ਸੁਖਬੀਰ ਬਾਦਲ ਦਾ ਸੀਰੀ ਬਣ ਗਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ
ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਵਕਾਲਤ ਕਰਨ ਵਾਲੇ ਹਰਜਿੰਦਰ ਸਿਹੁੰ ਧਾਮੀ ਨੂੰ ਨਹੀਂ ਪਤਾ ਕਿ ਬੇਅਦਬੀ ਵਿੱਚ ਕਿਹਨਾਂ ਦਾ ਹੱਥ ਸੀ ਤੇ ਕਿਹਨਾਂ ਨੇ ਬੇਅਦਬੀਆਂ ਦੇ ਦੋਸ਼ੀਆਂ ਦਾ ਸਾਥ ਦਿੱਤਾ ਕੇ ਯਾਂ ਹਰਜਿੰਦਰ ਧਾਮੀ ਦਾ ਜਨਮ ਹੀ 2015 ਤੋਂ ਬਾਅਦ ਵਿੱਚ ਹੋਇਆ ਹੈ।ਕੀ ਹਰਜਿੰਦਰ ਧਾਮੀ ਨੂੰ ਨਹੀਂ ਪਤਾ ਕੀ ਕੌਮ ਦੇ ਸ਼ਹੀਦਾਂ ਨੂੰ ਹਰ ਵੇਲੇ ਮਾੜਾ ਬੋਲਣ ਵਾਲੇ ਅਤੇ ਗੁਰੂ ਘਰਾਂ ਤੇ ਟੀਕਾ ਟਿੱਪਣੀ ਕਰਨ ਵਾਲੇ ਬਾਂਦਰ ਸੈਨਾ ਨਾਲ ਸੁਖਬੀਰ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਗੱਠਜੋੜ ਦਾ ਐਲਾਨ ਕੀਤਾ ਸੀ। ਕੇ ਜਾਂ ਉਸ ਵੇਲੇ ਹਰਜਿੰਦਰ ਧਾਮੀ ਕੋਮਾ ( ਬੇਸੁਰਤੀ) ਵਿੱਚ ਸੀ। ਕੀ ਹਰਜਿੰਦਰ ਧਾਮੀ ਨੂੰ ਨਹੀਂ ਪਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਾੜਾ ਬੋਲਣ ਵਾਲੇ ਧੇਲੇ ਦੇ ਲਾਲਾਂ ਜਗਤ ਨਰਾਇਣ ਨੂੰ ਚੰਦੁਮਾਜਰਾ ਉਸ ਲਾਲੇ ਦੀ ਬਰਸੀ ਤੇ ਜਾਕੇ ਲਾਲੇ ਨੂੰ ਸ਼ਹੀਦ ਕਹਿ ਕੇ ਆਇਆ ਸੀ। ਕੀ ਹਰਜਿੰਦਰ ਧਾਮੀ ਨੂੰ ਨਹੀਂ ਪਤਾ ਕੀ 2017 ਦੀ ਚੋਣਾਂ ਵੇਲੇ ਸਿਕੰਦਰ ਸਿੰਘ ਮਲੂਕਾ ਨੇ ਅਰਦਾਸ ਹੀ ਬਦਲ ਦਿੱਤੀ ਸੀ । ਕੀ ਹਰਜਿੰਦਰ ਧਾਮੀ ਨੂੰ ਨਹੀਂ ਪਤਾ ਕਿ ਜਨਾਨੀ ਬਾਜ਼ ਸੁੱਚਾ ਲੰਗਾਹ ਨੇ ਗੁਰੂ ਘਰ ਦਾ ਇਤਿਹਾਸ ਸੁਣਾਉਂਦੇ ਢਾਡੀਆਂ ਨਾਲ ਬਦਸਲੂਕੀ ਕੀਤੀ ਸੀ ਤੇ ਉਸੇ ਸੁੱਚੇ ਲੰਗਾਹ ਦਾ ਮੁੰਡਾ ਚਿੱਟਾ ਅਤੇ ਕੁੜੀਆਂ ਨਾਲ ਹਿਮਾਚਲ ਵਿੱਚ ਫੜਿਆ ਗਿਆ ਸੀ। ਕੀ ਹਰਜਿੰਦਰ ਧਾਮੀ ਨੂੰ ਨਹੀਂ ਪਤਾ ਕਿ ਸਰਸੇ ਵਾਲੇ ਬਲਾਤਕਾਰੀ ਨੇ ਜਦ ਦਸਮ ਪਿਤਾ ਦਾ ਸਵਾਂਗ ਰਚਿਆ ਸੀ ਉਹ ਕੱਪੜੇ ਸੁਖਬੀਰ ਬਾਦਲ ਨੇ ਭੇਜੇ ਸੀ ਇਹ ਗੱਲ ਕਾਲੀਆਂ ਦੇ ਸਾਥੀ ਵੀ ਕਬੂਲ ਕਰ ਚੁੱਕੇ ਹਨ। ਕੀ ਹਰਜਿੰਦਰ ਧਾਮੀ ਨੂੰ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਬੀਆ ਕਰਨ ਵਾਲੇ ਸਰਸੇ ਸਾਧ ਨਾਲ ਪਰਮਿੰਦਰ ਢੀਂਡਸਾ ਨੇ ਆਪਣੇ ਗਹਿਣੇ ਪਿਆਰ ਦਾ ਇਜ਼ਹਾਰ ਕੇਮਰੇ ਸਾਹਮਣੇ ਕਰ ਚੁੱਕਾ ਹੈ। ਕੀ ਹਰਜਿੰਦਰ ਧਾਮੀ ਨਹੀਂ ਪਤਾ ਕਿ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਹਿਸਾਬ ਅਜੇ ਤੱਕ ਸ਼੍ਰੋਮਣੀ ਕਮੇਟੀ ਨਹੀਂ ਦੇ ਸਕੀ ਅਤੇ ਉਸ ਦੇ ਗ਼ੁਨਾਹਗਾਰ ਖੁਦ ਸ਼੍ਰੋਮਣੀ ਕਮੇਟੀ ਵਾਲੇ ਹਨ। ਕੀ ਹਰਜਿੰਦਰ ਸਿੰਘ ਨੂੰ ਨਹੀਂ ਪਤਾ ਜੂਨ 1984 ਵਿੱਚ ਭਾਰਤੀ ਫ਼ੌਜ ਵੱਲੋਂ ਸਿੱਖ ਲਾਇਬਰੇਰੀ ਵਿੱਚ ਲੁੱਟਿਆ ਗਿਆ ਧਾਰਮਿਕ ਖਜ਼ਾਨਾ ਬਾਦਲਾਂ ਨੂੰ ਵਾਪਸ ਮੋੜ ਦਿੱਤਾ ਹੈ ਪਰ ਬਾਦਲ ਦੱਸ ਨਹੀਂ ਰਹੇ ਕਿ ਉਹ ਖਜ਼ਾਨਾ ਕਿੱਥੇ ਹੈ । ਕੀ ਹਰਜਿੰਦਰ ਧਾਮੀ ਨੂੰ ਨਹੀਂ ਪਤਾ ਕਿ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸਿੱਖੀ ਦਾ ਪ੍ਰਚਾਰ ਕਰਨਾ ਸੀ ਉਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਬੱਚੇ ਸਿਰਾਂ ਤੋਂ ਮੋਨੇ ਹਨ ਤੇ ਸਿੱਖੀ ਤੋਂ ਦੂਰ ਜਾ ਚੁੱਕੇ ਹਨ। ਕੀ ਹਰਜਿੰਦਰ ਧਾਮੀ ਨਹੀਂ ਪਤਾ ਕੌਮ ਦੀ ਲੱਥੀ ਪੱਗ ਸਿਰ ਤੇ ਰੱਖਣ ਵਾਲੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਾਬ ਨੂੰ ਸੁਖਬੀਰ ਬਾਦਲ ਕਾਤਲ ਕਹਿ ਚੁੱਕਾ ਹੈ। ਕੀ ਹਰਜਿੰਦਰ ਧਾਮੀ ਨੂੰ ਨਹੀਂ ਪਤਾ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਇੰਦਰਾ ਨੂੰ ਹਮਲੇ ਲਈ ਮਜਬੂਰ ਕਰਨ ਵਿੱਚ ਭਾਜਪਾ ਵਾਲੇ ਵੀ ਸਨ ਤੇ ਉਸੇ ਭਾਜਪਾ ਨਾਲ ਬਾਦਲਾਂ ਨੇ ਗੱਠਜੋੜ ਕਰਕੇ ਸਰਕਾਰ ਚਲਾਈ ਹੈ। ਕੀ ਹਰਜਿੰਦਰ ਧਾਮੀ ਇਹਨਾਂ ਸਾਰੀਆਂ ਘਟਨਾਵਾਂ ਤੋਂ ਅਣਜਾਣ ਹਨ । ਯਾਂ ਧਾਮੀ ਸਾਬ ਦੀ ਦਿਮਾਗੀ ਬਿਮਾਰੀ ਦਾ ਦਵਾਈ ਚੱਲਦੀ ਸੀ। ਧਾਮੀ ਸਾਬ ਬਾਦਲਾਂ ਦੀ ਚਮਚਾਗਿਰੀ ਕਰਨੀ ਹੈ ਤੇ ਜੰਮ ਜੰਮ ਕਰੋ । ਪਰ ਜਿਹੜੇ ਅਹੁਦੇ ਤੇ ਬੈਠੇ ਓ ਉਸ ਅਹੁਦੇ ਦੀ ਮਾਣ ਮਰਿਆਦਾ ਤੇ ਸਤਿਕਾਰ ਦਾ ਖਿਆਲ ਰੱਖੋ।
– ਭੁਪਿੰਦਰ ਸਿੰਘ ਛੇ ਜੂਨ
(ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 98884-29938.
Author: Gurbhej Singh Anandpuri
ਮੁੱਖ ਸੰਪਾਦਕ