Home » ਅੰਤਰਰਾਸ਼ਟਰੀ » “ਮੌਤ ਦਾ ਇੰਤਜ਼ਾਰ”

“ਮੌਤ ਦਾ ਇੰਤਜ਼ਾਰ”

47 Views

ਆਹ ਹੈ ਅਸਲੀਅਤ ਸਾਡੀ “ਪੈਸੇ ਦੀ ਭੁੱਖ ਦੀ”
80 ਸਾਲਾਂ ਦੀ ਆਸ਼ਾ ਸਾਹਨੀ ਜੀ #ਮੁੰਬਈ ਦੇ ਇੱਕ #ਪੌਸ਼ ਇਲਾਕੇ ਚ 10ਵੀ ਮੰਜ਼ਿਲ ਦੇ ਇੱਕ #ਫਲੈਟ ਚ ਇਕੱਲੇ ਰਹਿੰਦੀ ਸੀ , ਉਹਨਾਂ ਦੇ ਪਤੀ ਦੀ ਮੌਤ 4 ਸਾਲ ਪਹਿਲਾਂ ਹੋ ਗਈ ਸੀ । ਇਕੱਲਿਆਂ ਕਿਉਂ ਰਹਿੰਦੇ ਸੀ ??
ਕਿਉਂਕਿ ਉਹਨਾਂ ਦਾ ਇਕਲੌਤਾ ਪੁੱਤਰ #ਅਮਰੀਕਾ ਵਿੱਚ #ਡਾਲਰ ਕਮਾਉਂਦਾ ਸੀ,ਬਹੁਤ ਬਿਜ਼ੀ ਸੀ ।। ਮੁੰਡੇ ਲਈ ਮਾਂ ਮੌਤ ਦੀ ਕਗਾਰ ਤੇ ਖੜਾ ਇੱਕ ਬੁਢਾਪੇ ਤੋਂ ਉੱਤੇ ਕੁਝ ਨਹੀਂ ਸੀ , ਉਹਦੀ ਰੋਜ਼ਾਨਾ ਦੀ ਜਿੰਦਗੀ ਚ ਇਹ ਬੁੱਢੀ ਮਾਂ ਫਿੱਟ ਨਹੀਂ ਬੈਠਦੀ ਸੀ , ਇਹ ਕਹਿਣ ਪਿੱਛੇ ਇਕ ਮਜ਼ਬੂਤ ਆਧਾਰ ਹੈ , ਮੁੰਡੇ ਨੇ ਅਖੀਰਲੀ ਵਾਰ 23 ਅਪ੍ਰੈਲ 2016 ਚ ਆਪਣੀ ਮਾਂ ਨੂੰ ਫੋਨ ਕੀਤਾ ਸੀ,#Watsapp ਤੇ ਗੱਲ ਵੀ ਹੋਈ , ਮਾਂ ਨੇ ਕਿਹਾ ਸੀ ਹੁਣ ਕੱਲਿਆਂ ਘਰ ਵਿੱਚ ਰਹਿ ਨਹੀਂ ਹੁੰਦਾ , ਮੈਨੂੰ ਵੀ ਅਮਰੀਕੇ ਬੁਲਾ ਲੈ ਪੁੱਤਰ , ਜੇ ਓਥੇ ਨਹੀਂ ਬੁਲਾ ਸਕਦਾ ਤਾਂ ਕਿਸੇ ਚੰਗੇ #ਬਿਰਧ_ਆਸ਼ਰਮ ਚ ਹੀ ਛੱਡ ਜਾ ਆਕੇ ਪਰ ਕੱਲਿਆਂ ਰਹਿਣਾ ਬਹੁਤ ਮੁਸ਼ਕਿਲ ਆ ।
ਬੇਟੇ ਨੇ ਕਿਹਾ ਬਹੁਤ ਜਲਦੀ ਆ ਰਿਹਾ ਹਾਂ ਮਾਂ !!
ਕੁੱਲ ਮਿਲਾ ਕੇ ਡਾਲਰ ਕਮਾਉਂਦੇ ਪੁੱਤ ਨੂੰ ਆਪਣੀ ਮਾਂ ਨਾਲ ਐਨਾ ਕੁ ਲਗਾਅ ਕੇ ਮਾਂ ਦੀ ਮੌਤ ਤੋਂ ਬਾਅਦ ਅੰਧੇਰੀ ਦੇ 3 ਪੌਸ਼ ਫਲੈਟ ਉਹਨੂੰ ਮਿਲ ਜਾਣ ।
ਏਸੇ ਕਰਕੇ ਕਦੇ ਕਦੇ ਮਹੀਨਿਆਂ ਬੱਧੀਂ ਮਾਂ ਦਾ ਹਾਲ ਚਾਲ ਪੁੱਛ ਲਿਆ ਕਰਦਾ ਸੀ ਕਿਉਂ ਓਸਦੀ #ਮਜਬੂਰੀ ਜੋ ਸੀ,ਕੋਈ ਆਪਣੀ #ਇੱਛਾ ਨਹੀਂ,ਕਦੇ ਕਦੇ #ਭੀਖ ਵਾਂਗ ਕੁਝ ਰੁਪਏ ਵੀ ਭੇਜ ਦਿੰਦਾ ਸੀ !!
ਕਿਉਂਕਿ ਏਸ ਸਾਲ ਅਗਸਤ ਵਿੱਚ ਆਉਣਾ ਸੀ ਏਸ ਕਰਕੇ ਪੁੱਤ ਨੇ 23 ਅਪ੍ਰੈਲ 2016 ਤੋਂ ਬਾਅਦ ਫੋਨ ਕਰਨਾ ਜਰੂਰੀ ਨਹੀਂ ਸਮਝਿਆ , 6 ਅਗਸਤ ਨੂੰ ਮੁੰਬਈ ਪਹੁੰਚਿਆ ਕਿਸੇ ਟੂਰ ਪ੍ਰੋਗਰਾਮ ਲਈ , ਬੇਟੇ ਨੇ ਆਪਣਾ ਫਰਜ਼ ਨਿਭਾਉਂਦਿਆਂ ਮਾਂ ਤੇ ਅਹਿਸਾਨ ਮਾਰਦਿਆਂ ਉਹਨਾਂ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ , ਤੇ ਪਹੁੰਚ ਗਿਆ ਮਾਂ ਦੇ #ਅੰਧੇਰੀ ਸਥਿਤ ਫਲੈਟ ਚ , #ਬੈੱਲ ਬਜਾਈ ਕੋਈ ਜਵਾਬ ਨਾ ਆਇਆ ਤਾਂ ਸੋਚਿਆ ਬੁੜ੍ਹੀ ਮਾਂ ਸੌਂ ਰਹੀ ਹੋਣੀ , 1 ਘੰਟਾ ਜਦੋਂ ਦਰਵਾਜ਼ਾ ਨਾ ਖੁੱਲਿਆ ਤਾਂ ਲੋਕਾਂ ਨੂੰ ਬੁਲਾਇਆ ਪਤਾ ਲੱਗਣ ਤੇ #ਪੁਲਿਸ ਵੀ ਪਹੁੰਚ ਗਈ !!
ਦਰਵਾਜ਼ਾ ਤੋੜ ਕੇ ਖੋਲਿਏ ਗਿਆ ਤਾਂ ਸੱਭ ਹੈਰਾਨ ਸੀ , ਬੁੱਢੀ ਮਾਂ ਦੀ ਜਗ੍ਹਾ ਓਸਦਾ #ਹੱਡੀਆਂ_ਦਾ_ਕੰਕਾਲ ਪਿਆ ਸੀ #ਬੈੱਡ ਦੇ ਨਿੱਚੇ , ਸ਼ਰੀਰ ਗਲ ਚੁੱਕਿਆ ਸੀ ਕੰਕਾਲ ਵੀ ਖਾਸਾ ਪੁਰਾਣਾ ਹੋਗਿਆ ਸੀ ।


ਜਾਂਚ ਤੋਂ ਪਤਾ ਲੱਗਿਆਂ ਕੇ ਆਸ਼ਾ ਸਾਹਨੀ ਜੀ ਦੀ ਮੌਤ ਤਕਰੀਬਨ 8-10 ਮਹੀਨੇ ਪਹਿਲਾਂ ਹੋ ਚੁੱਕੀ ਹੋਵੇਗੀ , ਇਹ ਅੰਦਾਜ਼ਾ ਲਗਾਇਆ ਗਿਆ ਕੇ ਖੁਦ ਨੂੰ ਘੜੀਸਦੇ ਹੋਏ ਦਰਵਾਜ਼ੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੋਵੇਗੀ ਪਰ ਬੁੱਢਾ ਸ਼ਰੀਰ ਇਹ ਕਰ ਨਾ ਸਕਿਆ , ਲਾਸ਼ ਦੀ #ਬਦਬੂ ਏਸ ਕਰਕੇ ਨੀ ਫੈਲੀ ਕਿਉਂਕਿ ਦਸਵੀਂ ਮੰਜ਼ਿਲ ਤੇ ਆਸ਼ਾ ਸਾਹਨੀ ਜੀ ਦੇ ਆਪਣੇ ਈ ਦੋ ਫਲੈਟ ਨੇ ਤੇ ਬੰਦ ਪਏ ਫਲੈਟ ਚੋਂ ਬਦਬੋ ਬਾਹਰ ਨਹੀਂ ਗਈ ਹੋਵੇਗੀ ।।
ਪੁੱਤ ਨੇ ਰੋਂਦੇ ਹੋਏ ਅਖੀਰਲੀ ਵਾਰ ਅਪ੍ਰੈਲ 2016 ਚ ਮਾਂ ਨਾਲ ਗੱਲ ਹੋਈ ਹੋਣ ਦੀ ਗੱਲ ਐਦਾਂ ਮੰਨੀ ਜਿੰਵੇਂ ਮਾਂ ਨਾਲ ਰੋਜ਼ਾਨਾ ਗੱਲ ਕਰਦਾ ਹੋਵੇ , ਜਾਹਿਰ ਆ ਮਾਂ ਨੇ ਬਾਕੀ ਫਲੈਟ ਆਲਿਆਂ ਨਾਲ ਤੇ #ਰਿਸ਼ਤੇਦਾਰਾਂ ਨਾਲ ਸੰਪਰਕ ਏਸ ਕਰਕੇ ਤੋੜ ਦਿੱਤਾ ਹੋਣਾ ਕਿਉਂ ਜੇ ਆਪਣਾ ਪੁੱਤ ਨੀ ਬਲਾਉਂਦਾ ਤੇ ਸਾਰ ਲੈਂਦਾ ਤਾਂ ਬਾਕੀ ਲੋਕ ਕਿੰਨੀ ਕੁ #ਪਰਵਾਹ ਕਰਦੇ ਹੋਣੇ ??
ਉਹ ਮਰ ਗਈ ਤੂ ਉਹਨੂੰ #ਅੰਤਿਮ_ਯਾਤਰਾ ਵੀ ਨਹੀਬ ਨਾ ਹੋਈ ।।
ਏਸ ਬੁੱਢੀ ਮਾਂ ਦੀ ਕਹਾਣੀ ਤੋਂ ਡਰੋ ਤੇ ਅੱਜ ਜਿਹੜੇ ਵੀ ਏਸ ਮਾਂ ਦੇ ਪੁੱਤਰ ਦੀ ਭੂਮਿਕਾ ਚ ਨੇ ਉਹ ਵੀ ਡਰੋ ਨਹੀਂ ਤੁਹਾਡੀ ਮਾਂ ਵੀ ਆਸ਼ਾ ਸਾਹਨੀ ਬਣਨਗੀਆਂ ਤੇ ਜੇ ਤੁਸੀਂ ਕਿਸੇ ਆਸ਼ਾ ਸਾਹਨੀ ਨੂੰ ਜਾਣਦੇ ਹੋ ਤਾਂ ਉਹਨਾਂ ਨੂੰ ਬਚਾ ਲਓ !!
ਪਿਛਲੇ ਦਿਨੀ Economist ਇਕ ਕਹਾਣੀ ਕਵਰ ਕੀਤੀ ਸੀ । ਉਸ ਅਨੁਸਾਰ ਏਸ ਸਦੀ ਦੀ ਸਭ ਤੋਂ ਵੱਡੀ ਬਿਮਾਰੀ ਤੇ ਸੱਭ ਤੋਂ ਵੱਡਾ ਜੋ ਦੁਖ ਨਜ਼ਰ ਆ ਰਿਹਾ ਉਹ ਹੈ ” #ਮੌਤ_ਦਾ_ਇੰਤਜ਼ਾਰ ” , ਉਹਨਾਂ ਨੇ ਅੰਕੜਾ ਦੇਕੇ ਦੱਸਿਆ ਕੇ ਕਿਸ ਤਰਾਂ ਯੂਰਪ ਦੇ ਵਿੱਚ ਮੌਤ ਦਾ ਇੰਤਜ਼ਾਰ ਸੱਭ ਤੋਂ ਵੱਡਾ ਟਰੌਮਾ ਬਣ ਰੀਹਾ । ਵਿਗਿਆਨ ਦੀ ਤਰੱਕੀ ਨਾਲ ਬੰਦੇ ਦੀ ਉਮਰ ਤਾਂ ਵਧੀ ਪਰ ਕੱਲਿਆਂ ਰਹਿਣ ਦੀ ਤਾਕਤ ਓਨੀ ਈ ਰਹੀ , ਮੌਤ ਦਾ ਇੰਤਜ਼ਾਰ ਆਸ਼ਾ ਸਾਹਨੀ ਵਰਗੀਆਂ ਮਾਂਵਾਂ ਲਈ ਸਭ ਤੋਂ ਵੱਡਾ ਦੁੱਖ ਹੈ । — feeling sad.

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?