈ ਕਿ ਅਕਾਲ ਤਖਤ ਸਾਹਿਬ ਰਾਹੀਂ ਖਾਲਸਾ ਪੰਥ ਅਗੇ ਆਤਮ ਸਮਰਪਣ ਕਰੇ ਕਿ ਜਥੇਦਾਰ ਅਕਾਲੀ ਦਲ ਦੀ ਪੁਨਰ ਸਿਰਜਣਾ ਕਰਨ।ਮੈਂ ਇਕ ਵਰਕਰ ਵਾਂਗ ਸਿਖ ਪੰਥ ਦਾ ਹਿਸਾ ਬਣਾਂਗਾ।ਜੇਕਰ ਅਜਿਹਾ ਨਹੀਂ ਕਰਦੇ ਤਾਂ ਤਨਖਾਹੀਆ ਸ਼ਬਦ ਉਨ੍ਹਾਂ ਨਾਲ ਚੰਬੜਿਆ ਰਹੇਗਾ ਤੇ ਸਿਖ ਕਦੇ ਉਸ ਨੂੰ ਸਵੀਕਾਰ ਨਹੀਂ ਕਰਨਗੇ।ਸੁਖਬੀਰ ਬਾਦਲ ਸੁਪਰ ਤਾਕਤ ਵਜੋਂ ਹੁਣ ਨਹੀਂ ਚਮਕ ਸਕੇਗਾ।ਇਹ ਵਿਚਾਰ ਉਸਨੂੰ ਆਪਣੇ ਮਨ ਵਿਚ ਵਸਾ ਲੈਣਾ ਚਾਹੀਦਾ ਕਿ ਬਾਦਲਕਿਆਂ ਦਾ ਯੁਗ ਬੀਤ ਗਿਆ।
.ਸਿੰਘ ਸਾਹਿਬਾਨ ਨੂੰ ਇਸ ਮਸਲੇ ਦਾ ਹਲ ਕਰਨ ਲਈ 50 ਸੌ ਦਾ ਪੰਥਕ ਨੁਮਾਇੰਦਾ ਇਕਠ ਬੁਲਾਉਣਾ ਚਾਹੀਦਾ ਹੈ ਤੇ ਅਕਾਲੀ ਦਲ ਦੀ ਪੁਨਰ ਸਥਾਪਨਾ ਲਈ ਇਤਿਹਾਸਕ ਰੌਲ ਅਦਾ ਕਰਨਾ ਚਾਹੀਦਾ ਹੈ ਜੋ ਬਾਬਾ ਸਾਹਿਬ ਸਿੰਘ ਬੇਦੀ ਜਥੇਦਾਰ ਅਕਾਲ ਤਖਤ ਨੇ 1799 ਵਿਚ ਸਮੁਚੀਆਂ ਮਿਸਲਾਂ ਇਕਠੀਆਂ ਕਰਕੇ ਪੰਥਕ ਰਾਜਨੀਤੀ ਸਿਰਜੀ ਸੀ ਜਿਸਨੇ ਪੰਥ ਦੀ ਝੋਲੀ ਵਿਚ ਖਾਲਸਾ ਰਾਜ ਪਾਇਆ ਸੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ ਨਾਇਕ ਦੀ ਸਿਰਜਣਾ ਕੀਤੀ ਸੀ।

ਸਿੰਘ ਸਾਹਿਬਾਨ ਨੂੰ ਅਸਤੀਫਾ ਦੇਣ ਲਈ ਬਿਲਕੁਲ ਸੋਚਣਾ ਨਹੀਂ ਚਾਹੀਦਾ ,ਖਾਲਸਾ ਪੰਥ ਲਈ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਹੀ ਉਨ੍ਹਾਂ ਦਾ ਇਤਿਹਾਸਕ ਕਾਰਜ ਹੈ।ਗੁਰੂ ਖਾਲਸਾ ਪੰਥ ਉਨ੍ਹਾਂ ਨਾਲ ਹੈ।

Best photo and news
#photo #photography #photooftheday #bmw #love #apple #photographer #picoftheday #nature #art #like #beautiful #photoshoot #follow #model #happy #naturephotography #mercedesbenz #beauty #likeforlikes #smile

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?