ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਹਰਵਿੰਦਰ ਸਿੰਘ ਪਟਵਾਰ
ਰੋਡ ਦੁਰਘਟਨਾਵਾਂ ਦੇ ਮਾਮਲਿਆਂ ਵਿੱਚ ਹੋਈ ਅੰਨੀ ਲੁੱਟ
ਇਟਲੀ ਮਿਲਾਨ 11 ਦਸੰਬਰ ( ਸਾਬੀ ਚੀਨੀਆਂ ) ਤਿੰਨ ਕੁ ਦਿਹਾਕੇ ਪਹਿਲਾਂ ਇਟਲੀ ਵਿੱਚ ਆ ਵੱਸੇ ਪੰਜਾਬੀਆਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹਨਾਂ ਦੀਆ ਆਉਣ ਵਾਲੀਆ ਪੀੜੀਆਂ ਦੇ ਵਾਰਸ ਇੱਕ ਦਿਨ ਪੜ੍ਹ ਲਿਖ ਕੇ ਆਪਣੇ ਪੰਜਾਬੀਆ ਨੂੰ ਇਨਸਾਫ ਦਿਵਾਉਣ ਲਈ ਉੱਚ ਅਹੁਦਿਆਂ ਤੇ ਬਿਰਾਜਮਾਨ ਹੋਣਗੇ । ਅਜਿਹਾ ਕਰ ਵਿਖਾਇਆ ਹੈ ਪਟਿਆਲੇ ਜਿਲੇ ਦੇ ਇੱਕ ਛੋਟੇ ਜਿਹੇ ਪਿੰਡ ਚੋਂ ਉੱਠ ਕੇ ਇਟਲੀ ਆਏ ਹਰਵਿੰਦਰ ਸਿੰਘ ਪਟਵਾਰ ਨੇ ਐਕਸਟਰਾ ਜੂਡੀਸ਼ੀਅਲ ਵਕੀਲ ਬਣ ਕੇ ਆਪਣੇ ਭਾਰਤੀ ਭਾਈਚਾਰੇ ਨੂੰ ਰੋਡ ਐਕਸੀਡੈਂਟ ਦੇ ਕੇਸਾ ਵਿੱਚ ਹੋ ਰਹੀ ਅੰਨੀ ਲ਼ੁੱਟ ਤੋਂ ਬਚਾਉਣ ਤੇ ਇਨਸਾਫ ਦਵਾਉਣ ਦੇ ਲਈ ਇਸ ਖਿੱਤੇ ਨੂੰ ਚੁਣਿਆ ਸੀ । ਇਟਲੀ ਦੀ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰਕੇ ਭਾਈਚਾਰੇ ਦਾ ਮਾਣ ਵਧਾਉਣ ਵਾਲੇ ਹਰਵਿੰਦਰ ਸਿੰਘ ਪਟਵਾਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੋਡ ਦੁਰਘਟਨਾਵਾਂ ਦਾ ਸ਼ਿਕਾਰ ਹੋਏ ਭਾਰਤੀਆਂ ਨਾਲ ਗੋਰੇ ਵਕੀਲਾਂ ਨੇ ਕਦੇ ਨਿਆ ਨਹੀ ਕੀਤਾ ਸਗੋ ਰੱਜ ਕਿ ਲੁੱਟਿਆ ਤੇ ਬੋਲੀ ਤੇ ਕਾਨੂੰਨ ਦੀ ਜਾਣਕਾਰੀ ਨਾ ਹੋਣ ਕਰਕੇ ਸ਼ੋਸ਼ਣ ਵੀ ਕੀਤਾ ਬਹੁਤ ਸਾਰੇ ਭਾਰਤੀਆਂ ਦੇ ਨਾਲ ਰੋਡ ਐਕਸੀਡੈਂਟ ਦੇ ਮਾਮਲਿਆਂ ਵਿੱਚ ਵੱਡੀਆਂ ਠੱਗੀਆਂ ਵੀ ਹੋ ਚੁੱਕੀਆਂ ਹਨ ॥
ਦੱਸਣ ਯੋਗ ਹੈ ਕਿ ਸੰਨ 2006 ਦੇ ਵਿੱਚ ਪਟਵਾਰ ਆਪਣੇ ਮਾਪਿਆਂ ਦੇ ਨਾਲ ਇਟਲੀ ਦੇ ਜਿਲਾ ਲਤੀਨਾਂ ਵਿੱਚ ਆ ਵੱਸਿਆ ਸੀ ਜਿੱਥੇ ਸ਼ੁਰੂ ਵਿੱਚ ਉਸ ਨੇ ਖੇਤੀ ਫਾਰਮਾਂ ਅਤੇ ਸਮੁੰਦਰੀ ਕਿਨਾਰਿਆਂ ਤੇ ਸਮਾਨ
ਵੇਚਣ ਦਾ ਕੰਮ ਕੀਤਾ ਸੀ ਅਤੇ ਪਰ ਉਸਨੇ ਨਾਲ ਦੇ ਨਾਲ ਆਪਣੀ ਪੜ੍ਹਾਈ ਨੂੰ ਨਿਰੰਤਰ ਜਾਰੀ ਰੱਖਦਿਆਂ ਹੋਇਆਂ ਬਿਜਨੈਸ ਨੂੰ ਅਹਿਮੀਅਤ ਦਿੱਤੀ ਅਤੇ ਐਕਸਟਰਾ ਯੂਡੀਸ਼ੀਅਲ ਵਕੀਲ ਦੀ ਡਿਗਰੀ ਲਈ ਜੋ ਆਪਣੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਇਨਸਾਫ ਦਵਾਉਣ ਦੇ ਲਈ ਉਸਦੇ ਪਿਤਾ ਦੀ ਮੌਤ ਤੋ ਬਾਅਦ ਉਸ ਨੂੰ ਜਹਾਨ ਉਜੜਦਾ ਨਜ਼ਰ ਆਇਆ ਪਰ ਉਸਨੇ ਹੌਸਲੇ ਦੇ ਨਾਲ ਆਪਣੇ ਮਾਪਿਆਂ ਦੇ ਦਰਸਾਏ ਮਾਰਗ ਤੇ ਚੱਲਦਿਆਂ ਹਮੇਸ਼ਾ ਮਿਹਨਤ ਅਤੇ ਇਮਾਨਦਾਰ ਦਾ ਲੜ ਨਹੀ ਛੱਡਿਆ ਜੋ ਉਸਨੂੰ ਕਾਮਯਾਬੀ ਦੀਆਂ ਬੁਲੰਦੀਆਂ ਤੱਕ ਲੈ ਗਿਆ ।
Author: Gurbhej Singh Anandpuri
ਮੁੱਖ ਸੰਪਾਦਕ