ਸਵੇਰੇ ਜਦੋ 8.00 ਕੁ ਵਜੇ ਡਿਊਟੀ ਲਈ ਘਰੋ ਨਿਕਲਿਆ ਤਾਂ ਨਬੀਪੁਰ ਬਾਈਪਾਸ ਤੇ ਇੱਕ ਵਿਦਿਆਰਥੀ ਨੇ ਲਿਫਟ ਲਈ ਇਸ਼ਾਰਾ ਕੀਤਾ…ਵੇਖ ਜਾਚ ਕੇ ਬਿਠਾ ਲਿਆ..ਦਾੜੀ ਮੁੱਛ ਫੁੱਟ ਰਹੀ ਸੀ ਕਾਕੇ ਦੇ..
ਮੈ ਪੁੱਛਿਆ- ਕੀ ਕਰਦੇ ਹੋ?
ਕਹਿੰਦਾ ਸੈਂਟਰ ਵਿੱਚੋਂ ਆਇਆ ਹਾਂ…
ਸੈਂਟਰ ਦਾ ਮਤਲਬ “ਆਇਲਸ ਕੇਂਦਰ”…
ਮੈ ਹੱਸ ਕੇ ਕਿਹਾ ਯਾਰ ਕੋਈ ਰਹਿ ਵੀ ਜਾਵੋ…ਸਾਨੂੰ ਇਕੱਲਿਆਂ ਛੱਡ ਕੇ ਚਲੇ ਜਾਵੋਗੇ….
ਕਹਿੰਦਾ ਰਹਿ ਕੀ ਗਿਆ ਇੱਥੇ????
ਇਹ ਸ਼ਬਦ ਐਵੇਂ ਵੱਜੇ ਜਿਵੇਂ ਸੀਨੇ ਵਿੱਚ ਕਿਸੇ ਨੇ ਬਰਛਾ ਮਾਰਿਆ ਹੋਵੇ….
ਮੈਨੂੰ ਇਹ ਸਮਝ ਨਹੀਂ ਆ ਰਿਹਾ ਕਸੂਰਵਾਰ ਕੌਣ ਹੈ….ਸਿਸਟਮ ਜਾਂ ਅਸੀ!