Home » Webcam » ਸਿਖ ਪੰਥ ਕਿਸੇ ਵੀ ਧਾਰਮਿਕ ਸਥਾਨ ਉਪਰ ਹਮਲਾਵਰ ਨਹੀ

ਸਿਖ ਪੰਥ ਕਿਸੇ ਵੀ ਧਾਰਮਿਕ ਸਥਾਨ ਉਪਰ ਹਮਲਾਵਰ ਨਹੀ

134 Views

*ਗਿਆਨੀ ਹਰਪ੍ਰੀਤ ਸਿੰਘ ਸੰਸਾਰ ਨੂੰ ਸੁਨੇਹਾ ਦੇਣ ਵਿਚ ਕਾਮਯਾਬ
*ਵੱਖ-ਵੱਖ ਧਰਮਾਂ ਦੇ ਆਗੂ ਸ਼੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਦਿੱਤਾ ਸਾਂਝੀਵਾਲਤਾ ਦਾ ਸੁਨੇਹਾ

ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਜਦੋਂ ਭਾਰਤ ਦੇ ਗੋਦੀ ਮੀਡੀਆ ਵਲੋਂ ਸਿਖ ਪੰਥ ਨੂੰ ਹਿੰਦੂ ਧਰਮ ਵਿਰੋਧੀ ਤੇ ਮੰਦਰਾਂ ਉਪਰ ਹਮਲੇ ਕਰਨ ਵਾਲੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਸਾਹਿਬਾਨ ਵਲੋਂ ਸਿਰਜੇ ਸਿਖ ਪੰਥ ਦਾ ਮਨੁੱਖਤਾ ਦੇ ਹੱਕ ਵਿਚ ਸਿਖ ਧਰਮ ਦਾ ਸੁਨੇਹਾ ਦਿਤਾ ਹੈ ਕਿ ਅਸੀਂ ਸਾਂਝੀਵਾਲਤਾ ਦੇ ਦੂਤ ਹਾਂ ਤੇ ਹਰ ਧਰਮ ਦਾ ਸਤਿਕਾਰ ਕਰਦੇ ਹਾਂ।ਕਿਸੇ ਧਰਮ ਨਾਲ ਨਫਰਤ ਨਹੀਂ ਕਰਦੇ।ਨਾ ਹੀ ਸਾਡਾ ਸਭਿਆਚਾਰ ਹੈ ਕਿ ਕਿਸੇ ਧਾਰਮਿਕ ਸਥਾਨ ਉਪਰ ਹਮਲਾ ਕੀਤਾ ਜਾਵੇ।
ਗਿਆਨੀ ਹਰਪ੍ਰੀਤ ਸਿੰਘ ਦਾ ਇਹ ਇਤਿਹਾਸਕ ਕਦਮ ਹੈ ਕਿ ਉਹ ਸਿਖ ਪੰਥ ਦਾ ਮਨੁੱਖਤਾ ਪਖੀ ਸੁਨੇਹਾ ਵਿਸ਼ਵ ਪਧਰ ਉਪਰ ਦੇਣ ਵਿਚ ਕਾਮਯਾਬ ਹੋਏ ਹਨ।ਇਹ ਸੁਨੇਹਾ ਹਰ ਸਿਖ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਅਸੀਂ ਕੋਣ ਹਾਂ ਤੇ ਸਾਡੇ ਰਹਿਬਰਾਂ ਦਸਾਂ ਪਾਤਸ਼ਾਹੀਆਂ ਦਾ ਇਸ ਖਲਕਤ ਨੂੰ ਸੁਨੇਹਾ ਕੀ ਹੈ ਤੇ ਸਿਖ ਹੋਣ ਦਾ ਉਦੇਸ਼ ਕੀ ਹੈ?

ਜਥੇਦਾਰ ਦਮਦਮਾ ਸਾਹਿਬ ਦੇ ਉਦਮ ਸਦਕਾ ਵੱਖ ਵੱਖ ਧਰਮਾਂ ਦੇ ਆਗੂ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਲਿੰਗ ਰਿਮ ਪੋਚੇ ਬੋਧੀ ਧਰਮ ਗੁਰੂ (ਧਰਮਸ਼ਾਲਾ), ਉਮੇਰ ਅਹਿਮਦ ਇਲਾਯਸੀ ਚੀਫ ਇਮਾਮ ਆਫ਼ ਇੰਡੀਆ, ਸਵਾਮੀ ਚਿਤਾਨੰਦ ਸਰਸਵਤੀ ਜੀ ਪਰਮਾਰਥ ਨਿਕੇਤਨ ਰਿਸ਼ੀਕੇਸ਼, ਅਚਾਰੀਆ ਲੋਕੇਸ਼ ਮੁੰਨੀ ਜੈਨ ਜੈਨ ਮੁਖੀ, ਯੋਕੋਵ ਨੈਗਿਨ ਯਹੂਦੀ ਆਗੂ ਇਜ਼ਰਾਇਲ, ਡਾਕਟਰ ਹਰਮਨ ਨੋਬਰਟ ਇਸਾਈ ਆਗੂ ਆਦਿ ਹਾਜ਼ਰ ਸਨ। ਇਸ ਇਤਿਹਾਸਕ ਮੌਕੇ ਇਨ੍ਹਾਂ ਵੱਲੋਂ ਸਾਂਝੀਵਾਲਤਾ ਦਾ ਸੁਨੇਹਾ ਸੰਸਾਰ ਤੱਕ ਪਹੁੰਚਾਉਣ ਲਈ ਕਿਹਾ। ਇਸ ਮੌਕੇ ਆਏ ਹੋਏ ਵੱਖ ਵੱਖ ਧਰਮਾਂ ਦੇ ਆਗੂਆਂ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਕਿ ਧਰਮ ਜੋੜਨਾ ਸਿਖਾਉਂਦਾ ਹੈ ਧਰਮ ਤੋੜਨਾ ਨਹੀਂ ਸਿਖਾਉਂਦਾ।ਸਿਖ ਧਰਮ ਮਨੁੱਖਤਾ ਨੂੰ ਪ੍ਰਸਾਰਨ ਵਾਲਾ ਧਰਮ ਹੈ ,ਜਿਸ ਵਿਚ ਨਸਲਵਾਦ ਤੇ ਜਾਤੀਵਾਦ ਨਹੀਂ ਹੈ।ਸਭ ਧਰਮਾਂ ਦਾ ਸਤਿਕਾਰ ਕਰਦਾ ਹੈ।
ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਦਰਬਾਰ ਸਾਹਿਬ ਸਾਂਝੀਵਾਲਤਾ ਦਾ ਸਥਾਨ ਹੈ ਅਤੇ ਇੱਥੋਂ ਮਾਨਵਤਾ ਤੇ ਸਰਬੱਤ ਦੇ ਭਲੇ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਅਸੀਂ ਅਮਨ ਦੇ ਪੁਜਾਰੀ ਹਾਂ ਅਸੀਂ ਸ਼ਾਂਤੀ ਦੇ ਪੁਜਾਰੀ ਹਾਂ ਮੰਦਰਾਂ ਜਾਂ ਮਸਜਿਦਾਂ ਦੇ ਉੱਤੇ ਹਮਲੇ ਕਰਨੇ ਸਾਡੀ ਵਿਰਾਸਤ ਨਹੀਂ ਹੈ ਤੇ ਅਸੀਂ ਇਹ ਦੱਸਣ ਵਾਸਤੇ ਅੱਜ ਇਹਨਾਂ ਵਖ ਵਖ ਧਰਮਾਂ ਦੇ ਧਾਰਮਿਕ ਮੁਖੀਆਂ ਨੂੰ ਇੱਥੇ ਲੈ ਕੇ ਆਏ ਹਾਂ। ਅਸੀਂ ਕਿਸੇ ਕਿਸਮ ਦੀ ਫਿਰਕਾਪ੍ਰਸਤੀ,ਨਸਲਵਾਦ ਵਿੱਚ ਅਸੀਂ ਯਕੀਨ ਨਹੀਂ ਕਰਦੇ।
ਸਿੱਖਾਂ ਖਿਲਾਫ ਇਕ ਇੰਟਰਨੈਸ਼ਨਲ ਪੱਧਰ ‘ਤੇ ਘਟੀਆ ਫਿਰਕੂ,ਨਸਲਵਾਦੀ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਇਸ ਮਕਸਦ ਲਈ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਏ ਅਤੇ ਇਥੋਂ ਦੀਆਂ ਪਰੰਪਰਾਵਾਂ ਮਰਿਆਦਾਵਾਂ, ਇਤਿਹਾਸ, ਵਿਰਾਸਤ ਬਾਰੇ ਜਾਣਕਾਰੀ ਦਿੱਤੀ ਹੈ।

ਸਿੰਘ ਸਾਹਿਬ ਦੇ ਸੁਨੇਹੇ ਦਾ ਸਮੁਚੇ ਸਿਖ ਪੰਥ ਨੂੰ ਸਤਿਕਾਰ ਦੇਣਾ ਚਾਹੀਦਾ ਹੈ ਤੇ ਸ਼ੇਅਰ ਕਰਨਾ ਚਾਹੀਦਾ ਹੈ।ਸਿਖ ਇਸ ਬ੍ਰਹਿਮੰਡ ਵਿਚ ਗੁਰੂ ਸਾਹਿਬਾਨ ਰਾਹੀਂ ਪ੍ਰਗਟ ਹੋਏ ਹਨਤੇ ਮਨੁੱਖਤਾ ਦਾ ਸੁਨੇਹਾ ਦੇਣ ਆਏ ਹਨ,ਕਿਉਂ ਕਿ ਸਾਡਾ ਗੁਰੂ ਗਰੰਥ ਸਾਹਿਬ ਸਮੁਚੀ ਮਨੁਖਤਾ ਨੂੰ ਭਾਈ ਬੰਧੂ ਮੰਨਦਾ,ਸੰਸਾਰ ਵਿਚ ਸ਼ਾਂਤੀ ਚਾਹੁੰਦਾ, ਨਸਲਵਾਦ ਵਿਰੋਧੀ ਹੈ।

*“ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ” (ਪੰ: ੬੭੧)

*“ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ” (ਪੰ: ੬੭੧)

*“ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (ਪੰ: ੯੭)

*ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ” (ਪੰ: ੬੧੧)

*ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ॥ .

ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥ ੨ ॥ .

ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥

ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ” (ਪੰ: ੬੭੧)

ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥ ਰਹਾਉ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ੧॥

ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ” (ਪੰ: ੧੨੯੯)

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?