ਭਾਰਤ ਬਨਾਮ ਖ਼ਾਲਿਸਤਾਨ
ਬੀਤੇ ਕੁੱਝ ਕੁ ਸਮੇ ਤੋ ਲਗਾਤਾਰ ਇਹੋ ਜਿਹੇ ਵਰਤਾਰੇ ਦੇਖਣ ਨੂੰ ਮਿਲੇ ਜਿੰਨਾਂ ਵੱਲ ਜੇ ਗੌਰ ਨਾਲ ਝਾਤ ਮਾਰੀਏ ਤਾਂ ਇਹ ਸਪਸਟ ਹੁੰਦਾ ਕਿ ਭਾਰਤ ਖਾਲਿਸਤਾਨ ਨੂੰ ਇੱਕ ਅਲੱਗ ਦੇਸ਼ ਮਨ ਚੁੱਕਿਆ ਅਤੇ ਲਗਾਤਾਰ ਇੱਕ ਵਿਰੋਧੀ ਦੇਸ਼ ਵਾਲੀ ਭੂਮਿਕਾ ਵਿੱਚ ਆ ਕੇ ਖਾਲਿਸਤਾਨ ਤੇ ਸਿੱਖਾਂ ਨੂੰ ਦਬਾਉਣ ਤੇ ਬਦਨਾਮ ਕਰਨ ਲਈ ਹਰ ਤਰੀਕਾ ਵਰਤ ਰਿਹਾ ਹੈ।
ਜੇਕਰ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਵੱਲ ਨਿਗ੍ਹਾ ਮਾਰੀ ਜਾਵੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਹਰ ਪਾਸੇ ਤੋ ਹਮਲਾ ਕੀਤਾ ਜਾ ਰਿਹਾ ਹੈ। ਕਦੇ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਅਤੇ ਕਦੇ ਨੌਜੁਆਨ ਗੁਰਪ੍ਰੀਤ ਸਿੰਘ ਹਰੀ ਨੌ ਦਾ ਕਤਲ ਕਰਵਾ ਕੇ ਸ਼ੱਕ ਦੀਆ ਸੂਈਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਵੱਲ ਮੋੜਨ ਲਈ ਪੰਜਾਬ ਦਾ ਦੀ ਡੀ ਜੀ ਪੀ ਖੁੱਦ ਪ੍ਰੈੱਸ ਕਾਨਫਰੰਸ ਕਰਦਾ ਤੇ ਅੰਮ੍ਰਿਤਪਾਲ ਸਿੰਘ ਤੇ ਸ਼ੱਕ ਜਾਹਿਰ ਕਰਦਾ ਹੈ । ਬੇਸ਼ੱਕ ਬਾਅਦ ਵਿੱਚ ਉਹ ਇਸ ਸ਼ੱਕ ਨੂੰ ਖਾਰਜ ਵੀ ਕਰ ਦਿੰਦਾ ਹੈ ਪਰ ਕੁੱਝ ਕੁ ਉਹ ਸਿੱਖ ਜਿਹੜੇ ਅੰਮ੍ਰਿਤਪਾਲ ਸਿੰਘ ਨਾਲ ਵਿਚਾਰਕ ਵਿਖਰੇਵਾਂ ਰੱਖਦੇ ਸੀ ਉਹ ਏਜੰਸੀਆਂ ਦੀ ਚਾਲ ਨੂੰ ਸਮਝੇ ਬਿਨਾ ਸ਼ਬਦੀ ਹਮਲੇ ਸ਼ੁਰੂ ਕਰ ਦਿੰਦੇ ਹਨ । ਅਸਲ ਵਿੱਚ ਸਰਕਾਰ ਨੇ ਜੋ ਹਾਈ ਕੋਰਟ ਵਿੱਚ ਐਨ ਐਸ ਏ੍ਰਨੂੰ ਵਧਾਉਣ ਵਾਲੇ ਹਲਫ਼ ਵਿੱਚ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਤਰਾ ਹੈ। ਤੇ ਇਸ ਬਿਆਨ ਨੂੰ ਪੁਖਤਾ ਕਰਨ ਲਈ ਇੱਕ ਤੀਰ ਨਾਲ ਕਈ ਨਿਸ਼ਾਨੇ ਵਿੰਨੇ ਹਨ। ਪਰ ਇਹ ਸਭ ਹਮਲਿਆ ਦੇ ਬਾਵਜੂਦ ਵੀ ਸਿੱਖ ਚੜਦੀਕਲਾਂ ਨਾਲ ਆਪਣੀ ਮੰਜਿਲ ਵੱਲ ਵੱਧ ਰਹੇ ਹਨ।
ਕਨੇਡਾ ਸਰਕਾਰ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਮਾਮਲੇ ਵਿੱਚ ਭਾਰਤ ਸਰਕਾਰ ਦੇ ਉਚ ਪੱਧਰੀ ਅਧਿਕਾਰੀਆਂ ਨੂੰ ਇਸ ਹੱਤਿਆ ਵਿੱਚ ਦੋਸ਼ੀ ਠਹਿਰਾਉਣ ਤੋਂ ਬਾਅਦ ਭਾਰਤ ਦੀ ਬੁਖਲਾਹਟ ਦਾ ਅੰਦਾਜ਼ਾ ਭਾਰਤੀ ਮੀਡੀਆਂ ਵੱਲੋ ਕਨੇਡਾ ਅਤੇ ਸਿੱਖਾਂ ਵਿਰੁੱਧ ਚਲਾਏ ਜਾ ਰਹੇ ਪ੍ਰੋਪੋਗੰਡੇ ਤੋਂ ਲਾਇਆ ਜਾ ਸਕਦਾ ਹੈ ।
ਹਾਲ ਹੀ ਵਿੱਚ 3 ਨਵੰਬਰ ਨੂੰ ਬਰੈਂਪਟਨ ਦੇ ਹਿੰਦੂ ਸਭਾ ਮੰਦਿਰ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਸੀ ।ਸਿੱਖਾ ਵਲੋ ਭਾਰਤੀ ਕੌਂਸਲੇਟਾ ਦਾ ਸ਼ਾਂਤ ਮਈ ਤੇ ਬੜੇ ਸੁਚੱਜੇ ਢੰਗ ਨਾਲ ਸੜਕ ਦੇ ਇੱਕ ਪਾਸੇ ਖੜਕੇ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਇੱਕ ਦਮ ਮੰਦਿਰ ਦੇ ਕੁੱਝ ਲੋਕਾਂ ਨੇ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਉਥੇ ਸਿੱਖਾਂ ਵਿਰੁੱਧ ਭੜਕਾਉ ਭਾਸ਼ਣ ਦਿੱਤੇ ਭਾਰਤੀ ਫੌਜ ਨੂੰ ਬੁਲਾ ਕੇ ਗੁਰਦੁਆਰੇ ਢਾਹਣ ਦੇ ਨਫਰਤੀ ਭਾਸ਼ਣ ਦਿੱਤੇ ਗਏ ਅਤੇ ਸਿੱਖਾਂ ਤੇ ਹਮਲਾ ਕਰ ਦਿੱਤਾ ਗਿਆ । ਜਿਸ ਦਾ ਗੁਰੂ ਦੇ ਸਿੰਘਾ ਵੱਲੋਂ ਵੀ ਸਿੱਖ ਰਵਾਇਤਾਂ ਮੁਤਾਬਿਕ ਜਵਾਬ ਦਿੱਤਾ ਗਿਆ। ਭਾਰਤੀ ਹਕੂਮਤ ਤੇ ਭਾਰਤੀ ਮੀਡੀਆ ਨੇ ਪੂਰਾ ਜ਼ੋਰ ਲਾਕੇ ਇਸ ਮਸਲੇ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ । ਮੰਦਰ ਦੇ ਅੰਦਰੋਂ ਭੜਕਾਉ ਭਾਸ਼ਣ ਦੇਣ ਵਾਲੇ ਰੈਣ ਬੈਨਰਜੀ ਅਤੇ ਰਸਤੇ ਵਿੱਚ ਜਾ ਰਹੀਆ ਕਾਰਾਂ ਤੇ ਹਮਲੇ ਕਰਨ ਵਾਲੇ ਭਾਰਤੀਆ ਨੂੰ ਪੀਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾਂ ਗਿਆ । ਨਾਲ ਹੀ ਰਾਤ 10 ਵਜੇ ਦੇ ਕਰੀਬ ਹਜ਼ਾਰਾਂ ਦੀ ਤਦਾਦ ਵਿੱਚ ਮਾਲਟਨ ਗੁਰਦੁਆਰਾ ਸਹਿਬ ਤੇ ਹਮਲਾਵਰ ਹੋ ਕੇ ਆਈ ਭੀੜ ਨੂੰ ਸਿੱਖ ਸੰਗਤਾਂ ਅਤੇ ਪੁਲਿਸ ਦੀ ਚੌਕਸੀ ਕਾਰਨ ਖਾਲੀ ਵਾਪਸ ਮੁੜਨਾ ਪਿਆ । ਸਰੀ ਚ’ ਹਿੰਦ ਹਕੂਮਤ ਦੇ ਇਸ਼ਾਰੇ ਤੇ ਸਿੱਖਾਂ ਦੇ ਗੁਰਦੁਆਰਾ ਸਾਹਿਬ ਤੇ ਅਟੈਕ ਕਰਨ ਲਈ ਹਿੰਦੂਆਂ ਤੇ ਹਰਿਆਣਵੀ ਨੂੰ ਉਤਸਾਇਆ ਗਿਆ । ਪਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੇ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਸਰੀ ਦੀ ਸਿੱਖ ਨੌਜਵਾਨੀ ਨੇ ਰਾਤਾਂ ਨੂੰ ਗੁਰੂ ਘਰ ਦੀ ਪਹਿਰੇਦਾਰੀ ਸੰਭਾਲੀ ਤੇ ਅੱਜ ਤੱਕ ਰਾਤਾਂ ਦੀ ਪਹਿਰੇਦਾਰੀ ਮੋਰਚਿਆਂ ਦੇ ਰੂਪ ਵਿੱਚ ਜਾਰੀ ਹੈ ।
ਉਧਰ ਹਰਿਆਣੇ ਵਿੱਚ ਜਾਟਾਂ ਵੱਲੋ ਕੀਤੀ ਪੰਚਾਇਤ ਵਿੱਚ ਜਾਟਾਂ ਵੱਲੋਂ ਇਹ ਸਪਸ਼ਟ ਕਹਿਣ ਤੇ ਕਿ ਸਾਡਾ ਹਿੰਦੂ ਧਰਮ ਨਾਲ ਕੋਈ ਸਬੰਧ ਨਹੀ ਹੈ। ਇਸ ਬਿਆਨ ਨੇ ਹਿੰਦ ਹਕੂਮਤ ਦੇ ਦਿਲਾਂ ਅੰਦਰ ਕੰਬਣੀ ਛੇੜ ਦਿੱਤੀ ਹੈ। ਨਾਲ ਹੀ ਨਿਊਜੀਲੈਂਡ ਵਿੱਚ ਹੋਈਆਂ ਰਿਫਰੈਡੰਮ ਦੀਆਂ ਵੋਟਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਕੌਮ ਆਪਣੀ ਅਜ਼ਾਦੀ ਵੱਲ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਸਾਨੂੰ ਇੱਕ-ਜੁੱਟ ਇੱਕ ਨਿਸ਼ਾਨ ਸਾਹਿਬ ਥੱਲੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਾ ਚਾਹੀਦਾ ਦੁਸ਼ਮਣ ਸਾਡਾ ਕੁੱਝ ਨਹੀ ਵਿਗਾੜ ਸਕਦਾ ।
– ਐਸ ਪੀ ਸਿੰਘ ਮਾਨ
(ਸਰਕਾਰ-ਏ-ਖਾਲਸਾ ਸਰੀ ਕਨੇਡਾ)
Author: Gurbhej Singh Anandpuri
ਮੁੱਖ ਸੰਪਾਦਕ