Home » ਧਾਰਮਿਕ » ਇਤਿਹਾਸ » ਸੈਣ ਭਗਤ ਜੀ ਦੀ ਚੇਅਰ ਸਥਾਪਤ ਕਰਨ ਅਤੇ ਸੈਣ ਸਮਾਜ ਨੂੰ ਐਸ.ਸੀ. ਕੈਟਾਗਰੀ ਦਾ ਦਰਜਾ ਹੋਵੇ ਬਹਾਲ : ਪ੍ਰਤਾਪ ਫ਼ਿਰੋਜਪੁਰੀਆ

ਸੈਣ ਭਗਤ ਜੀ ਦੀ ਚੇਅਰ ਸਥਾਪਤ ਕਰਨ ਅਤੇ ਸੈਣ ਸਮਾਜ ਨੂੰ ਐਸ.ਸੀ. ਕੈਟਾਗਰੀ ਦਾ ਦਰਜਾ ਹੋਵੇ ਬਹਾਲ : ਪ੍ਰਤਾਪ ਫ਼ਿਰੋਜਪੁਰੀਆ

47 Views

ਦੋਰਾਹਾ, 11 ਅਗਸਤ (ਲਾਲ ਸਿੰਘ ਮਾਂਗਟ)- ਸੈਣ ਸਮਾਜ ਮਹਾਂ ਸਭਾ ਪੰਜਾਬ ਦੀ ਇਕ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਫਿਰੋਜਪੁਰੀਆ ਦੀ ਅਗਵਾਈ ’ਚ ਹੋਈ ਜਿਸ ਵਿੱਚ ਸੈਣ ਸਮਾਜ ਸੂਬਾ ਕਮੇਟੀ ਦੇ ਆਗੂ ਮੀਤ ਪ੍ਰਧਾਨ ਚਰਨਜੀਤ ਸਿੰਘ ਗਿੱਲ ਮੋਗਾ, ਹਰਬੰਸ ਸਿੰਘ ਸਮਾਲਸਰ ਕੈਸ਼ੀਅਰ, ਗੁਰਸ਼ੀਰਤ ਸਿੰਘ ਸਕੱਤਰ ਪੰਜਾਬ, ਜਸਵਿੰਦਰ ਸਿੰਘ ਰਾਏ ਜਨਰਲ ਸਕੱਤਰ, ਮਨਪ੍ਰੀਤ ਸਿੰਘ ਜੁਅਇੰਟ ਸਕੱਤਰ, ਅਹਿਮਦਗੜ੍ਹ ਇਕਾਈ ਦੇ ਚੇਅਰਮੈਨ ਬਲਜਿੰਦਰ ਸਿੰਘ ਬਿੱਲੂ, ਪ੍ਰਧਾਨ ਜਸਵੀਰ ਸਿੰਘ ਕਲਸੀ, ਮੀਤ ਪ੍ਰਧਾਨ ਪਰਮਿੰਦਰ ਸਿੰਘ ਟਿੰਮੀ, ਸਕੱਤਰ ਅਜੈਬ ਸਿੰਘ ਧੂਲਕੋਟ, ਗੁਰਪ੍ਰੀਤ ਸਿੰਘ ਪ੍ਰੀਤ ਡੇਅਰੀ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਸੈਣ ਸਮਾਜ ਭਾਈਚਾਰੇ ਦੇ ਲੋਕਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਆਗੂਆ ਨੇ ਜਿੱਥੇ ਸਰਕਾਰ ਵਲੋਂ ਸੈਣ ਸਮਾਜ ਭਾਈਚਾਰੇ ਦੀਆਂ ਸਮੱਸਿਆਵਾ ਤੇ ਹੱਕੀ ਮੰਗਾਂ ਦੇ ਹੱਲ ਲਈ ਖੁੱਲ ਕੇ ਵਿਚਾਰਾ ਕੀਤੀਆ ਉਥੇ ਹੀ ਸਰਕਾਰਾ ਪ੍ਰਤੀ ਰੋਸ ਜਿਤਾਉਦਿਆ ਪ੍ਰਧਾਨ ਪ੍ਰਤਾਪ ਸਿੰਘ ਫਿਰੋਜਪੁਰੀਆ ਨੇ ਕਿਹਾ ਕਿ ਪੰਜਾਬ ’ਚ ਬੁਹਗਿਣਤੀ ਸੈਣ ਸਮਾਜ ਬਰਾਦਰੀ ਦੀ ਵਸੋਂ ਦੌਰਾਨ ਪੰਜਾਬ ’ਚ ਜਿੱਥੇ 7 ਲੱਖ ਦੇ ਕਰੀਬ ਵੱਡਾ ਵੋਟ ਬੈਂਕ ਹੋਣ ਕਰਕੇ ਵੱਡਾ ਆਧਾਰ ਹੈ ਉਥੇ ਹੀ ਸੈਣ ਸਮਾਜ ਦੇ ਗੁਰੂ ਸੈਣ ਭਗਤ ਜੀ ਦਾ ਵੀ ਇੱਕ ਬਹੁਤ ਵੱਡਾ ਇਤਿਹਾਸ ਹੈ। ਪਰ ਸਮੇਂ ਸਮੇਂ ਦੀਆ ਸਰਕਾਰਾ ਵੱਲੋਂ ਸੈਣ ਸਮਾਜ ਨੂੰ ਹਮੇਸ਼ਾ ਹੀ ਅੱਖੋਂ ਉਹਲੇ ਕੀਤਾ ਗਿਆ ਹੈ।
ਮੀਟਿੰਗ ਦੌਰਾਨ ਰਵਿੰਦਰਪਾਲ ਸਿੰਘ ਰਾਣਾ ਰਾਜਗੜ੍ਹ ਨੂੰ ਕਾਆਡੀਨੇਟਰ ਸੈਣ ਸਮਾਜ ਦੁਆਬਾ ਦਾ ਨਿਯੁਕਤੀ ਪੱਤਰ ਵੀ ਦਿੱਤਾ ਗਿਆ ਤੇ ਸਰਕਾਰ ਤੋਂ ਸੈਣ ਸਮਾਜ ਪ੍ਰਤੀ ਮੰਗਾ ਨੂੰ ਜਲਦ ਪੂਰਾ ਕਰਨ ਲਈ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਸੈਣ ਬਰਾਦਰੀ ਪਹਿਲਾ ਐਸ.ਸੀ. ਕੈਟਾਗਰੀ ਵਿੱਚ ਹੁੰਦੀ ਸੀ ਜਿਸ ਨੂੰ 1955 ਤੋਂ ਬਾਅਦ ਸਰਕਾਰ ਵਲੋਂ ਬੀ.ਸੀ ਕੈਟਾਗਰੀ ਬਣਾਕੇ ਐਸ.ਸੀ. ਕੈਟਾਗਰੀ ਵਾਲੀਆ ਸਰਕਾਰੀ ਸਹੂਲਤਾ ਤੋਂ ਵਾਂਝੇ ਕੀਤਾ ਗਿਆ ਹੈ ਉਨਾ ਸਰਕਾਰਾ ਤੋਂ ਮੰਗ ਕਰਦਿਆ ਕਿਹਾ ਕਿ ਸੈਣ ਸਮਾਜ ਨੂੰ ਐਸ.ਸੀ ਕੈਟਾਗਰੀ ਦਾ ਦਰਜਾ ਦਿੱਤਾ ਜਾਵੇ ਅਤੇ ਯੂਨੀਵਰਸਿਟੀ ਵਿੱਚ ਚੇਅਰ ਸਥਾਪਤ ਕਰਨ ਅਤੇ ਭਵਨ ਲਈ 10 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸੈਣ ਭਗਤ ਜੀ ਦੇ ਨਾਮ ਤੇ ਵੀ ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿੱਚ ਚੇਅਰ ਸਥਾਨ ਕਰਕੇ ਅਤੇ ਪੰਜਾਬ ਦੇ ਕਿਸੇ ਵੀ ਸ਼ਹਿਰ ’ਚ ਉਹਨਾਂ ਦੇ ਨਾਮ ਤੇ ਭਵਨ ਹਾਲ ਬਣਾ ਕੇ ਸੈਣ ਬਰਾਦਰੀ ਨੂੰ ਮਾਣ ਬਖਸ਼ਿਆ ਜਾਵੇ। ਇਸ ਮੌਕੇ ਬਹਾਦਰ ਸਿੰਘ ਢਿੱਲੋ, ਕਾਲਾ ਸਿੰਘ ਲਖਨਪਾਲ, ਬਿੱਟੂ ਧਨੋਆਂ, ਕੈਪਟਨ ਅਵਤਾਰ ਸਿੰਘ, ਚਰਨਜੀਤ ਸਿੰਘ, ਹਰਚਰਨ ਸਿੰਘ, ਮਨਜੀਤ ਸਿੰਘ, ਸਰਬਜੀਤ ਸਿੰਘ, ਲਵਜੋਤ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?