ਅੰਮ੍ਰਿਤਸਰ 15 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ) ਪੰਜਾਬੀ ਲਿਖਾਰੀ ਸਭਾ (ਰਜਿ) ਜਲੰਧਰ ਦੇ ਚੇਅਰਮੈਨ ਅਤੇ ਪ੍ਰਸਿੱਧ ਪੰਥਕ ਕਵੀ ਪ੍ਰੋ ਦਲਬੀਰ ਸਿੰਘ ਰਿਆੜ ਉਸ ਵਕਤ ਗਹਿਰਾ ਸਦਮਾ ਪਹੁੰਚਿਆ,ਜਦੇ ਉਹਨਾਂ ਦੇ ਦਾਮਾਦ ਸ੍ਰ ਅਤਿੰਦਰਜੀਤ ਸਿੰਘ ਰੰਧਾਵਾ (ਗੋਲਡੀ) ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਆਪਣੇ ਪਿੱਛੇ ਪਤਨੀ ਅਤੇ ਇੱਕ ਬੇਟੇ ਨੂੰ ਛੱਡ ਗਏ।ਇਸ ਦੁੱਖ ਦੀ ਘੜੀ ਵਿੱਚ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸ.ਹਰਜੀਤ ਸਿੰਘ , ਜਲੰਧਰ ਸਰਕਲ ਦੇ ਇੰਚਾਰਜ ਸ.ਬਲਜੀਤ ਸਿੰਘ, ਪ੍ਰਚਾਰਕ ਸਰਬਜੀਤ ਕੌਰ ਅਨੰਦਪੁਰੀ , ਪ੍ਰਚਾਰਕ ਗੁਰਭੇਜ ਸਿੰਘ ਅਨੰਦਪੁਰੀ , ਪ੍ਰਚਾਰਕ ਡਾਕਟਰ ਮਨਦੀਪ ਸਿੰਘ , ਪ੍ਰਚਾਰਕ ਭਾਈ ਸੰਦੀਪ ਸਿੰਘ ਖਾਲੜਾ, ਭਾਈ ਮਹਿੰਦਰ ਸਿੰਘ ਖਾਲਸਾ ਬੈਲਜੀਅਮ, ਭਾਈ ਸੁਰਿੰਦਰ ਸਿੰਘ ਬੈਲਜੀਅਮ ਆਦਿ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ।
ਉਹਨਾਂ ਨਮਿੱਤ ਸਹਿਜ ਪਾਠ ਅਤੇ ਅੰਤਮ ਅਰਦਾਸ ਮਿਤੀ 18.1.2025 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ ਰਣਜੀਤ ਐਵਿਨਿਊ ਬਲਾਕ ਏ ਅਮ੍ਰਿਤਸਰ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗੀ।

Author: Gurbhej Singh Anandpuri
ਮੁੱਖ ਸੰਪਾਦਕ