Home » ਧਾਰਮਿਕ » ਇਤਿਹਾਸ » ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀਆਂ ਸੰਗਤਾਂ ਵੱਲੋ ਕੌਮੀ ਸ਼ਹੀਦ ਭਾਈ ਬੇਅੰਤ ਸਿੰਘ ਜੀ ਤੇ ਨਵੰਬਰ 84 ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਸ਼ਹੀਦੀ ਸਮਾਗਮ

ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀਆਂ ਸੰਗਤਾਂ ਵੱਲੋ ਕੌਮੀ ਸ਼ਹੀਦ ਭਾਈ ਬੇਅੰਤ ਸਿੰਘ ਜੀ ਤੇ ਨਵੰਬਰ 84 ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਸ਼ਹੀਦੀ ਸਮਾਗਮ

30 Views

ਵਰਲਡ ਸਿੱਖ ਪਾਰਲੀਮੈਂਟ ਦੇ ਬੈਨਰ ਹੇਠ ਭਾਰਤੀ ਸਟੇਟ ਦੀ ਹੈਵਾਨੀਅਤ ਦਰਸਾਉਂਦੀ ਲਗਾਈ ਗਈ ਪ੍ਰਦਾਰਸ਼ਨੀ

 

ਫਰੈਕਫੋਰਟ 4 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੀਆਂ ਸੰਗਤਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਖੂਨੀ ਘੱਲੂਘਾਰਾ ਵਰਤਾਉਣ ਵਾਲੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਖਾਲਸਾਈ ਰਵਾਇਤਾਂ ਅਨੁਸਾਰ ਸਜ਼ਾ ਦੇਣ ਵਾਲੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ 40ਵੇ ਸ਼ਹਾਦਤ ਦਿਹਾੜੇ ਤੇ ਨਵੰਬਰ 84 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਗਏ । ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥਿਆਂ ਨੇ ਇਲਾਹੀ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕੀਤਾ । ਭਾਈ ਚਮਕੌਰ ਸਿੰਘ ਸਭਰਾ ਤੇ ਭਾਈ ਕੁਲਵਿੰਦਰ ਸਿੰਘ ਸਭਰਾ ਦੇ ਕਵੀਸ਼ਰੀ ਜਥੇ ਨੇ ਸ਼ਹੀਦਾਂ ਪ੍ਰਥਾਏ ਸ਼ਹੀਦੀ ਵਾਰਾਂ ਸਰਵਣ ਕਰਵਾਈਆਂ । ਸਟੇਜ ਦੀ ਸੇਵਾ ਭਾਈ ਹੀਰਾ ਸਿੰਘ ਮੱਤੇਵਾਲ ਪੰਥਕ ਵੀਚਾਰਾ ਦੀ ਸਾਂਝ ਭਾਈ ਜਗਤਾਰ ਸਿੰਘ ਮਾਹਲ , ਭਾਈ ਗੁਰਦੀਪ ਸਿੰਘ ਪ੍ਰਦੇਸੀ, ਗੁਰਦਿਆਲ ਸਿੰਘ ਲਾਲੀ , ਭਾਈ ਗੁਰਚਰਨ ਸਿੰਘ ਗੁਰਾਇਆ , ਭਾਈ ਨਰਿੰਦਰ ਸਿੰਘ ਘੋਤੜਾ ਭਾਈ ਬਲਕਾਰ ਸਿੰਘ ਨੇ ਆਪਣੇ ਵੀਚਾਰ ਰੱਖਦਿਆਂ ਹੋਇਆਂ ਕਿਹਾ ਕਿ ਦਿੱਲੀ ਵਿੱਚ ਹਕੂਮਤ ਕਿਸੇ ਦੀ ਵੀ ਬਣੇ ਉਸ ਨੇ ਘੱਟ ਗਿਣਤੀਆਂ ਤੇ ਖਾਸ ਕਰ ਕੇ ਸਿੱਖ ਕੌਮ ਤੇ ਸਿੱਧੇ ਜਾਂ ਅਸਿੱਧੇ ਤੌਰਤੇ ਜ਼ੁਲਮ ਢਾਉਣ ਤੋ ਗੁਰੇਜ ਨਹੀਂ ਕੀਤਾ ਅੱਜ ਕਈ ਲੋਕ ਕਹਿੰਦੇ ਹਨ ਕਿ ਸਿੱਖ ਗੁਲਾਮ ਕਿਵੇਂ ਹਨ ਉਹ ਕਿਉਂ ਭੁੱਲ ਜਾਂਦੇ ਹਨ ਕਿ ਇੰਦਰਾ ਗਾਂਧੀ ਦੇ ਮਰਨ ਤੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਲਈ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਜਦ ਕਿ ਕਰਮ ਚੰਦ ਗਾਂਧੀ ਨੂੰ ਮਾਰਨ ਵਾਲੇ ਗੌਡਸੇ ਤੇ ਰਾਜੀਵ ਗਾਂਧੀ ਨੂੰ ਉਸ ਦੇ ਗੁਨਾਹਾਂ ਦੀ ਸਜ਼ਾ ਤਾਮਿਲਾਂ ਨੇ ਦਿੱਤੀ ਤੇ ਕਿਸੇ ਵੀ ਤਾਮਿਲ ਦਾ ਕਤਲੇਆਮ ਨਹੀਂ ਹੋਇਆ ਕਿਉਂਕਿ ਉਹਨਾਂ ਦਾ ਧਰਮ ਹਿੰਦੂ ਸੀ ਪਰ ਸਿੱਖਾਂ ਨੂੰ ਸੋਚੀ ਸਮਝੀ ਸਕੀਮ ਤਹਿਤ ਨਸਲਕੁਸ਼ੀ ਕੀਤੀ ਗਈ ਜਿਸ ਦਾ ਇਨਸਾਫ਼ ਨਹੀਂ ਮਿਲਿਆ ਜਿੱਥੇ ਭਾਰਤ ਦੀ ਕੇਂਦਰ ਸਰਕਾਰ ਦੋਸ਼ੀ ਹੈ ਉੱਥੇ ਉਸੇ ਦਿੱਲੀ ਹਕੂਮਤ ਦੇ ਕੁਹਾੜੇ ਦਾ ਦਸਤਾ ਬਣ ਦੇਸ਼ ਪੰਜਾਬ ਦੀ ਸੂਬੇਦਾਰੀ ਦਾ ਸੁੱਖ ਭੋਗਣ ਤੇ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਬਾਦਲ ਕੰਪਨੀ ਵੀ ਬਰਾਬਰ ਦੀ ਜਿਮੇਵਾਰ ਹੈ । ਦੇਸ਼ ਪੰਜਾਬ ਨੂੰ ਘਸਿਆਰਾ ਬਣਾਉਣ ਲਈ ਆਰਥਿਕ , ਸਮਾਜਿਕ ਸੱਭਿਆਚਾਰ ਪੰਜਾਬੀ ਮਾਂ ਬੋਲੀ ਦਾ ਜਿੱਥੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਉੱਥੇ ਪੰਜਾਬੀਆਂ ਦਾ ਪ੍ਰਵਾਸ ਤੇ ਦੂਜਿਆਂ ਸੂਬਿਆਂ ਵਾਲਿਆਂ ਨੂੰ ਵਸਾਕੇ ਨੌਕਰੀਆਂ ਲਈ ਪਹਿਲ ਦੇ ਅਧਾਰ ਤੇ ਸਿੱਖਾਂ ਨੂੰ ਆਪਣੇ ਸੂਬੇ ਵਿੱਚ ਘੱਟ ਗਿਣਤੀ ਵਿੱਚ ਕਰਨ ਦੀਆਂ ਘਿਨਾਉਣੀਆਂ ਚਾਲਾਂ ਚੱਲੀਆਂ ਜਾ ਰਿਹੀਆਂ ਹਨ ਜਿਸ ਨੂੰ ਕਦੇ ਵੀ ਬੂਰ ਨਹੀਂ ਪਵੇਗਾ ਤੇ ਸ਼ਹੀਦਾਂ ਦਾ ਡੁੱਲਿਆ ਖੂਨ ਅਜਾਈ ਨਹੀਂ ਜਾਵੇਗਾ ਤੇ ਸ਼ਹੀਦਾਂ ਦੇ ਪਵਿੱਤਰ ਸੁਪਨੇ ਸਰਬੱਤ ਦੇ ਭਲੇ ਵਾਲੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਤੇ ਇਸ ਦੀ ਪ੍ਰਾਪਤੀ ਵਾਸਤੇ ਸ਼ਹੀਦ ਹੋਏ ਸਿੰਘਾਂ ਨੂੰ ਜਾਗਦੀ ਜ਼ਮੀਰ ਵਾਲੇ ਸਿੰਘਾਂ ਦੀਆਂ ਸਿਮਰਤੀਆਂ ਵਿੱਚੋਂ ਕੋਈ ਕੱਢ ਨਹੀਂ ਸਕਦਾ । ਮਹਾਨ ਸ਼ਹੀਦਾਂ ਨਾਲ ਪ੍ਰਣ ਹੈ ਕਿ ਰਹਿੰਦੇ ਸਵਾਸਾਂ ਤੱਕ ਉਹਨਾਂ ਦੇ ਪੱਵਿਤਰ ਸੁਪਨੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਅਜ਼ਾਦੀ ਵਾਸਤੇ ਅਵਾਜ ਬੁਲੰਦ ਕਰਦੇ ਰਹਾਂਗੇ ।ਵਰਲਡ ਸਿੱਖ ਪਾਰਲੀਮੈਟ ਦੇ ਬੈਨਰ ਹੇਠ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਭਾਾਰਤੀ ਸਟੇਟ ਦੀ ਸਰਪ੍ਰਸਤੀ ਹੇਠ ਹਿਦੂਤਵੀ ਭੀੜਾਂ ਦੀ ਹੈਵਾਨੀਅਤ ਦਾ ਕਰੂਪ ਚੇਹਰਾ ਦਰਸਾਉਂਦੀ ਲਗਾਈ ਗਈ ਤੇ ਜਰਮਨ ਵਿੱਚ ਤਿਆਰ ਕੀਤਾ ਲਿਟਰੇਚਰ ਤੇ ਸਲਾਈਡਾਂ ਦੁਆਰਾ ਨਵੰਬਰ ਦੇ ਸਿੱਖ ਕਤਲੇਆਮ ਨੂੰ ਯਾਦ ਕੀਤਾ ਗਿਆ ਤੇ ਭਾਈ ਅਨੂਪ ਸਿੰਘ ਪ੍ਰਧਾਨ ਪ੍ਰਬੰਧਕ ਕਮੇਟੀ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਅਤੇ ਸੰਗਤਾਂ ਦਾ ਧੰਨਵਾਦ ਕੀਤਾ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?