ਐਸਨ /ਜਰਮਨੀ 21 ਅਕਤੂਬਰ ( ਹਰਭਾਗ ਸਿੰਘ ਅਨੰਦਪੁਰੀ ) ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ਦੀ ਪ੍ਰਬੰਧਕ ਕਮੇਂਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਣਾਂ ਨਾਲ ਸਾਂਝ ਪਾਉਣ ਲਈ ਬੱਚਿਆਂ ਅਤੇ ਵੱੱਡਿਆਂ ਦਾ ਗੁਰਮਤਿ ਕੈਂਪ 21 ਅਕਤੂਬਰ ਨੂੰ ਲਗਾਇਆ ਗਿਆ ਹੈ।ਗੁਰਮਤਿ ਕੈਂਪ ਵਿੱਚ ਬੱਚਿਆਂ ਨੂੰ ਗੁਰਮਤਿ, ਪੰਜਾਬੀ ਅਤੇ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਵੇਗੀ ਗੁਰਮਤਿ ਪ੍ਰੀਖਿਆਂ ਲਈ ਜਾਵੇਗੀ ਅਤੇ ਪ੍ਰਸ਼ਨ ਮੰਚ ਪ੍ਰੋਗਰਾਮ ਵੀ ਹੋਵੇਗਾ।

ਬਚਿਆ ਨੂੰ ਪੰਜਾਬੀ ਆਧੁਨਿਕ ਤਰੀਕੇ ਨਾਲ ਪੰਜਾਬੀ ਖੇੱਡਾਂ ਨਾਲ ਸਿੱਖਾਈ ਜਾਵੇਗੀ।ਗੁਰਮਤਿ ਕੈਂਪ ਵਿਚ ਭਾਗ ਲੈਣ ਵਾਲੇ ਸਾਰਿਆ ਬੱਚਿਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਜਮਾਤਾਂ ਹਰ ਰੋਜ ਸਵੇਰੇ 10 ਵਜੇ ਤੋਂ 5 ਵਜੇ ਤਕ ਲਗਣ ਗੀਆ।ਗੁਰਮਤਿ ਦੀਆਂ ਜਮਾਤਾ ਭਾਈ ਜਗਦੀਸ਼ ਸਿੰਘ ਸਿੱਖ ਸੰਦੇਸਾ ਜਰਮਨੀ ਵਾਲੇ ਲਗਾਣਗੇ। ਕੈਂਪ ਵਿਚ ਆਪ ਆਓ ਅਤੇ ਆਪਣੇ ਬਚਿਆ ਨੂੰ ਲਿਆਓ ਤੇ ਗੁਰਮਤਿ ਦੀ ਜਾਣਕਾਰੀ ਹਾਸਲ ਕਰੋ।ਕੈਂਪ ਵਿਚ ਭਾਗ ਲੈਣ ਵਾਲੇ ਆਪਣਾ ਨਾਮ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਜਾ ਪ੍ਰਬੰਧਕਾਂ ਨੂੰ ਲਿਖਵਾਉਣ ਜੀ। ਵਧੇਰੇ ਜਾਣਕਾਰੀ ਲਈ ਪ੍ਰਧਾਨ ਅਮਰੀਕ ਸਿੰਘ +4915774583411, ਜਰਨਲ ਸਖੱਤਰ ਮਹਿੰਦਰ ਸਿੰਘ + 49 15152535605, ਖਜਾਨਚੀ ਸਰਬਜੀਤ ਸਿੰਘ +491520686437