ਇਹ ਸੰਸਾਰ ਖੇਡ ਦੇ ਮੈਦਾਨ ਵਾਂਗ ਹੈ ਤੇ ਸਾਡੀ ਜ਼ਿੰਦਗੀ ਇਸ ਖੇਡ ਦੇ ਮੈਦਾਨ ਵਿੱਚ ਦੌੜ ਰਹੇ ਅਥਲੀਟ ਦੇ ਵਾਂਗ।
ਜਿਸ ਦੇ ਵਿੱਚ ਸਾਡੀ ਜ਼ਿੰਦਗੀ ਦੌੜਦੇ ਦੌੜਦੇ ਕਿਤੇ ਤੋਂ ਕਿਤੇ ਪਹੁੰਚ ਜਾਂਦੀ ਹੈ।ਸੋਧ ਸਿੰਘ ਬਾਜ ਇਸ ਤਰ੍ਹਾਂ ਦਾ ਹੀ ਚਿਹਰਾ ਹੈ ਜਿਸ ਨੇ ਗੁਰਦੁਆਰਾ ਚੁਬੱਚਾ ਸਾਹਿਬ ਸਰਹਾਲੀ ਕਲਾਂ ਵਿੱਚ ਲੱਗਦੀ ਗੁਰਮਤਿ ਅਤੇ ਗਤਕਾ ਕਲਾਸ ਵਿੱਚੋਂ ਬਚਪਨ ਤੋਂ ਸ਼ੁਰੂ ਕਰਕੇ ਨਾਟਕ , ਗੱਤਕਾ ਅਤੇ ਫਿਰ ਸ਼ਾਰਟ ਫਿਲਮ ਅਤੇ ਉਸ ਤੋਂ ਬਾਅਦ ਹੁਣ ਵੱਡੀ ਫਿਲਮ ਕਾਮਾਗਾਟਾ ਮਾਰੂ ਦੇ ਵਿੱਚ ਐਕਟਰ ਦੇ ਤੌਰ ਤੇ ਆਪਣਾ ਕੰਮ ਅਤੇ ਕੈਰੀਅਰ ਸ਼ੁਰੂ ਕੀਤਾ ਹੈ।
ਉਸ ਨੇ ਥਿਏਟਰ,ਨੁੱਕੜ ਨਾਟਕ ਤੋਂ ਆਪਣੀ ਸ਼ੁਰੂਆਤ ਕਰ ਕੇ 1984 ਦੇ ਅਨਛੋਹੇ ਦਰਦਾਂ ਨੂੰ ਫਿਲਮਾਉਦੀ ਇੱਕ ਫਿਲਮ 84 ਦੀ ਪੀੜ ਨੂੰ ਲਿਖ ਕੇ ਨਿਰਦੇਸ਼ਨ ਕੀਤਾ।ਜਿਸ ਵਿੱਚ ਬੋਲੀਵੁੱਡ ਅਤੇ ਹੋਲੀਵੁੱਡ ਸਿਤਾਰੇ ਰਾਜ ਸੰਧੂ ਪ੍ਰਸਿੱਧ ਗੀਤਕਾਰ ਕੁਲਦੀਪ ਪ੍ਰਿੰਗੜੀ ਅਤੇ ਹੋਰ ਅਹਿਮ ਸ਼ਖਸ਼ੀਅਤਾਂ ਨੇ ਕੰਮ ਕੀਤਾ। ਇਸ ਤੋਂ ਬਾਅਦ ਫਿਲਮ ਕਮਜਾਤਿ ਦ ਬੈਡ ਕਾਸਟਿਜ਼ਮ ਨੂੰ ਬਣਾ ਕੇ ਆਪਣਾ ਕਲਾ ਦਾ ਵਧੀਆ ਪ੍ਰਦਰਸ਼ਨ ਕੀਤਾ।ਉਸ ਨੇ ਦੱਸਿਆ ਕਿ ਉਸ ਨੂੰ ਸਿੱਖ ਸ਼ਾਸਤਰ ਵਿਦਿਆ ਦੇ ਨਾਲ ਅਤੇ ਸਿੱਖੀ ਸਿਧਾਂਤਾਂ ਦੇ ਨਾਲ ਪ੍ਰੇਮ ਹੈ ਅਤੇ ਉਹ ਪਿੰਡਾਂ ਅਤੇ ਸਕੂਲਾਂ ਕਾਲਜਾਂ ਦੇ ਵਿੱਚ ਸਿੱਖੀ ਦੇ ਨਾਲ ਸਿੱਖ ਸ਼ਸਤਰ ਵਿਦਿਆ ਦਾ ਪ੍ਰਚਾਰ ਕਰਨਾ ਪਸੰਦ ਕਰਦੇ ਹਨ ਅਤੇ ਇਸ ਦੇ ਲਈ ਉਨਾਂ ਨੇ ਸਿੱਖ ਸ਼ਸਤਰ ਵਿਦਿਆ ਦੇ ਨਾਲ ਸੰਬੰਧਿਤ ਇਕ ਫੀਚਰ ਫਿਲਮ ਗਤਕਾ ਦਾ ਮਾਰਸ਼ਲ ਆਰਟ ਵੀ ਲਿਖੀ ਹੋਈ ਹੈ।ਇਸ ਤੋਂ ਇਲਾਵਾ ਭਵਿੱਖ ਵਿੱਚ ਉਹਨਾਂ ਦੀਆਂ ਆਉਣ ਵਾਲੀਆਂ ਫਿਲਮਾਂ ਨਲੂਆ ਆਵੇਗਾ, ਲੋਕਤੰਤਰ ਅਤੇ ਜੌਬ ਹਨ।
ਉਨਾਂ ਨੇ ਦੱਸਿਆ ਕਿ ਇਸ ਫਿਲਮ ਗੁਰੂ ਨਾਨਕ ਜਹਾਜ ਤੋਂ ਉਹਨਾਂ ਨੂੰ ਪੰਜਾਬੀ ਸਿਨੇਮਾ ਨੂੰ ਅਤੇ ਸਿੱਖ ਸਮਾਜ ਨੂੰ ਬਹੁਤ ਉਮੀਦਾਂ ਹਨ।
ਬ੍ਰਿਟਿਸ਼ ਰਾਜ ਦੇ ਦੌਰਾਨ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਆਜ਼ਾਦੀ ਘੁਲਾਟੀਆਂ ਵਿੱਚੋਂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੇ ਜੀਵਨ ਨੂੰ ਦਰਸਾਉਂਦੀ ਇਹ ਫਿਲਮ ਜਿਸ ਨੂੰ ਵਿਹਲੀ ਜਨਤਾ ਪ੍ਰੋਡਕਸ਼ਨ ਵੱਲੋਂ ਸ਼ਰਨ ਆਰਟ ਦੀ ਡਾਇਰੈਕਸ਼ਨ ਵਿੱਚ ਬਣਾਇਆ ਗਿਆ ਹੈ।ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਦਾ ਰੋਲ ਕਰ ਰਹੇ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਇਸ ਫਿਲਮ ਵਿੱਚ ਤਰਸੇਮ ਜੱਸੜ ਅਤੇ ਮਲਕੀਤ ਰੋਨੀ ਵੀ ਨਜ਼ਰ ਆ ਰਹੇ ਹਨ।ਕਾਮਾਗਾਟਾ ਮਾਰੂ ਦੇ ਇਤਿਹਾਸ ਨਾਲ ਜੁੜੇ ਹੋਏ ਹਰ ਖਾਸ ਚਿਹਰੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਫਿਲਮ ਦੀ ਮੇਕਰਸ ਵੱਲੋਂ ਹਰ ਘਟਨਾ ਨੂੰ ਫਿਲਮਾਉਣ ਦਾ ਯਤਨ ਕੀਤਾ ਗਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ