16 Views
ਚੰਡੀਗੜ੍ਹ 10 ਜਨਵਰੀ (ਹਰਜਿੰਦਰ ਸਿੰਘ ਜਵੰਦਾ) ਗਾਇਕ ਤੇ ਗੀਤਕਾਰ ਵਿੱਕੀ ਧਾਲੀਵਾਲ ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੇ ਲਿਖੇ ਅਤੇ ਗਾਏ ਹਿੱਟ ਗੀਤਾਂ ਨਾਲ ਨਿਰੰਤਰ ਚਰਚਾਵਾਂ ਵਿੱਚ ਹਨ। ਪਰ ਅੱਜ ਵਿੱਕੀ ਧਾਲੀਵਾਲ ਸੰਗੀਤ ਤੋਂ ਹੱਟ ਕੇ ਇੱਕ ਇਨਸਾਨੀਅਤ ਦੇ ਨੇਕ ਕਾਰਜ ਨਾਲ ਹਰ ਪਾਸੇ ਚਰਚਾ ਵਿੱਚ ਹਨ। ਦੱਸ ਦਈਏ ਕਿ ਵਿੱਕੀ ਧਾਲੀਵਾਲ ਵਲੋਂ ਆਪਣੇ ਸ਼ੋਅ ਤੇ ਜਾਂਦਿਆ ਜਲੰਧਰ ਨੇੜੇ ਭਾਖੜਾ ਨਹਿਰ ਵਿੱਚ ਕਾਰ ਸਮੇਤ ਡਿੱਗੇ ਬਜ਼ੁਰਗ ਜੌੜੇ ਦੀ ਜਾਨ ਬਚਾਈ ਗਈ ਹੈ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਅਤੇ ਲੋਕਾਂ ਅਤੇ ਪ੍ਰਸ਼ੰਸਕਾਂ ਵਲੋਂ ਵਿੱਕੀ ਧਾਲੀਵਾਲ ਵਲੋਂ ਕੀਤੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਵਿੱਕੀ ਧਾਲੀਵਾਲ ਨਾਲ ਉਨ੍ਹਾਂ ਦੇ ਨਜ਼ਦੀਕੀ ਮਿੱਤਰ ਹੈਪੀ ਬਲ ਤੁਲੇਵਾਲ ਵੀ ਮੌਜੂਦ ਸਨ।
ਘਟਨਾ ਦੀ ਵੀਡੀਉ ਦਾ ਲਿੰਕ 👇
68b74e0b-278f-421d-934f-6b5d8e5bea63
Author: Gurbhej Singh Anandpuri
ਮੁੱਖ ਸੰਪਾਦਕ