ਅੰਮ੍ਰਿਤਸਰ, 7 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਉਰਫ ਬਾਬਾ ਨੰਦ ਦੀ ਜੁਝਾਰੂ ਸਿੰਘਣੀ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਖ਼ਾਲਿਸਤਾਨ ਲਿਬਰੇਸ਼ਨ ਆਰਮੀ ਦੇ ਮੁਖੀ ਜਰਨੈਲ ਅਤੇ ਅਕਾਲ ਫੈਡਰੇਸ਼ਨ ਦੇ ਪ੍ਰਧਾਨ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ਉੱਤੇ ਕੀਤੇ ਗਏ ਹਮਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ। ਬੀਬੀ ਕੁਲਵਿੰਦਰ ਕੌਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲ ਦੇ ਗੁਨਾਹ ਇਨੇ ਵੱਡੇ ਸਨ ਕਿ ਇਹ ਬਖਸ਼ਣਯੋਗ ਨਹੀਂ ਹਨ। ਉਹਨਾਂ ਕਿਹਾ ਕਿ ਜਦੋਂ ਧਾਰਮਿਕ ਅਤੇ ਦੁਨਿਆਵੀ ਅਦਾਲਤਾਂ ਵਿੱਚੋਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਭਾਈ ਨਰਾਇਣ ਸਿੰਘ ਚੌੜਾ ਨੇ ਆਪਣਾ ਪੰਥਕ ਫਰਜ ਸਮਝ ਕੇ ਖਾਲਸਾ ਪੰਥ ਦੀਆਂ ਭਾਵਨਾਵਾਂ ਅਤੇ ਪੀੜ ਨੂੰ ਮਹਿਸੂਸ ਕਰਦਿਆਂ ਸਿੱਖ ਕੌਮ ਦੇ ਗਦਾਰ, ਪੰਥ ਦੋਖੀ ਅਤੇ ਕਾਤਲ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣਾ ਚਾਹਿਆ। ਉਹਨਾਂ ਕਿਹਾ ਕਿ ਅਫਸੋਸ ਹੈ ਕਿ ਭਾਈ ਨਰਾਇਣ ਸਿੰਘ ਚੌੜਾ ਦੀ ਗੋਲੀ ਦੇ ਨਾਲ ਇਹ ਦੁਸ਼ਟ ਬਚ ਗਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਕਈ ਸਿੰਘਾਂ ਨੂੰ ਸ਼ਹੀਦ ਕੀਤਾ ਸੀ ਜਿਵੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਹਰਿਮੰਦਰ ਸਿੰਘ ਡਬਵਾਲੀ, ਭਾਈ ਦਰਸ਼ਨ ਸਿੰਘ ਲੁਹਾਰਾ, ਭਾਈ ਕ੍ਰਿਸ਼ਨ ਭਗਵਾਨ ਸਿੰਘ, ਭਾਈ ਗੁਰਜੀਤ ਸਿੰਘ ਸਰਾਵਾਂ, ਭਾਈ ਜਸਪਾਲ ਸਿੰਘ ਚੌੜ ਸਿੱਧਵਾਂ, ਭਾਈ ਸੋਹਣ ਸਿੰਘ ਆਦਿ ਸਿੰਘਾਂ ਦੇ ਘਰਾਂ ਵਿੱਚ ਵੈਣ ਪਾਏ ਸਨ ਤੇ ਸੁਖਬੀਰ ਸਿੰਘ ਬਾਦਲ ਨੇ ਜਿਹੋ ਜਿਹੇ ਕਾਰਜ ਕੀਤੇ ਉਹੋ ਜਿਹਾ ਹੀ ਉਹ ਹੁਣ ਅੰਜਾਮ ਭੁਗਤ ਰਿਹਾ ਸੀ। ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਖਾੜਕੂ ਸਿੰਘਾਂ ਦੇ ਕਾਤਲ ਸੁਮੇਧ ਸੈਣੀ, ਇਜਹਾਰ ਆਲਮ ਵਰਗਿਆਂ ਨੂੰ ਬਾਦਲ ਜੁੰਡਲੀ ਨੇ ਵੱਡੇ ਅਹੁਦੇ ਦਿੱਤੇ, ਸ਼ਹੀਦ ਪਰਿਵਾਰ ਤਾਂ ਬਾਦਲ ਦਲ ਤੋਂ ਸਿੱਖ ਸੰਘਰਸ਼ ਦਾ ਇਨਸਾਫ ਉਡੀਕਦੇ ਸਨ ਪਰ ਬਾਦਲਾਂ ਦੀ ਸਰਕਾਰ ਨੇ ਸਿੱਖ ਸੰਘਰਸ਼ ਦੀ ਪਿੱਠ ਵਿੱਚ ਹੀ ਸਛੁਰਾ ਖੋਬ ਦਿੱਤਾ। ਬੀਬੀ ਕੁਲਵਿੰਦਰ ਕੌਰ ਨੇ ਕਿਹਾ ਕਿ ਇੱਥੇ ਹੀ ਬੱਸ ਨਹੀਂ ਬਾਦਲ ਸਰਕਾਰ ਦੇ ਰਾਜ ਚ ਸਾਡਾ ਇਸ਼ਟ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੜਕਾਂ ਤੇ ਰੁਲਿਆ, ਇਨਸਾਫ ਮੰਗਦੇ ਸਿੰਘਾਂ ਸਿੰਘਣੀਆਂ ਨੂੰ ਬਾਦਲਕਿਆਂ ਨੇ ਗੋਲੀਆਂ ਦੇ ਨਾਲ ਜਖਮੀ ਅਤੇ ਸ਼ਹੀਦ ਕੀਤਾ, ਬਲਾਤਕਾਰੀ ਸਿਰਸੇ ਵਾਲੇ ਦੀ ਪੁਸ਼ਤ ਪਨਾਹੀ ਕੀਤੀ, ਬਲਾਤਕਾਰੀ ਸਿਰਸੇ ਵਾਲੇ ਨੂੰ ਬਿਨ ਮੰਗਿਆਂ ਮਾਫੀ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਤੋਹੀਨ ਕੀਤੀ, ਜਥੇਦਾਰਾਂ ਦੇ ਰੁਤਬੇ ਨੂੰ ਮਿੱਟੀ ਵਿੱਚ ਰੋਲਿਆ, 328 ਪਾਵਨ ਸਰੂਪਾਂ ਦਾ ਇਨਸਾਫ ਮੰਗਦੇ ਗੁਰਸਿੱਖਾਂ ਉੱਤੇ ਬਾਦਲਕਿਆਂ ਨੇ ਬੇਹੱਦ ਤਸ਼ੱਦਦ ਢਾਇਆ, ਸਿੰਘਣੀਆਂ ਦੇ ਕੱਪੜੇ ਪਾੜ ਦਿੱਤੇ, ਸਿੰਘਾਂ ਦੇ ਕੇਸ ਅਤੇ ਕਕਾਰ ਵੀ ਉਤਾਰ ਦਿੱਤੇ। ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਭਾਈ ਨਰਾਇਣ ਸਿੰਘ ਚੌੜਾ ਕੋਈ ਆਮ ਵਿਅਕਤੀ ਨਹੀਂ ਉਹ ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਅਤੇ ਸਮਝ ਰੱਖਣ ਵਾਲੇ ਹਨ। ਉਹਨਾਂ ਨੇ ਸੁਖਬੀਰ ਸਿੰਘ ਬਾਦਲ ਉਤੇ ਹਮਲਾ ਕਰਕੇ ਖਾਲਸਾ ਪੰਥ ਦੇ ਰੋਹ ਦਾ ਹੀ ਪ੍ਰਗਟਾਵਾ ਕੀਤਾ ਹੈ। ਗੁਰੂ ਘਰ ਦੇ ਦੋਖੀ ਨੂੰ ਗੁਰੂ ਘਰ ਵਿੱਚ ਮਾਰਨਾ ਕੋਈ ਗੁਨਾਹ ਨਹੀਂ ਹੈ। ਕੁਲਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਸਮੁੱਚਾ ਖਾਲਸਾ ਪੰਥ ਭਾਈ ਨਰਾਇਣ ਸਿੰਘ ਚੌੜਾ ਦੇ ਨਾਲ ਖੜਾ ਹੈ। ਭਾਈ ਨਰਾਇਣ ਸਿੰਘ ਚੌੜਾ ਦੀ ਦਸਤਾਰ ਉਤਾਰਨ ਵਾਲੇ ਅਖੌਤੀ ਅਕਾਲੀ ਨੂੰ ਉਸਦੀ ਬਣਦੀ ਸਜ਼ਾ ਮਿਲਦੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਜਥੇਦਾਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਸਖਤ ਸਜ਼ਾ ਦਿੱਤੀ ਹੁੰਦੀ ਤਾਂ ਭਾਈ ਨਰਾਇਣ ਸਿੰਘ ਚੌੜਾ ਨੂੰ ਅਜਿਹਾ ਐਕਸ਼ਨ ਨਾ ਕਰਨਾ ਪੈਂਦਾ।
Author: Gurbhej Singh Anandpuri
ਮੁੱਖ ਸੰਪਾਦਕ