Home » ਸੰਪਾਦਕੀ » ਵਿਵੇਕ ਤਨ ਜਾਂ ਮਨ ਦਾ ? – ਲੇਖਕ ਗੁਰਵਿੰਦਰ ਸਿੰਘ ਜਰਮਨੀ

ਵਿਵੇਕ ਤਨ ਜਾਂ ਮਨ ਦਾ ? – ਲੇਖਕ ਗੁਰਵਿੰਦਰ ਸਿੰਘ ਜਰਮਨੀ

38 Views

ਗੁਰੂ ਪਿਆਰਿਉ ਗੁਰਮਤਿ
ਸੁੱਚ ਭਿਟ ਜਾਣੀਂ ! ਇਹ ਚੀਜ਼ ਸੁਚੀ ਹੈ ਜੇਕਰ ਉਸ ਚੀਜ਼ ਨੂੰ ਕਿਸੇ ਦੂਜੇ ਦਾ ਹੱਥ ਲੱਗ ਜਾਵੇ ਤਾ ਉਹ ਭਿੱਟੀ ਗਈ ।
ਗੁਰੂ ਪਿਆਰਿਉ ਤੁਸੀ ਹਰਿਦੁਆਰ ਵਾਲੀ ਸਾਖੀ ਸੁਣੀ ਹੋਵੇਗੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਿਸੇ ਨੇ ਸ਼ਿਕਾਰ ਕਰਕੇ ਹਿਰਨ ਭੇਟ ਕੀਤਾ , ਭਾਈ ਮਰਦਾਨਾ ਜੀ ਨੂੰ ਬ੍ਰਾਹਮਣ ਕੋਲੋ ਅੱਗ ਲੈਣ ਭੇਜਿਆ ਸੀ ਤੇ ਬ੍ਰਾਹਮਣ ਦੇ ਚੌਂਕੇ ਤੇ ਭਾਈ ਮਰਦਾਨਾ ਜੀ ਦਾ ਪ੍ਰਛਾਵਾਂ ਪੈਣ ਕਰਕੇ , ਚੌਂਕਾ ਭਿਟਿਆ ਗਿਆ ਸਮਝ , ਬ੍ਰਾਹਮਣ ਆਪਣੇ ਬਲਦੇ ਚੌਂਕੇ ਵਿੱਚ ਅੱਗ ਦੀ ਚੁਵਾਤੀ ਲੈਕੇ ਭਾਈ ਮਰਦਾਨਾ ਜੀ ਦੇ ਮਗਰ ਭੱਜਾ । ਇਸ ਸਾਖੀ ਤੋ ਸਾਨੂੰ ਸਿਖਿਆ ਮਿਲੀ ਸੀ ਕੇ ਸੁੱਚ ਭਿਟ ਸਿੱਖ ਮਤ ਵਿੱਚ ਨਹੀ ਹੈ ।
# ਸੂਚੇ ਏਹਿ ਨਾ ਆਖੀਅਹਿ ਬਹਿਨ ਜਿ ਪਿੰਡਾ ਧੋਇ ।। ਸੂਚੇ ਸੇਈ ਨਾਨਕਾ ਜਿਨੁ ਮਨਿ ਵਸਿਆ ਸੋਇ ।। #

ਆਪਣੇ ਆਪ ਨੂੰ ਸੁੱਚਾ ਜਾਣਕੇ ਹੀ ਦੂਸਰਿਆਂ ਤੋ ਸੁਚਮ ਰੱਖਦੇ ਹਨ , ਗੁਰਬਾਣੀ ਮੁਤਾਬਿਕ ਸੁੱਚਾ ਉਹ ਜਿਸਨੇ ਆਪਣੇ ਮਨ ਵਿੱਚ ਅਕਾਲ ਪੁਰਖ ਦੇ ਨਾਮ ਨੂੰ ਵਸਾ ਲਿਆ ।
ਸਾਫ ਸੁਥਰਾ ਖਾਣਾਂ ਗੱਲ ਮੰਨੀ ਜਾ ਸਕਦੀ ਹੈ । ਮੇਰਾ ਇਹ ਸਭ ਲਿਖਣ ਦਾ ਮਤਲਬ ਕੀ ਹੈ । ਗੱਲ ਗੁਰਦੁਆਰਾ ਸਾਹਿਬ ਅੰਦਰ ਦੀ ਹੈ ਰੈਣਸਬਾਈ ਕੀਰਤਨ ਹੋ ਰਿਹਾ ਸੀ। ਮੈ ਸੰਗਤ ਵਿੱਚ ਸਭ ਤੋ ਪਿੱਛੇ ਬੈਠਾ ਕੀਰਤਨ ਸਰਵਣ ਕਰ ਰਿਹਾ ਸੀ । ਦੂਜੇ ਪਾਸੇ ਕੁੱਝ ਸਿੰਘ ਪੰਗਤ ਵਿੱਚ ਬੈਠੇ ਪ੍ਰਸ਼ਾਦੇ ਦਾ ਇੰਤਜ਼ਾਰ ਕਰ ਰਹੇ ਸਨ , ਮੇਰੀ ਸੁਪੱਤਨੀ ਨੇ ਮੈਨੂੰ ਇਸ਼ਾਰਾ ਕਰਕੇ ਉਹਨਾਂ ਲਈ ਲੰਗਰ ਵਰਤਾਉਣ ਨੂੰ ਆਖਿਆ । ਮੈ ਵੀ ਛੇਤੀ ਲੰਗਰ ਹਾਲ ਵਿੱਚ ਗਿਆ ਤੇ ਹੱਥ ਧੋਕੇ ਦਾਲ ਵਾਲੀ ਬਾਲਟੀ ਚੁੱਕ ਪੰਗਤ ਵਿੱਚ ਕਾਫ਼ੀ ਦੇਰ ਤੋ ਖਾਲੀ ਥਾਲੀਆਂ ਲੈਕੇ ਬੈਠੇ ਥਾਲਾਂ ਵਿੱਚ ਦਾਲ ਪਾਉਣ ਲੱਗਾ ਤਾ ਉਹਨਾਂ ਥਾਲੀਆਂ ਉਪਰ ਹੱਥ ਕਰ ਦਿੱਤਾ ਤੇ ਆਖਿਆ ਨਹੀ ਜੀ ਅਸੀ ਲੰਗਰ ਨਹੀ ਛੱਕਣਾਂ । ਮੈ ਦਾਲ ਦੀ ਬਾਲਟੀ ਲੰਗਰ ਵਿੱਚ ਰੱਖਕੇ ਮੁੜਿਆ ਹੀ ਸੀ ਕਿ ਇੱਕ ਬੀਬੀ ਉਹਨਾਂ ਥਾਲੀਆਂ ਵਿੱਚ ਦਾਲ ਸਬਜੀ ਪਾ ਰਹੀ ਸੀ । ਮੈਨੂੰ ਥੋੜਾ ਅਜੀਬ ਜਿਹਾ ਲੱਗਾ , ਉਹ ਬੀਬੀ ਜੀ ਜਾਣ ਪਹਿਚਾਣ ਵਾਲੇ ਸਨ ਮੈ ਉਹਨਾਂ ਨੂੰ ਪੁੱਛਿਆ ਕਿ ਮੈ ਹੁਣੇ ਹੀ ਇਹਨਾਂ ਨੂੰ ਪੁੱਛ ਕੇ ਗਿਆ ਸੀ ਇੰਨ੍ਹਾਂ ਨੇ ਲੰਗਰ ਛੱਕਣ ਤੋ ਨਾਂਹ ਕਰ ਦਿੱਤੀ , ਤੁਹਾਡੇ ਕੋਲੋ ਲੰਗਰ ਪਾਉਣ ਤੇ ਛੱਕਣ ਲੱਗ ਪਏ । ਉਹ ਬੀਬੀ ਜੀ ਨੇ ਦੱਸਿਆ ਇਹ ਬਬੇਕੀ ਹਨ ,
** ਕਿਸੇ ਹੱਥੋ ਨਹੀ ਛੱਕਦੇ ।
** ਸੁੱਚਮ ਰੱਖਦੇ ਹਨ ।
** ਆਪਣੇ ਜਥੇ ਵਾਲਿਆਂ ਕੋਲੋ ਛੱਕਦੇ ਹਨ ਜਾਂ ਆਪ ਬਣਾਕੇ ਛੱਕਦੇ ਹਨ ।
# ਦੂਜੀ ਵੱਡੀ ਗੱਲ ਕੁੱਝ ਬੰਦੇ ਤਾ ਗੁਰਦੁਆਰੇ ਵਿੱਚ ਬਣਿਆ ਕੜਾਹ ਪ੍ਰਸ਼ਾਦ ਵੀ ਨਹੀ ਛੱਕਦੇ ।
ਫਿਰ ਮੈਨੂੰ ਉਪਰ ਲਿਖੀ ਬ੍ਰਾਹਮਣ ਵਾਲੀ ਸਾਖੀ ਚੇਤੇ ਆਈ , ਕਿ ਸਿੱਖ ਮਤ ਅੰਦਰ ਵੀ ਕੇਸਾਧਾਰੀ ਬ੍ਰਾਹਮਣ ਵਰਗ ਨੇ ਜਨਮ ਲੈ ਲਿਆ ? ਜਿਹੜੇ ਬੰਦੇ ਗੁਰਦੁਆਰੇ ਅੰਦਰ ਪੰਗਤ ਵਿੱਚ ਬੈਠਕੇ ਵੀ ਸੁੱਚਮ ਦੀ ਗੱਲ ਕਰਦੇ ਹਨ । ਭਗਤ ਰਵਿਦਾਸ ਜੀ ਦਾ ਬੜਾ ਪਿਆਰ ਸ਼ਬਦ ਹੈ।
# ਦੁਧੁ ਤ ਬਛੜਿ ਥਨਹੋ ਬਿਟਾਰਿਓ ।। ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ।।
ਭਗਤ ਜੀ ਆਖਦੇ ਹਨ ਦੁੱਧ ਜੂਠਾ ਹੈ ਕਿਉ ਕਿ ਵੱਛੇ ਨੇ ਪਹਿਲਾਂ ਪੀਤਾ ਹੈ । ਫੁੱਲ ਭੰਵਰੇ ਨੇ ਸੁਗੰਧ ਲੈਕੇ ਜੂਠਾ ਕਰ ਦਿੱਤਾ , ਪਾਣੀ ਮੱਛੀ ਨੇ ਜੂਠਾ ਕੀਤਾ ਹੋਇਆ ਹੈ ।
# ਵਿਵੇਕੀ ਵੀਰ ਭਰਾ ਚਾਹ ਦੁੱਧ ਵੀ ਪੀਂਦੇ ਹੋਣਗੇ ?
# ਪਾਣੀ ਆਦਿ ਵੀ ਪੀਂਦੇ ਹੋਣਗੇ ? ਦੁੱਧ ਅਤੇ ਪਾਣੀ ਅੰਦਰ ਵੀ ਕੁੱਝ ਜੀਵ ਮੌਜੂਦ ਹਨ ।
# ਸੁੱਚਮ ਰਹਿ ਸਕਦੀ ਹੈ ?
# ਆਟਾ ਤਿਆਰ ਕਰਨ ਵਾਲਾ ਕੌਣ ਹੈ ? ਪਤਾ ? ਨਹੀ ।
# ਦਾਲਾਂ , ਸ਼ਬਜੀਆਂ ਕਿਵੇਂ , ਕਿੱਥੋ ਆਈਆਂ ? ਕਿਵੇਂ ਆਈਆਂ ? ਗੱਲ ਕੀ ਇਸ ਸ਼ਬਦ ਸੁੱਚਾ ਸਮਝਕੇ ਭਗਵਾਨ ਦੀ ਪੂਜਾ ਕਰਨ ਦੀ ਵਿਧੀ ਨੂੰ ਰੱਦ ਕਰਕੇ ਭਗਤ ਜੀ ਮਨ ਅਰਪਣ ਕਰਨ ਦੀ ਗੱਲ ਕਰਦੇ ਸਨ । ਸੁੱਚੀ ਕੋਈ ਚੀਜ਼ ਵਸਤ ਨਹੀ ,
ਗੁਰਬਾਣੀ ਤੋ ਪੁੱਛਿਆ ਕੇਵਲ ਅਕਾਲ ਪੁਰਖ ਦੇ ਨਾਮ ਸੁੱਚਾ ਹੈ।
# ਨਾਮੁ ਕਹਤਿ ਗੋਬਿੰਦ ਕਾ ਸੁਚੀ ਭਈ ਰਸਨਾ ।।#
ਅਸੀ ਲੋਕ ਸਮਝਦੇ ਹਾਂ ਮੂੰਹ ਅੰਦਰ ਰਹਿਣ ਵਾਲੀ ਜੀਬ ਜੂਠੀ ਰਹਿੰਦੀ ਹੈ ਗੁਰੂ ਪਾਤਸ਼ਾਹ ਜੀ ਆਖਦੇ ਹਨ , ਜੇਕਰ ਜੀਬ ਨਾਮ ਜਪਦੀ ਹੈ ਉਹ ਵੀ ਪਵਿੱਤਰ ਹੈ , ਸੁੱਚੀ ਹੈ ।
ਮਨੁੱਖ ਨੇ ਵਿਵੇਕ ਮਨ ਕਰਕੇ ਰਹਿਣਾ ਸੀ । ਅੱਜ ਦਾ ਮਨੁੱਖ ਮੰਨ ਕਰਕੇ ਵਿਵੇਕੀ ਹੋਣਾਂ ਸ਼ਾਇਦ ਔਖਾ ਲੱਗਦਾ ਹੈ , ਇਸ ਲਈ ਮਨੁੱਖ ਮਨ ਦਾ ਵਿਵੇਕ ਛੱਡਕੇ ਬ੍ਰਾਹਮਣ ਦੀ ਤਰਜ਼ ਤੇ ਤਨ ਦਾ ਵਿਵੇਕ ਰੱਖਣ ਲੱਗ ਪਿਆ ਹੈ । ਜਿਸ ਨਾਲ ਸਿਖਮਤ ਅੰਦਰ ਵੀ ਇੱਕ ਬ੍ਰਾਹਮਣ ਵਰਗ ਪੈਦਾ ਹੋ ਗਿਆ , ਜੋ ਬ੍ਰਾਹਮਣਾਂ ਵਾਂਗ ਹੀ ਆਪਣੇ ਸਿੱਖ ਭਰਾਵਾਂ ਤੋ ਉਪਰ ਅਤੇ ਆਪਣੇ ਆਪ ਨੂੰ ਪਵਿੱਤਰ ਸਮਝ ਰਿਹਾ ਹੈ ।
ਇਹ ਸੁੱਚ ਭਿਟ ਖਤਮ ਕਰਨ ਲਈ ਹੀ 1699 ਨਵੇਂ ਦੀ ਵਿਸਾਖੀ ਨੂੰ ਖੰਡੇ ਦੀ ਪਾਹੁਲਹ ਤਿਆਰ ਕਰਕੇ ਸਭ ਨੂੰ ਇੱਕੋ ਬਾਟੇ ਵਿੱਚੋ ਪਿਆ ਕੇ ਪ੍ਰੈਕਟੀਕਲ ਤੋਰ ਤੇ ਊਚ ਨੀਂਚ, ਜਾਤ-ਪਾਤ , ਸੁੱਚ ਭਿਟ ਖਤਮ ਕੀਤੀ ਗਈ ਸੀ । ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿਸ਼ਨ ਸੀ ।
# ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ।।#
ਗੁਰਬਾਣੀ ਦੱਸਦੀ ਸਾਰਿਆ ਵਿੱਚ ਇੱਕ ਜੋਤ ਹੈ ।
ਅਸੀ ਬੰਦੇ ਬੰਦਿਆ ਹੱਥੋ ਹੀ ਲੈ ਕੇ ਨਹੀ ਛੱਕ ਸਕਦੇ । ਫ਼ਰਕ ਹੈ ?
✍️ਗੁਰਵਿੰਦਰ ਸਿੰਘ ਜਰਮਨੀ

ਨੋਟ : ਮੇਰਾ ਲਿਖਣ ਦਾ ਮਤਲਬ ਇਹ ਨਹੀ ਕਿ ਜੋ ਵਿਵੇਕੀ ਹਨ ਉਹਨਾਂ ਦੇ ਮੰਨ ਨੂੰ ਸੱਟ ਵੱਜੇ । ਮੇਰਾ ਸੋਚਣਾਂ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੰਨ੍ਹਾਂ ਨੇ ਹਜ਼ਾਰਾ ਕਿਲੋਮੀਟਰ ਸਫਰ ਤੈਅ ਕੀਤਾ ਜੋ ਮਿਲਿਆ, ਜਿਸ ਤੋ ਮਿਲਿਆ ਛੱਕ ਲਿਆ ।
# ਕੀ ਅਸੀ ਉਹਨਾਂ ਤੋ ਵੀ ਵੱਡੇ ਹਾਂ ?

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?