59 Views
ਸੁਲਤਾਨਪੁਰ ਲੋਧੀ 11 ਅਗਸਤ (ਨਜ਼ਰਾਨਾ ਬਿਊਰੋ)ਸਰਕਾਰੀ ਹਾਈ ਸਕੂਲ ਮਹਿਮਦਵਾਲ ਵਿਖੇ ਬੱਚਿਆਂ ਵਿੱਚ ਮੈਥ ਨੂੰ ਹੋਰ ਵੀ ਰੌਚਕ ਅਤੇ ਮਨੋਰੰਜਕ ਤਰੀਕੇ ਨਾਲ ਗਤੀਵਿਧੀਆਂ ਰਾਹੀਂ ਸਿਖਾਉਂਦੇ ਹੋਏ ਮੈਥ ਮੇਲਾ ਕਰਵਾਇਆ ਗਿਆ ।
ਹਿਸਾਬ ਅਧਿਆਪਕਾ ਮੈਡਮ ਸੁਮਨ ਸ਼ਰਮਾ ਜੀ ਨੇ ਬੱਚਿਆਂ ਨੂੰ ਬਹੁਤ ਹੀ ਸੁਚਾਰੂ ਤਰੀਕੇ ਨਾਲ ਮਿਹਨਤ ਕਰਵਾਈ । ਹਿਸਾਬ ਦੇ ਬੀ. ਐਮ. ਸ੍ਰੀ ਗੋਪਾਲ ਜੀ ਨੇ ਮੌਕੇ ਤੇ ਜਾ ਕਰ ਬੱਚਿਆਂ ਨਾਲ ਹਿਸਾਬ ਦੇ ਵਿਸ਼ੇ ਤੇ ਵਿਸਥਾਰ ਨਾਲ ਚਰਚਾ ਕੀਤੀ । ਸਕੂਲ ਇੰਚਾਰਜ ਅਧਿਆਪਕ ਹਰਵਿੰਦਰ ਸਿੰਘ ਅੱਲੂਵਾਲ ਨੇ ਬੱਚਿਆਂ ਨੂੰ ਬਹੁਤ ਹੀ ਸ਼ਾਨਦਾਰ ਸੁਖਾਲੇ ਅਤੇ ਰੌਚਕ ਭਰਪੂਰ ਮਾਡਲ ਬਣਾਉਣ ਲਈ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਕਰੋ ਅਤੇ ਸਿੱਖੋ ਵਿਧੀ ਰਾਹੀਂ ਪੜ੍ਹਾਈ ਨੂੰ ਬਹੁਤ ਹੀ ਸੁਖਾਲਾ ਬਣਾਇਆ ਜਾ ਸਕਦਾ ਹੈ ।
ਇਸ ਮੌਕੇ ਇੰਗਲਿਸ਼ ਅਧਿਆਪਕ ਸ੍ਰੀ ਅਸ਼ਵਨੀ ਜੀ ਅਤੇ ਸਰਦਾਰ ਅਮਰਦੀਪ ਸਿੰਘ ਵੀ ਹਾਜ਼ਰ ਸਨ ।
Author: Gurbhej Singh Anandpuri
ਮੁੱਖ ਸੰਪਾਦਕ