ਅੰਮ੍ਰਿਤਸਰ, 17 ਜਨਵਰੀ ( ਤਾਜੀਮਨੂਰ ਕੌਰ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅੱਜ ਪੰਜਾਬ ਭਰ ਵਿੱਚ ਸਿੱਖ ਜਥੇਬੰਦੀਆਂ ਨੇ ਕੰਗਨਾ ਰਣੌਤ ਦੀ ਫਿਲਮ ਐਮਰਜੰਸੀ ਨੂੰ ਸਿਨਮੇ ਘਰਾਂ ਵਿੱਚੋਂ ਬੰਦ ਕਰਵਾ ਕੇ ਕੰਗਨਾ ਰਣੌਤ ਦੇ ਮੂੰਹ ਉੱਤੇ ਕਰਾਰੀ ਚਪੇੜ ਮਾਰੀ ਹੈ। ਇਹ ਕੰਗਣਾ ਨੂੰ ਜਵਾਬ ਹੈ ਕਿ ਉਹ ਸਿੱਖਾਂ, ਪੰਜਾਬੀਆਂ, ਕਿਸਾਨਾਂ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵਿਰੁੱਧ ਬਿਆਨਬਾਜੀ ਕਰਨ ਤੋਂ ਬਾਜ ਆ ਜਾਵੇ। ਉਹਨਾਂ ਕਿਹਾ ਕਿ ਸਿੱਖ ਜਥੇਬੰਦੀਆਂ ਨੇ ਕੰਗਨਾ ਰਣੋਤ, ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਅਸੀਂ ਇਸ ਫਿਲਮ ਨੂੰ ਪੰਜਾਬ ਵਿੱਚ ਹਰਗਿਜ਼ ਨਹੀਂ ਚੱਲਣ ਦਿਆਂਗੇ ਤੇ ਅੱਜ ਸਿੱਖ ਜਥੇਬੰਦੀਆਂ ਨੇ ਥਾਂ-ਥਾਂ ਉੱਤੇ ਰੋਸ ਪ੍ਰਦਰਸ਼ਨ ਕੀਤੇ ਹਨ ਤੇ ਇਸ ਫਿਲਮ ਨੂੰ ਸਿਨਮਾਂ ਘਰਾਂ ਵਿੱਚ ਚੱਲਣ ਤੋਂ ਰੁਕਵਾਇਆ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਕੰਗਣਾ ਹੁਣ ਕਹਿ ਰਹੀ ਹੈ ਕਿ ਇਹ ਕਲਾ ਅਤੇ ਕਲਾਕਾਰ ਦਾ ਅਪਮਾਨ ਹੈ, ਪਰ ਇਸ ਫਿਲਮ ਰਾਹੀਂ ਤਾਂ ਕੰਗਣਾ ਨੇ ਸਿੱਖ ਸੰਘਰਸ਼, ਸੰਤ ਜਰਨੈਲ ਸਿੰਘ ਅਤੇ ਖ਼ਾਲਿਸਤਾਨ ਦਾ ਅਪਮਾਨ ਕਰਨਾ ਚਾਹਿਆ ਸੀ। ਕੰਗਨਾ ਸਿੱਖਾਂ ਖਿਲਾਫ ਝੂਠ ਫੈਲਾ ਰਹੀ ਹੈ ਅਤੇ ਸਿੱਖਾਂ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਥ ਅਤੇ ਪੰਜਾਬ ਖ਼ਿਲਾਫ਼ ਭੁਗਤਦੀਆਂ ਫਿਲਮਾਂ ਉੱਤੇ ਬੈਨ ਨਹੀਂ ਲਗਾਇਆ ਜਾਂਦਾ, ਪਰ ਇਸ ਦੇ ਉਲਟ ਸਿੱਖ ਕੌਮ ਦਾ ਦਰਦ ਪੇਸ਼ ਕਰਦੀਆਂ ਫਿਲਮਾਂ ਸਾਡਾ ਹੱਕ, ਕੌਮੀ ਹੀਰੇ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ, ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ, ਧਰਮ ਯੁੱਧ ਮੋਰਚਾ ਆਦਿ ਉੱਤੇ ਭਾਰਤ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਕੰਗਣਾ ਰਣੌਤ ਉਹ ਔਰਤ ਹੈ ਜਿਸ ਦਾ ਕੋਈ ਦੀਨ-ਈਮਾਨ ਨਹੀਂ ਹੈ, ਭਾਜਪਾ ਇਸ ਨੂੰ ਤੁਰੰਤ ਨੱਥ ਪਾ ਲਵੇ, ਨਹੀਂ ਤਾਂ ਇਸ ਦੀ ਜ਼ਹਿਰ ਉਗਲਦੀ ਜ਼ੁਬਾਨ ਨੂੰ ਸਿੱਖ ਖਿੱਚਣ ਲਈ ਮਜਬੂਰ ਹੋ ਜਾਣਗੇ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਦੇ ਖਿਲਾਫ ਖ਼ਾਲਸਾ ਪੰਥ ਇੱਕ ਵੀ ਲਫਜ਼ ਬਰਦਾਸ਼ਤ ਨਹੀਂ ਕਰੇਗਾ, ਉਹ ਵੀਹਵੀਂ ਸਦੀ ਦੇ ਮਹਾਨ ਸਿੱਖ ਤੇ ਖ਼ਾਲਸਾ ਪੰਥ ਦੇ ਮਹਾਂਨਾਇਕ ਹਨ। ਉਹਨਾਂ ਕਿਹਾ ਕਿ ਅੱਤਵਾਦੀ ਸੰਤ ਭਿੰਡਰਾਂਵਾਲੇ ਨਹੀਂ, ਬਲਕਿ ਇੰਦਰਾ ਗਾਂਧੀ, ਜਨਰਲ ਵੈਦਿਆ ਅਤੇ ਲਾਲ ਕ੍ਰਿਸ਼ਨ ਅਡਵਾਨੀ ਸੀ। ਉਹਨਾਂ ਆਖਿਆ ਕਿ ਸਿੱਖ ਕੌਮ ਦੇ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ਵਿੱਚ ਸੰਤ ਭਿੰਡਰਾਂਵਾਲਿਆਂ ਦਾ ਗੁਰਦੁਆਰਾ ਸੁਸ਼ੋਭਿਤ ਹੈ, ਸ਼ਹੀਦੀ ਗੈਲਰੀ ਅਤੇ ਅਜਾਇਬ ਘਰ ਵਿੱਚ ਉਹਨਾਂ ਦੀ ਤਸਵੀਰ ਵੀ ਸਥਾਪਿਤ ਹੈ। ਉਹਨਾਂ ਕਿਹਾ ਕਿ ਕੰਗਨਾ ਰਣੌਤ ਭਾਰਤੀ ਸਟੇਟ ਦੀ ਸੰਦ ਅਤੇ ਭਾਜਪਾ ਵੱਲੋਂ ਭੌਂਕਣ ਲਈ ਛੱਡੀ ਹੋਈ ਹੈ। ਉਹਨਾਂ ਕਿਹਾ ਕਿ ਕੰਗਨਾ ਰਨੋਤ ਵਿੱਚ ਇੰਦਰਾ ਗਾਂਧੀ ਦੀ ਰੂਹ ਵੜ ਚੁੱਕੀ ਹੈ ਤੇ ਕੰਗਨਾ ਵਾਰ ਵਾਰ ਸਿੱਖ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾ ਰਹੀ ਹੈ। ਇੰਦਰਾ ਗਾਂਧੀ ਦਾ ਹਸ਼ਰ ਸਭ ਦੇ ਸਾਹਮਣੇ ਹੈ, ਹੁਣ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਇਸ ਰਾਹੇ ਨਾ ਹੀ ਪਵੇ ਤਾਂ ਉਸ ਲਈ ਚੰਗਾ ਹੈ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦੀ ਮਹਾਨ ਸ਼ਖਸੀਅਤ ਬਾਰੇ ਸਾਨੂੰ ਕੰਗਨਾ ਰਨੌਤ ਜਾਂ ਹਿੰਦੁਸਤਾਨੀ ਸਰਕਾਰ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।
Author: Gurbhej Singh Anandpuri
ਮੁੱਖ ਸੰਪਾਦਕ