ਹੌਲੈਂਡ 15 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਖਾਲਸਾ ਫਾਊਂਡੇਸ਼ਨ ਡੈਨਹਾਗ ਹਾਲੈਂਡ ਯੂਰੋਪ ਵੱਲੋਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਦੋ ਰੋਜ਼ਾ 25 ਅਤੇ 26 ਦਸੰਬਰ 2024 ਨੂੰ ਗੁਰਮਤਿ ਟ੍ਰੇਨਿੰਗ ਕੈਂਪ ਲਗਾਇਆ ਜਾ ਰਹਿਆ ਹੈ ਉਮਰ ਦੇ ਹਿਸਾਬ ਨਾਲ ਬੱਚਿਆਂ ਦੇ ਗਰੁੱਪ ਬਣਾਏ ਜਾਣਗੇ ਬੱਚਿਆਂ ਨੂੰ ਗੁਰਬਾਣੀ , ਗੁਰ ਇਤਿਹਾਸ, ਅਤੇ ਸਿੱਖ ਰਹਿਤ ਮਰਿਆਦਾ ਦੀ ਬੇਸਿਕ ਜਾਣਕਾਰੀ ਦਿੱਤੀ ਜਾਵੇਗੀ ਕੈਂਪ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸਨਮਾਨਿਤ ਕੀਤਾ ਜਾਏਗਾ ਬੱਚਿਆਂ ਦੇ ਖਾਣ ਪੀਣ ਦਾ ਪ੍ਰਬੰਧ ਵੀ ਕਮੇਟੀ ਵਲੋ ਕੀਤਾ ਜਾਏਗਾ , ਸੋ ਪ੍ਰਬੰਧਕਾਂ ਵਲੋ ਸਾਰੀਆਂ ਹੀ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਤੋ ਵੱਧ ਬੱਚਿਆਂ ਨੂੰ ਇੱਸ ਗੁਰਮਤਿ ਟ੍ਰੇਨਿੰਗ ਕੈਂਪ ਵਿੱਚ ਭੇਜੋ ਤਾਂ ਜੋ ਬੱਚੇ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਤੇ ਗੁਰਬਾਣੀ ਨਾਲ ਜੁੜ ਸਕਣ ਤੇ ਗੁਰਬਾਣੀ ਤੋ ਪ੍ਰੇਰਨਾ ਲੈ ਕੇ ਚੰਗੇ ਇਨਸਾਨ ਬਣ ਸਕਣ ਬੱਚਿਆਂ ਨੂੰ ਗੁਰਦੁਆਰਾ ਕਮੇਟੀ ਵਲੋ ਉਤਸਾਹਿਤ ਕਰਨ ਲਈ ਇਨਾਮ ਵੀ ਦਿੱਤੇ ਜਾਣਗੇ ਜੀ।
Author: Gurbhej Singh Anandpuri
ਮੁੱਖ ਸੰਪਾਦਕ