ਸੰਤ ਗਿਆਨੀ ਬਾਬਾ ਰਾਮ ਸਿੰਘ ਜੀ ਭਿੰਡਰਾਂਵਾਲੇ (ਦਮਦਮੀ ਟਕਸਾਲ) ਵਾਲੇ ਉਚੇਚੇ ਤੌਰ ਤੇ ਗੁਰਦੁਆਰਾ ਸਾਹਿਬ ਵਿਖੇ ਐਤਵਾਰ ਹਾਜਰੀ ਭਰਨਗੇ
ਬਰੇਸ਼ੀਆ ( ਨਜਰਾਨਾ ਨਿਊਜ ਨੈੱਟਵਰਕ ) ਮਿਤੀ ੦੭,੦੮ ਅਤੇ ੦੯ ਮੱਘਰ ਨਾਨਕਸ਼ਾਹੀ ਸੰਮਤ ੫੫੬ (22,23 ਅਤੇ 24ਨਵੰਬਰ) ਦਿਨ ਐਤਵਾਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ , ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਲੇਨੋ ( ਬਰੇਸ਼ੀਆ ) ਅਤੇ ਇਲਾਕੇ ਦੀਆਂ ਸਮੂਹ ਸੰਗਤਾ ਦੇ ਸਹਿਯੋਗ ਨਾਲ ਅਕਾਲ ਚਲਾਣਾ ਭਾਈ ਮਰਦਾਨਾ ਜੀ ਅਤੇ ਸ਼ਹੀਦੀ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਜਸ਼ਨਪ੍ਰੀਤ ਸਿੰਘ ਜੀ ਮਾਨਤੋਵਾ ਵਾਲੇ ਉਚੇਚੇ ਤੌਰ ਤੇ ਹਾਜਰੀ ਭਰੇਗਾ।ਸੰਤ ਗਿਆਨੀ ਬਾਬਾ ਰਾਮ ਸਿੰਘ ਜੀ ਭਿੰਡਰਾਂਵਾਲੇ (ਦਮਦਮੀ ਟਕਸਾਲ) ਵਾਲੇ ਉਚੇਚੇ ਤੌਰ ਤੇ ਗੁਰਦੁਆਰਾ ਸਾਹਿਬ ਵਿਖੇ ਐਤਵਾਰ ਹਾਜਰੀ ਭਰਨਗੇ। ਸਰਦਾਰ ਦਲਜੀਤ ਸਿੰਘ ਜੀ ਗੋਦੀ ਵਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਅਤੇ ਲੰਗਰਾਂ ਦੀ ਸੇਵਾ ਕਰਵਾਈ ਜਾਵੇਗੀ ਅਤੇ ਸਰਦਾਰ ਅਵਤਾਰ ਸਿੰਘ ਜੀ ਗਾਬਰਾਂ ਵਲੋਂ ਆਪਣੇ ਬੇਟੇ ਗੁਰਸ਼ਰਨ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਤੇ ਲਵਪ੍ਰੀਤ ਸਿੰਘ ਦੇ ਇਟਲੀ ਪਹੁੰਚਣ ਦੀ ਖੁਸ਼ੀ ਵਿੱਚ ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਅਤੇ ਲੰਗਰਾਂ ਦੀ ਸੇਵਾ ਕਰਵਾਈ ਜਾਵੇਗੀ ਅਤੇ ਸਰਦਾਰ ਕੁਲਵਿੰਦਰ ਸਿੰਘ ਜੀ ਰੇਮਾਦੇਲੋ ਵਲੋਂ ਆਪਣੇ ਪੋਤਰੇ ਜੁਝਾਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਅਤੇ ਲੰਗਰਾਂ ਦੀ ਸੇਵਾ ਕਰਵਾਈ ਜਾਵੇਗੀ ਅਤੇ ਬੀਬੀ ਇੰਦਰਜੀਤ ਕੌਰ ਜੀ ਗੋਤੋਲੇਂਗੋ ਵਲੋਂ ਆਪਣੀ ਪੋਤਰੀ ਗੁਰਨੂਰ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਅਤੇ ਲੰਗਰਾਂ ਦੀ ਸੇਵਾ ਕਰਵਾਈ ਜਾਵੇਗੀ।ਸ਼ਨੀਵਾਰ ਦੁਪਹਿਰ ਬਾਅਦ ਸਰਦਾਰ ਦਵਿੰਦਰ ਸਿੰਘ ਜੀ ਪਰਾਲਬੀਨੋ ਵਲੋਂ ਆਪਣੇ ਬੇਟੇ ਸਾਹਿਲਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਅਤੇ ਲੰਗਰਾਂ ਦੀ ਸੇਵਾ ਕਰਵਾਈ ਜਾਵੇਗੀ।ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਦੀ ਹੈ ਕਿ ਵੱਧ ਚੜ੍ਹ ਕੇ ਗੁਰਦੁਆਰਾ ਸਾਹਿਬ ਜੀ ਵਿਖੇ ਪੁੱਜੋ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।
Author: Gurbhej Singh Anandpuri
ਮੁੱਖ ਸੰਪਾਦਕ