ਬਰੇਸ਼ੀਆ 8 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ )- ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਫਲੇਰੋ ਬਰੇਸ਼ੀਆ ਦੇ ਨਵੇਂ ਪ੍ਰਧਾਨ ਵਜੋਂ ਸ. ਲੱਖਵਿੰਦਰ ਸਿੰਘ ਬਹਿਰਗਾਮ ਵਾਲਿਆਂ ਨੂੰ ਸਰਬ ਸੰਮਤੀ ਨਾਲ ਅਗਲੇ 2 ਸਾਲ ਲਈ ਗੁਰਦੁਆਰਾ ਸਿੰਘ ਸਭਾ ਫਲੇਰੋ ਬਰੇਸ਼ੀਆ ਵਿਖੇ ਚੁਣ ਲਿਆ ਗਿਆ, ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ. ਸੁਰਿੰਦਰਜੀਤ ਸਿੰਘ ਪੰਡੌਰੀ ਨੇ ਕਿਹਾ ਕਿ ਗੁਰਦੁਆਰਾ ਸਿੰਘ ਸਭਾ ਫਲੇਰੋ ਬਰੇਸ਼ੀਆ ਵਿਖੇ ਸੰਗਤਾਂ ਦੀ ਮੌਜੂਦਗੀ ਵਿਚ ਸ. ਲੱਖਵਿੰਦਰ ਸਿੰਘ ਬਹਿਰਗਾਮੋ ਨੂੰ ਪ੍ਰਧਾਨਗੀ ਲਈ ਚੁਣ ਲਿਆ ਗਿਆ, ਇਨ੍ਹਾ ਤੋਂ ਪਹਿਲਾਂ ਸ. ਅਮਰੀਕ ਸਿੰਘ ਚੋਹਾਂਨਾਂ ਵਾਲੇ ਸੇਵਾ ਨਿਭਾ ਰਹੇ ਸਨ, ਉਨ੍ਹਾਂ ਵਲੋਂ ਪਿਛਲੇ ਹਫਤੇ ਅਸਤੀਫਾ ਦੇ ਦਿੱਤਾ ਗਿਆ ਸੀ, ਸ. ਲੱਖਵਿੰਦਰ ਸਿੰਘ ਜੀ ਇਟਲੀ ਵਿਚ ਕਾਫੀ ਸਾਲਾਂ ਤੋਂ ਪ੍ਰੀਵਾਰ ਸਮੇਤ ਰਹਿ ਰਹੇ ਹਨ ਅਤੇ ਹਮੇਸ਼ਾ ਫਲ਼ੇਰੋ ਗੁਰਦੁਆਰਾ ਵਿਚ ਪ੍ਰੀਵਾਰ ਸਮੇਤ ਆਉਂਦੇ ਹਨ ਤੇ ਸੇਵਾ ਕਰਦੇ ਹਨ, ਉਨ੍ਹਾਂ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਹੀ ਉਨ੍ਹਾਂ ਨੂੰ ਪ੍ਰਧਾਨ ਵਜੋਂ ਚੁਣਿਆ ਗਿਆ, ਹੈ, ਉਨ੍ਹਾਂ ਨਾਲ ਹੋਰ ਵੀ ਮੈਂਬਰਾਂ ਨੂੰ ਚੁਣਿਆ ਗਿਆ ਲੱਖਵਿੰਦਰ ਸਿੰਘ ਸਮੇਤ ਹੋਰਨਾਂ ਨੂੰ ਵੀ ਸਿਰੋਪਾਓ ਨਾਲ ਸਨਮਾਨਿਤ ਕਰਦੇ ਹੋਏ ਅਗਲੇ 2 ਸਾਲਾਂ ਲਈ ਸੇਵਾ ਸੋਂਪੀ ਗਈ, ਸ. ਲੱਖਵਿੰਦਰ ਸਿੰਘ ਜੀ ਨੇ ਸੰਖੇਪ ਸ਼ਬਦਾਂ ਵਿਚ ਜਿਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਸੇਵਾ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਸੇਵਾਵਾਂ ਲਈ ਜਿੰਮੇਵਾਰੀ ਲਾਈ ਜਾਵੇਗੀ ਸ਼ਰਧਾ ਅਤੇ ਉਤਸ਼ਾਹ ਨਾਲ ਨਿਭਾਵਾਗਾ, ਸੰਤ ਬਾਬਾ ਪ੍ਰੇਮ ਸਿੰਘ ਜੀ ਦੁਆਰਾ ਚਲਾਏ ਹੋਏ ਕਾਰਜਾਂ ਲਈ ਯਤਨਸ਼ੀਲ ਰਹਾਂਗਾ ਅਤੇ ਸੰਗਤਾਂ ਦੀ ਸੇਵਾ ਲਈ ਹਰਦਮ ਤਿਆਰ ਰਹਾਂਗਾ।
Author: Gurbhej Singh Anandpuri
ਮੁੱਖ ਸੰਪਾਦਕ