ਬਾਦਲ-ਕੈਪਟਨ, ਭਗਵੰਤ ਮਾਨ ਅਤੇ ਪੰਜਾਬ ਦੇ ਮੁੱਦੇ
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਬਾਦਲਾਂ ਦੇ ਰਾਜ ਵਿੱਚ ਪੰਜਾਬ ਨੇ ਤਰੱਕੀ ਵੇਖੀ ਇਹ ਵੀ ਸੱਚ ਹੈ ਕਿ ਪੰਜਾਬ ਦੀ ਤਰੱਕੀ ਰਾਹੀਂ ਬਾਦਲਾਂ ਨੇ ਆਪਣੀ ਤਰੱਕੀ ਜ਼ਿਆਦਾ ਕੀਤੀ ਇਹ ਵੀ ਸੱਚ ਹੈ ਕਿ ਬਾਦਲਾਂ ਦੇ ਰਾਜ ਵਿੱਚ ਹੀ ਚਿੱਟੇ ਵਰਗੇ ਨਸ਼ੇ ਵੀ ਪੰਜਾਬੀਆ ਦੇ ਖੂਨ ਵਿੱਚ ਰਚ ਮਿਚ ਗਏ। ਪੰਜਾਬ ਕੋਈ ਐਸਾ ਪਿੰਡ ਨਹੀਂ ਪੰਜਾਬ ਦੇ ਸ਼ਹਿਰਾਂ ਦੀ ਕੋਈ ਐਸਾ ਵਾਡ ਨਹੀਂ ਜਿੱਥੇ ਚਿੱਟੇ ਕਰਕੇ ਮੌਤ ਨਾ ਹੋਈ ਹੋਵੇ ਇਹ ਮੌਤਾਂ ਵੀ ਬਾਦਲਾਂ ਦੀ ਦੇਣ ਹਨ । ਫਿਰ ਵੀ ਬਾਦਲਾਂ ਦੀ ਹਾਰ ਦਾ ਕਾਰਨ ਚਿੱਟਾ ਯਾਂ ਬੇਰੁਜ਼ਗਾਰੀ ਨਹੀਂ ਸੀ । ਬਾਦਲਾਂ ਦੀ ਹਾਰ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਬੀ ਸਨ । ਇੱਕ ਸਾਡੇ ਗੁਰੂ ਦੀਆਂ ਬੇਅਦਬੀਆਂ ਕਰਨ ਵਾਲਿਆਂ ਦਾ ਬਾਦਲਾਂ ਨੇ ਸਾਥ ਦਿੱਤਾ ਅਤੇ ਬਾਦਲਾਂ ਦੇ ਹੁਕਮ ਤੇ ਬਾਦਲਾਂ ਦੀ ਪੁਲਿਸ ਨੇ ਗੋਲੀਆਂ ਵੀ ਸਾਡੇ ਤੇ ਹੀ ਚਲਾਈਆਂ ਤੇ ਡਾਂਗਾਂ ਵੀ ਸਾਡੇ ਹੀ ਮਾਰੀਆਂ ਪਰਚੇ ਵੀ ਸਾਡੇ ਤੇ ਹੀ ਹੋਏ ਮੌਤਾਂ ਵੀ ਸਾਡਿਆਂ ਦੀਆਂ ਹੋਈਆਂ ਉਸ ਵੇਲੇ ਬਾਦਲਾਂ ਅਤੇ ਉਹਨਾਂ ਦੇ ਚਮਚਿਆਂ ਨੂੰ ਬਹੁਤ ਲੋਕਾ ਕਿਹਾ ਕਿ ਇਹ ਬੇਅਦਬੀ ਤੁਹਾਨੂੰ ਲੈ ਬਹਿਣ ਗੀਂਆ ਪਰ ਬਾਦਲ ਅਤੇ ਉਹਨੇ ਦੇ ਝੋਲੀ ਚੁੱਕ ਕਹਿਦੇ ਸਨ ਕੇ ਪੂਰੇ ਪੰਜਾਬ ਵਿੱਚ ਪੰਜ ਹਜ਼ਾਰ ਬੰਦੇ ਹਨ ਜੋ ਸੜਕਾਂ ਤੇ ਬੈਠੇ ਹਨ। ਤੇ ਪੰਜ ਹਜ਼ਾਰ ਵੋਟਾਂ ਸਾਨੂੰ ਕੋਈ ਪ੍ਰਵਾਹ ਨਹੀਂ। ਬੇਅਦਬੀ ਦੇ ਰੋਸ਼ ਵਜੋਂ ਖੰਡੂਰ ਸਾਹਿਬ ਹਲਕੇ ਦੇ ਇਕ ਐਮ ਐਲ ਏ ਨੇ ਅਸਤੀਫਾ ਦੇ ਦਿੱਤਾ ਕੁੱਝ ਚਿਰ ਬਾਅਦ ਜਦੋਂ ਖੰਡੂਰ ਸਾਹਿਬ ਹਲਕੇ ਵਿੱਚ ਜ਼ਿਮਨੀ ਚੋਣ ਹੋਈ ਤਾਂ ਬਾਦਲਾਂ ਨੇ ਪੂਰੀ ਤਾਕਤ ਲਾ ਕੇ ਬਦਮਾਸ਼ੀ ਕਰਕੇ ਇਹ ਐਮ ਐਲ ਏ ਦੀ ਚੋਣ ਜਿੱਤ ਲਈ ਤੇ ਪ੍ਰਚਾਰ ਕੀਤਾ ਕੀ ਲੋਕ ਸਾਡੇ ਨਾਲ ਹਨ ਲੋਕ ਸਾਨੂੰ ਬੇਅਦਬੀ ਦਾ ਦੋਸ਼ੀ ਨਹੀਂ ਮੰਨਦੇ ਅਸੀਂ ਪਾਕ ਸਾਫ਼ ਹਾਂ। ਬਾਦਲ ਪਿਓ ਪੁੱਤ ਗੁਰੂ ਸਾਹਿਬ ਕੋਲੋਂ ਮਾਫੀ ਮੰਗਣ ਦੀ ਥਾਂ ਪੰਥ ਨੂੰ ਥਾਂ ਥਾਂ ਤੇ ਟਿੱਚਰਾਂ ਕਰਕੇ ਜ਼ਲੀਲ ਕਰਦੇ ਸਨ । ਜਿਹੜਾ ਵੀ ਇਹਨਾਂ ਖਿਲਾਫ਼ ਸੱਚ ਬੋਲਦਾ ਸੀ ਉਸ ਉਤੇ ਝੂਠੇ ਪਰਚੇ ਕਰਕੇ ਜੇਲ੍ਹਾਂ ਵਿੱਚ ਸੁੱਟ ਦਿੰਦੇ ਸੀ । ਤੇ ਡੇਰੇ ਸਿਰਸੇ ਵਾਲੇ ਪੂਰੀ ਯਾਰੀ ਨਿਭਾਉਂਦੇ ਰਹੇ। ਫਿਰ ਜਦ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੂਰੀ ਤਰਾਂ ਹਾਰ ਗਏ ਤਾਂ ਸੌਹਾਂ ਖਾਂਣ ਲੱਗ ਪਏ ਅਕਾਲ ਤਖ਼ਤ ਸਾਹਿਬ ਤੋਂ ਮਾਫੀਆ ਮੰਗਣ ਲੱਗ ਪਏ।
ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿਣ ਲੱਗੇ ਕੇ ਉਸ ਦਾ ਰਹੇ ਕੱਖ ਨਾ ਜਿਸ ਨੇ ਬੇਅਦਬੀਆਂ ਕੀਤੀਆਂ ਯਾਂ ਬੇਅਦਬੀਆਂ ਕਰਨ ਵਾਲਿਆਂ ਦਾ ਸਾਥ ਦਿੱਤਾ ਯਾਂ ਬੇਅਦਬੀਆਂ ਕਰਨ ਵਾਲਿਆਂ ਨੂੰ ਬਚਾਇਆ। ਤੇ ਗੁਰੂ ਸਾਹਿਬ ਨੇ ਇਹਨਾਂ ਦੀ ਨੇੜੇ ਹੋ ਕੇ ਸੁਣੀ ਤੇ ਇਸ ਪਰਿਵਾਰ ਦਾ ਸਫ਼ਰ ਰਹੇ ਕੱਖ ਨਾ ਵੱਸ ਸ਼ੁਰੂ ਹੋ ਗਿਆ।
ਦੂਜਾ ਦੋਸ਼ੀ ਹੈ ਕੈਪਟਨ ਅਮਰਿੰਦਰ ਸਿੰਘ ਜਿਸ ਨੇ ਗੁਰਬਾਣੀ ਦੀ ਪੋਥੀ ਹੱਥ ਵਿੱਚ ਫੜ ਕੇ ਸੌਂ ਖਾਂਦੀ ਸੀ ਕਿ ਮੈਂ ਬੇਅਦਬੀਆ ਦੇ ਗੁਣਾਂ ਗਾਰਾ ਨੂੰ ਜੇਲ੍ਹਾਂ ਵਿੱਚ ਸੁੱਟਾਂ ਗਾ ਤੇ ਨਸ਼ੇ ਬੰਦ ਕਰਾਂਗਾ ਪਰ ਉਸ ਨੇ ਵੀ ਝੂਠੀ ਸੌਂਹ ਖਾਧੀ ਸੀ ਤੇ ਉਹ ਵੀ ਰਹੇ ਕੱਖ ਨਾ ਦੇ ਸਫ਼ਰ ਤੇ ਨਿਕਲ਼ ਗਿਆ ਉਸ ਕੈਪਟਨ ਤੇ ਮੂੰਹ ਤੇ ਕਰਾਰੀ ਚਪੇੜ ਵੱਜੀ ਕਿ ਉਸ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹ ਕੇ ਜ਼ਮੀਨ ਤੇ ਸੁੱਟ ਦਿੱਤਾ।
ਹੁਣ ਵਾਰੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਹੈ ਇਹਨਾਂ ਦੋਹਾਂ ਦਾ ਹਾਲ ਬਾਦਲਾਂ ਤੇ ਕੈਪਟਨ ਤੋਂ ਵੀ ਮਾੜਾ ਹੋਵੇਗਾ ਅਤੇ ਇਹਨਾਂ ਦੇ ਮਾੜੇ ਸਮੇਂ ਦੀ ਸ਼ੁਰੂਆਤ ਹੋ ਚੁੱਕੀ ਹੈ।
– ਭੁਪਿੰਦਰ ਸਿੰਘ ਛੇ ਜੂਨ
(ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 98884-29938
Author: Gurbhej Singh Anandpuri
ਮੁੱਖ ਸੰਪਾਦਕ