ਬਠਿੰਡਾ 18 ਦਸੰਬਰ : ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਇੱਕ ਆਪਣੇ ਫੇਸਬੁੱਕ ਅਕਾਊਂਟ ਉੱਤੇ 27 ਸੈਕੰਡ ਦੀ ਵੀਡੀਓ ਜਨਤਕ ਕੀਤੀ ਗਈ ਸੀ ਇਸ ਵੀਡੀਓ ਵਿੱਚ ਕੁਝ ਕੁ ਗੱਲਾਂ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਜਾ ਰਹੀਆਂ ਸਨ। ਇਸ ਸਬੰਧੀ ਸਫਾਈ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿਰਫ 27 ਸਕਿੰਟ ਦੀ ਵੀਡੀਓ ਜਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਕਾਲੀ ਆਗੂ ਨੂੰ ਪੂਰੀ ਵੀਡੀਓ ਜਨਤਕ ਕਰਨੀ ਚਾਹੀਦੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ ਇਸ ਨਾਲ ਹੀ ਉਹਨਾਂ ਕਿਹਾ ਕਿ 2 ਦਸੰਬਰ ਨੂੰ ਹੋਏ ਪੰਜ ਸਿੰਘ ਸਾਹਿਬਾਨ ਦੇ ਫੈਸਲਿਆਂ ਨੂੰ ਬਦਲਣ ਸੰਬੰਧੀ ਜੇਕਰ ਕੋਈ ਭਵਿੱਖ ਵਿੱਚ ਇਕੱਤਰਤਾ ਹੋਵੇਗੀ ਤੇ ਉਹ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਚ ਸ਼ਾਮਿਲ ਨਹੀਂ ਹੋਣਗੇ । ਉਹਨਾਂ ਕਿਹਾ ਕਿ ਪੂਰੀ ਵੀਡੀਓ ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ, ਅਤੇ ਕਹਾਣੀ ਦਾ ਪਤਾ ਲੱਗ ਸਕੇ ਇਸ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਵੀਡੀਓ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲ ਸੀ ਉਹਨਾਂ ਨੂੰ ਨਹੀਂ ਪਤਾ ਕਿ ਇਹ ਵੀਡੀਓ ਬਾਹਰ ਕਿਵੇਂ ਆਈ ਹੈ ਉਹਨਾਂ ਕਿਹਾ ਕਿ ਇਹ ਪੂਰੀ ਵੀਡੀਓ ਡੇਢ ਘੰਟੇ ਦੀ ਹੈ ਜਿਸ ਨੂੰ ਸੰਗਤਾਂ ਵਿੱਚ ਜਨਤਕ ਕੀਤਾ ਜਾਣਾ ਜਰੂਰੀ ਹੈ।
Author: Gurbhej Singh Anandpuri
ਮੁੱਖ ਸੰਪਾਦਕ