44 Views
ਆਖਨ 27 ਅਕਤੂਬਰ (ਜਗਦੀਸ਼ ਸਿੰਘ) ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ਦੀ ਪ੍ਰਬੰਧਕ ਕਮੇਂਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਸਿੱੱਖੀ ਨਾਲ ਜੋੜਨ ਲਈ ਅਤੇ ਗੁਣਾਂ ਨਾਲ ਸਾਂਝ ਪਾਉਣ ਲਈ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ ਸੀ।ਗੁਰਮਤਿ ਕੈਂਪ ਵਿੱਚ ਬੱਚਿਆਂ ਨੇ ਗੁਰਮਤਿ, ਪੰਜਾਬੀ ਅਤੇ ਇਤਿਹਾਸ ਦੀ ਜਾਣਕਾਰੀ ਹਾਸਲ ਕੀਤੀ।ਬੱਚਿਆਂ ਨੂੰ ਨਵੀਨ ਤਰੀਕੇ ਨਾਲ ਪੰਜਾਬੀ ਦੀ ਸਿੱਖਲਾਈ ਪੰਜਾਬੀ ਖੇਡਾਂ ਨਾਲ ਕਰਵਾਈ ਗਈ।ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਇਤਿਹਾਸ ਤੇ ਗੁਰਮਤਿ ਦੀ ਪ੍ਰੀਖਿਆਂ ਲਈ ਗਈ।ਪ੍ਰਸ਼ਨ ਮੰਚ ਮੁਕਾਬਲੇ ਵੀ ਕਰਵਾਏ ਗਏ।ਭਾਈ ਜਗਦੀਸ਼ ਸਿੰਘ ਸਿੱੰਖ ਸੰਦੇਸ਼ਾ ਜਰਮਨੀ ਵਾਲਿਆ ਨੇ ਗੁਰਮਤਿ ਕੈਂਪ ਵਿਚ ਸੇਵਾਵਾਂ ਨਿਭਾਈਆਂ।
ਗੁਰਮਤਿ ਪ੍ਰੀਖਿਆਂ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਬੱਚੇ ਮਨਮੀਤ ਕੌਰ ਸਪੁੱਤਰੀ ਬਲਜਿੰਦਰ ਸਿੰਘ, ਬਬਨੀਤ ਕੌਰ ਸਪੁੱਤਰੀ ਬਲਜਿੰਦਰ ਸਿੰਘ, ਗੁਰਸੇਵਕ ਸਿੰਘ ਸਪੱਤਰ ਬੂਟਾ ਸਿੰਘ, ਚਰਨਜੀਤ ਸਿੰਘ ਸਪੁੱਤਰ ਬੂਟਾ ਸਿੰਘ, ਦੂਜਾ ਸਥਾਨ ਹਾਸਲ ਕਰਨ ਵਾਲੇ ਬੱਚੇ ਫਤਿਹ ਸਿੰਘ ਸਪੁੱਤਰ ਬਲਬੀਰ ਸਿੰਘ,ਸਿਮਰਨ ਕੌਰ ਸਪੱਤਰੀ ਜਤਿੰਦਰ ਸਿੰਘ ਅਤੇ ਸੁਮਨਪ੍ਰੀਤ ਕੌਰ ਸਪੁੱਤਰੀ ਬਲਜਿੰਦਰ ਸਿੰਘ। ਛੋੱਟੇ ਬਚੇ ਜਿੰਨਾਂ ਨੇ ਪੰਜਾਬੀ ਦਾ ੳ,ਅ ਸੁਣਾਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਗੁਰਨੂਰ ਸਿੰਘ, ਸਪੁੱਤਰ ਵਰਿੰਦਰ ਸਿੰਘ ਦੂਜਾ ਸਥਾਨ ਹਾਸਲ ਕੀਤਾ ਗੁਰਸ਼ਰਨਜੋਤ ਸਿੰਘ ਸਪੁੱਤਰ ਜਤਿੰਦਰ ਸਿੰਘ ਅਤੇ ਗੁਰਬਾਜ਼ ਸਿੰਘ ਸਪੁੱਤਰ ਵਰਿੰਦਰ ਸਿੰਘ ਨੇ ਹਾਸਲ ਕੀਤੇ। ਸੰਗਤਾਂ ਦੀ ਹਾਜਰੀ ਵਿਚ ਪ੍ਰਸ਼ਨ ਮੰਚ ਮੁਕਾਬਲਾ ਦੋ ਗਰੁਪਾ ਵਿਚ ਕਰਵਾਇਆ ਗਿਆ।ਦੋਵੇ ਗਰੁਪ 20-20 ਨੰਬਰ ਲੈਕੇ ਬਰਾਬਰ ਰਹੇ ਬੱਚਿਆ ਨੇ ਬਹੁਤ ਵਧੀਆਂ ਤਰੀਕੇ ਨਾਲ ਸਵਾਲਾਂ ਦੇ ਜਵਾਬ ਦਿਤੇ।
ਗੁਰਮਤਿ ਕੈਂਪ ਵਿਚ ਭਾਗ ਲੈਣ ਵਾਲੇ ਸਾਰਿਆ ਬੱਚਿਆਂਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ।ਕੈਂਪ ਵਿਚ ਸੇਵਾ ਕਰਨ ਵਾਲੇ ਸੇਵਾਦਾਰ ਵੀਰਾਂ ਅਤੇ ਭੈਣਾਂ ਦਾ ਵੀ 27 ਅਕਤੂਬਰ ਦਿਨ ਐਤਵਾਰ ਨੂੰ ਸੰਗਤਾਂ ਦੀ ਹਾਜ਼ਰੀ ਵਿਚ ਜੈਕਾਰਿਆਂ ਦੀਆਂ ਗੂੰਜਾਂ ਵਿੱਚ ਸਨਮਾਨ ਕੀਤਾ ਗਿਆਂ।ਕਮੇਂਟੀ ਮੈਬਰਾਜ਼ ਨੇ ਅਤੇ ਸੰਗਤਾਂ ਨੇ ਕੈਂਪ ਵਿਚ ਪੂਰੀ ਨਿਗਰਾਨੀ ਰੱਖੀ ਅਤੇ ਕੈਂਪ ਦੋਰਾਨ ਕਿਸੇ ਚੀਜ ਦੀ ਘਾਟ ਨਹੀ ਹੋਣ ਦਿੱਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਚਿਆਂ ਦੇ ਖਾਣ ਪੀਣ ਦਾ ਪੂਰਾ ਧਿਆਨ ਰਖਿਆ। ਸਮੂਹ ਸੰਗਤਾਂ, ਬੱਚਿਆਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ