ਜਰਮਨੀ 6 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) ਸਾਹਿਬੇ ਕਮਾਲ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨਾਨਕਸ਼ਾਹੀ ਕੈਲੰਡਰ ਮੂਲ (2003) ਮੁਤਾਬਕ 23 ਪੋਹ 5 ਜਨਵਰੀ ਨਿਯਤ ਤਾਰੀਖ ਅਨੁਸਾਰ ਹਰ ਸਾਲ ਦੀ ਤਰ੍ਹਾਂ ਸਮੂਹ ਸਾਧ ਸੰਗਤ ਵੱਲੋ ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ ਵਿਖੇ ਮਨਾਇਆ ਗਿਆ ਹੈ । ਇਸ ਸਬੰਧ ਵਿੱਚ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਐਤਵਾਰ ਸਵੇਰੇ ਠੀਕ 10 ਵਜੇ ਹੋਈ, ਬਾਅਦ ਵਿੱਚ ਸੁਖਮਨੀ ਸਾਹਿਬ ਦਾ ਪਾਠ ਹੋਣ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਜਗਜੀਤ ਸਿੰਘ ਜੱਗੀ, ਭਾਈ ਜਸਵੀਰ ਸਿੰਘ ਤੇਜੱਸਵੀ ਦਾ ਕਵੀਸ਼ਰੀ ਜੱਥਾ ਨੇ ਸੰਗਤ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ । ਭਾਈ ਭੁਪਿੰਦਰ ਸਿੰਘ ਨੇ ਸ਼ਬਦ ਕੀਰਤਨ ਕੀਤਾ। ਭਾਈ ਰਵਿੰਦਰ ਸਿੰਘ ਆਲਮਗੀਰ ਵਲੋਂ ਸਟੇਜ ਸਕੱਤਰ ਦੀ ਸੇਵਾ ਨਿਭਾਈ ਅਤੇ ਦੱਸਿਆ ਕਿ ਹਰ ਸਾਲ ਦੀ ਤਰ੍ਹਾ ਸਿੱਖ ਸੰਦੇਸ਼ਾ ਜਰਮਨੀ ਭਾਈ ਜਗਦੀਸ਼ ਸਿੰਘ ਆਖਨ ਵੱਲੋ ਸਮੂਹ ਗੁਰਦੁਆਰਾ ਸਾਹਿਬਾਨ ਜਰਮਨੀ ਵਿੱਚ ਸ਼ਬਦ ਸੁਰਤਿ ਸੁਮੇਲ ਪ੍ਰਚਾਰ ਵਹੀਰ ਯੂਰਪ ਦੇ ਸਹਿਯੋਗ ਨਾਲ ਨਾਨਕਸ਼ਾਹੀ ਕੈਲੰਡਰ ਮੂਲ ਲਾਗੂ 2003 ਅਨੁਸਾਰ ਈਸਵੀ ਸਾਲ 2025 ਦਾ ਕੈਲੰਡਰ ਤਿਆਰ ਕਰਕੇ ਵੰਡਿਆ ਗਿਆ ਹੈ। ਇਸ ਮੌਕੇ ਸ.ਬਲਦੇਵ ਸਿੰਘ ਬਾਜਵਾ ਪ੍ਰਧਾਨ ਗੁਰਦੁਆਰਾ ਸਾਹਿਬ ਨੇ ਸੰਗਤ ਨੂੰ ਸੰਬੋਧਨ ਕਰਦਿਆ ਦੱਸਿਆ ਕੇ ਇਸ ਸਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 24 ਮਾਰਚ ਦਿਨ ਸੋਮਵਾਰ ਨੂੰ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਲਾਇਪਸ਼ਿਗ ਸੈਂਟਰ ਸ਼ਹਿਰ ਵਿੱਚ ਸਜਾਇਆ ਜਾਵੇਗਾ । ਕਵੀਸ਼ਰ ਭਾਈ ਜਗਜੀਤ ਸਿੰਘ ਜੱਗੀ ਦੇ ਜੱਥਾ ਦਾ ਧੰਨਵਾਦ ਕਰਦੇ ਸਮੂਹ ਸਾਧ ਸੰਗਤ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆ ਬਹੁਤ ਬਹੁਤ ਵਧਾਈਆਂ ਦਿੰਦਿਆਂ ਦੱਸਿਆ ਕੇ ਗੁਰਦੁਆਰਾ ਸਾਹਿਬ ਲਾਇਪਸ਼ਿਗ ਵਿੱਚ ਨਾਨਕਸ਼ਾਹੀ ਕੈਲੰਡਰ ਮੂਲ ਅਨੁਸਾਰ ਹੀ ਸਾਰੇ ਸਮਾਗਮ ਹੁੰਦੇ ਹਨ ਸਮੂਹ ਸਾਧ ਸੰਗਤ ਨੂੰ ਨਾਨਕਸ਼ਾਹੀ ਕੈਲੰਡਰ ਨਾਲ ਲੈ ਕੇ ਜਾਣ ਦੀ ਅਪੀਲ ਕੀਤੀ। ਗੁਰੂ ਕਾ ਲੰਗਰ ਅਤੁੱਟ ਵਰਤਿਆ।
Author: Gurbhej Singh Anandpuri
ਮੁੱਖ ਸੰਪਾਦਕ