Home » ਧਾਰਮਿਕ » ਇਤਿਹਾਸ » ਇਟਲੀ ਵੱਸਦੀਆਂ ਸਿੱਖ ਸੰਗਤਾਂ ਨੇ ਢਾਈ ਮਿਲੀਅਨ ਯੂਰੋ ਲਾ ਕੇ ਉਸਾਰੀ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ ਉਦਘਾਟਨ

ਇਟਲੀ ਵੱਸਦੀਆਂ ਸਿੱਖ ਸੰਗਤਾਂ ਨੇ ਢਾਈ ਮਿਲੀਅਨ ਯੂਰੋ ਲਾ ਕੇ ਉਸਾਰੀ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ ਉਦਘਾਟਨ

41 Views

ਮਿਲਾਨ ਇਟਲੀ ( ਸਾਬੀ ਚੀਨੀਆ ) ਉੱਤਰੀ ਇਟਲੀ ਦੇ ਜਿਲਾ ਬਰੇਸ਼ੀਆ ਦੇ ਕਸਬਾ ਫਲੇਰੋ ਵਿਖੇ ਸਥਾਪਿਤ ਗੁਰਦੁਆਰਾ ਸਿੰਘ ਸਭਾ ਫਲੇਰੋ ਬਰੇਸ਼ੀਆ ਦੀ ਨਵੀ ਇਮਾਰਤ ਦਾ ਉਦਘਾਟਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਤੋਂ ਕੁਝ ਦਿਨ ਪਹਿਲਾਂ ਸਥਾਨਕ ਸਿੱਖ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਕਰ ਦਿੱਤਾ ਗਿਆ ਹੈ।ਪੰਜ ਪਿਆਰਿਆ ਤੇ ਪੰਜ ਨਿਸ਼ਾਨਚੀਆਂ ਦੀ ਅਗਵਾਈ ਵਿਚ ਨਗਰ ਕੀਰਤਨ ਦੇ ਰੂਪ ਵਿਚ ਪੁਰਾਣੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਵੇਂ ਗੁਰੂ ਘਰ ਵਿਚ ਸ਼ੁਸ਼ੋਭਿਤ ਕੀਤੇ ਗਏ।

ਇਸ ਮੌਕੇ ਤੇ ਹੈਲੀਕਾਪਟਰ ਦੁਆਰਾ ਵਿਸ਼ੇਸ਼ ਤੌਰ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ, ਸਮੁੱਚੀ ਸੰਗਤ ਵਲੋਂ ਵਾਹਿਗੁਰੂ ਸਿਮਰਨ ਦੇ ਉਚੀ ਉੱਚੀ ਜੈਕਾਰਿਆਂ ਨਾਲ ਪੂਰਾ ਬਰੇਸ਼ੀਆ ਗੂੰਜ ਉਠਿਆ।ਗੁਰਦੁਆਰਾ ਉਦਘਾਟਨੀ ਸਮਾਗਮਾਂ ਵਿੱਚ ਕੋਈ 25 ਹਜਾਰ ਤੋਂ ਵੱਧ ਸਿੱਖ ਸੰਗਤਾਂ ਨੇ ਸ਼ਮੂਲੀਅਤ ਕਰਕੇ ਪਹਿਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਦਿਆਂ ਹੋਇਆ ਆਪਣਾ ਜੀਵਨ ਸਫਲਾ ਬਣਾਇਆ। ਇਸ ਮੌਕੇ ਤੇ ਆਏ ਹੋਏ ਰਾਗੀ ਢਾਡੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾ ਕੇ ਨਿਹਾਲ ਕੀਤਾ ਗਿਆ। ਇਸ ਮੌਕੇ ਭਾਰਤੀ ਕੌਂਸਲੇਟ ਮਿਲਾਨ ਦੇ ਕੌਸਲਰ ਜਨਰਲ ਸ਼੍ਰੀ ਲਵੱਨਿਆ ਕੁਮਾਰ ਅਤੇ ਹੋਰਨਾਂ ਅਧਿਕਾਰੀਆਂ ਤੋਂ ਇਲਾਵਾ ਯੂਰਪੀਅਨ ਯੂਨੀਅਨ ਦੇ ਮੈਂਬਰ ਅਤੇ ਫਲੇਰੋ ਦੇ ਮੇਅਰ ਅਤੇ ਬਰੇਸ਼ੀਆ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਸਨ। ਫਲੇਰੋ ਦੀ ਉਦਘਾਟਨ ਸਮਾਗਮਾਂ ਵਿੱਚ ਸ਼ਮੂਲੀਅਤ ਲਈ ਸਿੱਖ ਇਟਲੀ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਪਹੁੰਚੀਆਂ ਹੋਈਆਂ ਸਨ ਉੱਥੇ ਯੂਰਪ ਦੇ ਨੇੜਲੇ ਕਈ ਦੇਸ਼ਾਂ ਤੋਂ ਕਈ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਉਚੇਚੇ ਤੌਰ ਪਹੁੰਚ ਕਰਕੇ ਹਾਜ਼ਰੀਆਂ ਭਰਦਿਆਂ ਹੋਇਆਂ ਆਪਣਾ ਜੀਵਨ ਸਫਲਾ ਬਣਾਇਆ ਅਤੇ ਸਥਾਨਿਕ ਸੰਗਤਾਂ ਨੂੰ ਇਸ ਸ਼ੋਭ ਅਵਸਰ ਤੇ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਮੂਲੀਅਤ ਕੀਤੀ। ਇਟਲੀ ਵਿਚ ਸਿੱਖ ਧਰਮ ਕਾਨੂੰਨੀ ਤੌਰ ਤੇ ਮਾਨਤਾ ਦਿਵਾਉਣ ਲਈ ਬਣੀ “ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਦੇ ਮੁੱਖ ਸੇਵਾਦਾਰ ਰਵਿੰਦਰਜੀਤ ਸਿੰਘ ਬੁਲਜਾਨੋ ਨੇ ਸੰਗਤਾਂ ਨੂੰ ਨਵੇਂ ਗੁਰਦੁਆਰਾ ਸਾਹਿਬ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਰੇਸ਼ੀਆ ਅਤੇ ਇਟਲੀ ਦੀਆਂ ਸੰਗਤਾਂ ਦਾ ਸੁਪਨਾ ਸੀ, ਜੋ ਅੱਜ ਪੂਰਾ ਹੋ ਗਿਆਂ ਉਨਾਂ ਇਟਲੀ ਦੇ ਵੱਖ ਵੱਖ ਹਿੱਸਿਆਂ ਤੋਂ ਆਈਆਂ ਹੋਈਆਂ ਗੁਰਦੁਆਰਾ ਕਮੇਟੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ।


ਗੁਰਦੁਆਰਾ ਸਾਹਿਬ ਦੇ ਫਲੈਰੋ ਬ੍ਰੇਸ਼ੀਆ ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰਜੀਤ ਸਿੰਘ ਪੰਡੋਰੀ ਨੇ ਸੰਗਤਾ ਦਾ ਸਹਿਯੋਗ ਕਰਨ ਤੇ ਧੰਨਵਾਦ ਕਰਦਿਆ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ 25 ਲੱਖ ਯੂਰੋ ਦੇ ਖਰਚ ਨਾਲ ਮੁਕੰਮਲ ਹੋਈ ਹੈ, ਸੰਗਤਾਂ ਨੇ ਸਹਿਯੋਗ ਨਾਲ ਇਹ ਕਾਰਜ ਸਫਲਾ ਕੀਤਾ।ਸਮੂਹ ਪ੍ਰਬੰਧਕਾਂ ਦੁਆਰਾ ਭਾਵੁਕ ਹੋਕੇ ਜੈਕਾਰੇ ਲਗਾਏ ਗਏ। ਦੱਸਣ ਯੋਗ ਹੈ ਕਿ ਇਸ ਸਥਾਨ ਤੇ ਪਿਛਲੇ ਚਾਰ ਸਾਲਾਂ ਤੋਂ ਕਾਰ ਸੇਵਾ ਚੱਲ ਰਹੀਆਂ ਸਨ ਤੇ ਇਸ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਵੱਡੀ ਤਦਾਦ ਵਿੱਚ ਸਹਿਯੋਗ ਦਿੱਤਾ ਗਿਆ ਸੀ, ਗੁਰਦੁਆਰਾ ਸਿੰਘ ਸਭਾ ਫਲੇਰੋ ਉਹ ਧਾਰਮਿਕ ਸਥਾਨ ਹੈ ਜਿਸ ਨੂੰ ਯੂਰਪ ਵਿੱਚ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੋਣ ਦਾ ਰੁਤਬਾ ਪ੍ਰਾਪਤ ਹੋਇਆ ਹੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?