ਦੋਰਾਹਾ,11 ਅਗਸਤ (ਲਾਲ ਸਿੰਘ ਮਾਂਗਟ)-ਲੋਕਤੰਤਰ ਵਿੱਚ ਲੋਕ, ਸਰਕਾਰਾਂ ਚੁੱਣਦੇ ਹਨ ਕਿ ਉਹ ਰਾਜ ਅੰਦਰ ਲੋਕਾਂ ਲਈ ਵਧੀਆਂ ਨੀਤੀਆਂ ਬਣਾਉਣ ਤਾਂ ਜੋ ਆਮ ਲੋਕਾਂ, ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ ਉਨ੍ਹਾਂ ਨੂੰ ਗਰੀਬੀ ਭੁੱਖਮਰੀ ਬੇਰੁਜ਼ਗਾਰੀ ਅਤੇ ਨਸ਼ੇ ਤੋਂ ਮੁਕਤੀ ਦੁਆਈ ਜਾਵੇ। ਪ੍ਰੰਤੂ 72 ਸਾਲਾਂ ਤੋਂ ਪੰਜਾਬ ਦੇ ਲੋਕ ਅਕਾਲੀ ਕਾਂਗਰਸ ਦੇ ਰੂਪ ਵਿੱਚ ਜੋ ਸਰਕਾਰਾਂ ਚੁਣਦੇ ਆ ਰਹੇ ਹਨ ਉਹ ਸਮਾਜ ਵਿੱਚ ਨਸ਼ਾ, ਗ਼ਰੀਬੀ, ਭੁੱਖਮਰੀ, ਬੇਰੁਜਗਾਰੀ ਨੂੰ ਖਤਮ ਕਰਨ ਦੀ ਬਿਜਾਏ ਵਧਾ ਰਹਿਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਫੂਲੇ ਸ਼ਾਹ ਅੰਬੇਡਕਰ ਲੋਕ ਜਗਾਉ ਮੰਚ ਦੇ ਗੁਰਦੀਪ ਸਿੰਘ ਕਾਲੀ ਵਲੋਂ ਬਾਹੋਮਾਜਰਾ ਨਕਲੀ ਸ਼ਰਾਬ ਸਮੇਤ ਪੰਜਾਬ ਅੰਦਰ ਨਕਲੀ ਸ਼ਰਾਬ ਫੈਕਟਰੀਆਂ ਦੀ ਸੀਬੀਆਈ ਜਾਂਚ ਦੇ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ। ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ 10 ਸਾਲ ਦੇ ਅਕਾਲੀ ਰਾਜ ਵਿਚ ਨੌਜਵਾਨਾਂ ਨੂੰ ਬਰਬਾਦ ਕਰਨ ਲਈ ਨਸ਼ੇ ਦਾ ਬੋਲਬਾਲਾ ਰਿਹਾ, ਕਈ ਕੈਬਨਿਟ ਮੰਤਰੀਆ ਦੇ ਨਾਮ ਨਸ਼ੇ ਦੇ ਸੌਦਾਗਰਾਂ ਨਾਲ ਜੁੜੇ ਰਹੇ।
ਪਰ 2017 ਵਿਚ ਕਾਂਗਰਸ ਦੀ ਸਰਕਾਰ ਆਉਣ ਤੇ ਕਾਂਗਰਸ ਦੇ ਮੰਤਰੀਆਂ-ਸੰਤਰੀਆਂ ਵਿਧਾਇਕਾਂ ਨੇ ਅਕਾਲੀਆਂ ਦੇ ਸਾਰੇ ਹੀ ਕਾਲੇ ਕਾਰੋਬਾਰਾਂ ਉੱਪਰ ਕਬਜ਼ਾ ਕਰ ਲਿਆ। ਜਿਸ ਤਹਿਤ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਜਿਵੇ ਬਾਹੋ ਮਾਜਰਾ, ਤਰਨਤਾਰਨ, ਘਨੌਰੀ ਵਿੱਚ ਫੜੀਆਂ ਗਈਆਂ। ਹਜ਼ਾਰਾਂ ਹੀ ਨੌਜਵਾਨਾਂ ਨੂੰ ਨਸ਼ੇ ਦੀ ਦਲ-ਦਲ ਵਿੱਚ ਫਸਾਇਆ ਅਤੇ ਸਰਕਾਰ ਨੂੰ ਅਰਬਾਂ-ਖਰਬਾਂ ਦੇ ਮਾਲੀਏ ਦਾ ਨੁਕਸਾਨ ਹੋਇਆ। ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਲੰਬੇ ਸਮੇਂ ਤੋਂ ਨਸ਼ੇ ਦੇ ਸੌਦਾਗਰਾਂ ਦੀਆਂ ਬੰਦ ਪਈਆ ਫਾਈਲ਼ਾਂ ਦੀਆ ਰਿਪੋਰਟਾਂ ਖੋਲਣ ਲਈ ਸਰਕਾਰ ਨੂੰ ਕਿਹਾ। ਅਸੀਂ ਸਿੱਧੂ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਬਾਹੋਮਾਜਰਾ, ਘਨੌਰੀ, ਤਰਨਤਾਰਨ ਦੀਆਂ ਨਕਲੀ ਸਰਾਬ ਦੇ ਦੋਸ਼ੀ ਤਸਕਰ ਜੋ ਕਾਂਗਰਸ ਅੰਦਰ ਬੈਠੇ ਹਨ ਉਨ੍ਹਾਂ ਉਪਰ ਵੀ ਕਾਰਵਾਈ ਸ਼ੁਰੂ ਕੀਤੀ ਜਾਵੇ ਤਾ ਜੋ ਸਮਾਜ ਅੰਦਰ ਵਧੀਆ ਸੰਦੇਸ਼ ਜਾਵੇ । ਇਸ ਮੌਕੇ ਬਲਜੀਤ ਸਿੰਘ ਜੱਲੵਾ, ਹਰਦੀਪ ਸਿੰਘ ਚੀਮਾ, ਅਮਨਦੀਪ ਸਿੰਘ,ਪਾਇਲ, ਸੁਖਦੇਵ ਸਿੰਘ ਘੁੰਗਰਾਲੀ, ਅੰਮ੍ਰਿਤ ਭਾਰਤੀ ਆਦਿ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ